
ਉਮਰ ਹੱਦ ਵਿਚ ਸੋਧ ਜਾਂ ਨਵੀਂ ਯੋਜਨਾ ਵਾਪਸ ਲੈਣ ਦੀ ਕਰ ਰਹੇ ਨੇ ਮੰਗ
ਬਿਹਾਰ : ਫ਼ੌਜ 'ਚ ਭਰਤੀ ਲਈ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਬਿਹਾਰ 'ਚ ਵਿਰੋਧ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਗਨੀਪਥ ਯੋਜਨਾ ਦੇ ਐਲਾਨ ਤੋਂ ਅਗਲੇ ਦਿਨ ਬੁੱਧਵਾਰ ਨੂੰ ਥਾਂ-ਥਾਂ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਬਕਸਰ 'ਚ ਰੇਲਵੇ ਟ੍ਰੈਕ ਨੂੰ ਜਾਮ ਕਰਨ 'ਤੇ ਮੁਜ਼ੱਫਰਪੁਰ ਦੇ ਮਾੜੀਪੁਰ 'ਚ ਅੱਗ ਲਗਾ ਦਿੱਤੀ ਅਤੇ ਸੜਕ ਜਾਮ ਕਰ ਦਿਤੀਆਂ। ਇਸ ਤੋਂ ਇਲਾਵਾ ਆਰਾ 'ਚ ਵੀ ਕਾਫੀ ਹੰਗਾਮਾ ਹੋਇਆ। ਪੁਲਿਸ ਅਤੇ ਜੀਆਰਪੀ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਯੋਜਨਾ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੈਨਾ ਦੀਆਂ ਤਿੰਨੋਂ ਸ਼ਾਖਾਵਾਂ - ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਲਈ 14 ਜੂਨ ਨੂੰ ਅਗਨੀਪਥ ਭਰਤੀ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਨੌਜਵਾਨਾਂ ਨੂੰ 4 ਸਾਲ ਤੱਕ ਸੁਰੱਖਿਆ ਬਲਾਂ ਵਿੱਚ ਸੇਵਾ ਕਰਨੀ ਪਵੇਗੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦੇ ਬਜਟ ਨੂੰ ਘਟਾਉਣ ਲਈ ਚੁੱਕਿਆ ਹੈ।
Protests, railway tracks and roadblocks in Bihar against the army's new recruitment scheme
ਮੁਜ਼ੱਫਰਪੁਰ 'ਚ ਬੁੱਧਵਾਰ ਨੂੰ ਫ਼ੌਜ ਦੇ ਭਰਤੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਦੌਰਾਨ ਡਾਂਗਾ ਸੋਟੇ ਲੈ ਕੇ ਸੈਂਕੜੇ ਲੋਕ ਸੜਕ 'ਤੇ ਆ ਗਏ ਅਤੇ ਹੰਗਾਮਾ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਪ੍ਰਦਰਸ਼ਨਕਾਰੀ ਏ.ਆਰ.ਓ (ਫ਼ੌਜ ਭਰਤੀ ਦਫ਼ਤਰ) ਪਹੁੰਚੇ ਅਤੇ ਉਥੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਮਾੜੀਪੁਰ ਨੂੰ ਅੱਗ ਲਗਾ ਦਿੱਤੀ ਅਤੇ ਸੜਕ ਜਾਮ ਕਰ ਦਿੱਤੀ। ਇਸ ਦੇ ਨਾਲ ਹੀ ਸੜਕ ਦੇ ਆਲੇ-ਦੁਆਲੇ ਲੱਗੇ ਬੋਰਡਾਂ ਅਤੇ ਹੋਰਡਿੰਗਾਂ ਦੀ ਵੀ ਤੋੜ-ਭੰਨ ਦੀ ਕੋਸ਼ਿਸ਼ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਲਈ ਸਦਰ ਅਤੇ ਕਾਜ਼ੀ ਮੁਹੰਮਦਪੁਰ ਪੁਲਿਸ ਮੌਕੇ ’ਤੇ ਪੁੱਜੀ, ਹਾਲਾਂਕਿ ਉਹ ਨਹੀਂ ਮੰਨੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸੜਕ ਤੋਂ ਨਹੀਂ ਹਟਣਗੇ ਜਦੋਂ ਤੱਕ ਕੋਈ ਫ਼ੌਜੀ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸੁਣਦੇ।ਇਸ ਤੋਂ ਇਲਾਵਾ ਬਕਸਰ 'ਚ ਪ੍ਰਦਰਸ਼ਨਕਾਰੀਆਂ ਨੇ ਬਕਸਰ ਸਟੇਸ਼ਨ ਦੇ ਗੋਦਾਮ ਨੇੜੇ ਦਿੱਲੀ-ਕੋਲਕਾਤਾ ਰੇਲਵੇ ਟ੍ਰੈਕ ਨੂੰ ਜਾਮ ਕਰ ਦਿੱਤਾ। ਮੌਕੇ 'ਤੇ ਰੇਲਵੇ ਪ੍ਰੋਟੈਕਸ਼ਨ ਫੋਰਸ, ਰੇਲਵੇ ਸਟੇਸ਼ਨ, ਬਕਸਰ ਸਮੇਤ ਸਿਟੀ ਪੁਲਿਸ ਸਟੇਸ਼ਨ ਅਤੇ ਰੇਲਵੇ ਮੈਨੇਜਰ ਪਹੁੰਚ ਗਏ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਤੋਂ ਬਾਅਦ ਟਰੈਕ ਤੋਂ ਜਾਮ ਹਟਾਇਆ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
Protests, railway tracks and roadblocks in Bihar against the army's new recruitment scheme
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, 'ਨੇਤਾ ਹੋਵੇ ਜਾਂ ਵਿਧਾਇਕ, ਸਾਰਿਆਂ ਨੂੰ 5 ਸਾਲ ਦਾ ਸਮਾਂ ਮਿਲਦਾ ਹੈ ਪਰ ਕੇਂਦਰ ਵਲੋਂ ਸ਼ੁਰੂ ਕੀਤੀ ਇਸ ਨਵੀਂ ਸਕੀਮ ਤਹਿਤ ਮਹਿਜ਼ 4 ਸਾਲ ਹੀ ਨੌਕਰੀ ਕਰਨੀ ਪਵੇਗੀ ਅਤੇ 4 ਸਾਲਾਂ 'ਚ ਸਾਡਾ ਕੀ ਬਣੇਗਾ। ਸਾਡੇ ਕੋਲ ਪੈਨਸ਼ਨ ਦੀ ਸਹੂਲਤ ਵੀ ਨਹੀਂ ਹੈ। 4 ਸਾਲਾਂ ਬਾਅਦ ਸੜਕਾਂ 'ਤੇ ਆਵਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੌਜ ਵਿੱਚ ਨਿਯੁਕਤੀ ਦੀ ਇਹ ਯੋਜਨਾ ਰੱਦ ਕੀਤੀ ਜਾਣੀ ਚਾਹੀਦੀ ਹੈ।
ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੇਗੂਸਰਾਏ 'ਚ NH-31 ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਅਤੇ ਮੰਗ ਕੀਤੀ ਕਿ ਉਮਰ ਵਿੱਚ 2 ਸਾਲ ਤੱਕ ਛੋਟ ਦਿੱਤੀ ਜਾਣੀ ਚਾਹੀਦੀ ਹੈ। ਸੀ.ਈ.ਈ ਪ੍ਰੀਖਿਆ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਕੀਤੀ ਜਾਣੀ ਚਾਹੀਦੀ ਹੈ ਅਤੇ ਏਅਰ ਫੋਰਸ ਏਅਰਮੈਨ ਦਾ ਨਤੀਜਾ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਣਾ ਚਾਹੀਦਾ ਹੈ।