
ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਜਾਵਦ ਇਲਾਕੇ ਵਿਚ ਇਕ 10 ਸਾਲ ਦੇ ਬੱਚੇ ਨੇ ਬੈਂਕ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਜਾਵਦ ਇਲਾਕੇ ਵਿਚ ਇਕ 10 ਸਾਲ ਦੇ ਬੱਚੇ ਨੇ ਬੈਂਕ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਚੋਰੀ ਬੈਂਕ ਦੇ ਸਭ ਤੋਂ ਵਿਅਸਤ ਸਮੇਂ ਵਿਚ ਹੋਈ। ਦੱਸਿਆ ਜਾ ਰਿਹਾ ਹੈ ਕਿ 10 ਸਾਲ ਦੇ ਬੱਚੇ ਨੇ ਸਿਰਫ 10 ਸੈਕਿੰਡ ਵਿਚ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੀ ਖ਼ਬਰ ਬੈਂਕ ਸਟਾਫ ਅਤੇ ਬੈਂਕ ਵਿਚ ਮੌਜੂਦ ਹੋਰ ਲੋਕਾਂ ਨੂੰ ਵੀ ਨਹੀਂ ਲੱਗੀ।
Bank
ਇਸ ਮਾਮਲੇ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ। ਸੀਸੀਟੀਵੀ ਫੁਟੇਜ ਵਿਚ ਦਿਖਾਈ ਦਿੰਦਾ ਹੈ ਕਿ ਇਕ ਬੱਚਾ ਸਵੇਰੇ 11 ਵਜੇ ਸਹਿਕਾਰੀ ਬੈਂਕ ਵਿਚ ਆਉਂਦਾ ਹੈ। ਉਹ ਇਕ ਕੈਸ਼ੀਅਰ ਦੇ ਰੂਮ ਵਿਚ ਐਂਟਰੀ ਕਰਦਾ ਹੈ ਅਤੇ ਕਾਂਊਟਰ ਦੇ ਸਾਹਮਣੇ ਖੜ੍ਹੇ ਗਾਹਕਾਂ ਨੂੰ ਪਤਾ ਵੀ ਨਹੀਂ ਚੱਲਦਾ। ਬੱਚੇ ਦੇ ਛੁਪਣ ਲਈ ਕਾਂਊਟਰ ਡੈਸਕ ਕਾਫ਼ੀ ਸੀ।
Robbery
ਇਸ ਤੋਂ ਬਾਅਦ ਉਹ ਤੇਜ਼ੀ ਨਾਲ ਕਾਫੀ ਗਿਣਤੀ ਵਿਚ ਨੋਟਾਂ ਨੂੰ ਥੈਲੇ ਵਿਚ ਢੇਰੀ ਕਰ ਲੈਂਦਾ ਹੈ ਅਤੇ ਬਾਹਰ ਨਿਕਲ ਆਉਂਦਾ ਹੈ। ਉਹ 30 ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਅੰਦਰ ਤੋਂ ਬਾਹਰ ਆ ਜਾਂਦਾ ਹੈ। ਜਿਵੇਂ ਹੀ ਬੱਚਾ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬੈਂਕ ਦਾ ਅਲ਼ਾਰਮ ਵੱਜ ਜਾਂਦਾ ਹੈ ਅਤੇ ਗਾਰਡ ਉਸ ਦੇ ਪਿੱਛੇ ਦੌੜਦਾ ਹੈ। ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਬੱਚੇ ਨੂੰ 20 ਸਾਲ ਦਾ ਕੋਈ ਨੌਜਵਾਨ ਨਿਰਦੇਸ਼ ਦੇ ਰਿਹਾ ਸੀ।
Bank
ਉਹ ਨੌਜਵਾਨ 30 ਮਿੰਟ ਤੱਕ ਬੈਂਕ ਦੇ ਅੰਦਰ ਹੀ ਮੌਜੂਦ ਸੀ। ਜਿਵੇਂ ਹੀ ਉਸ ਨੇ ਦੇਖਿਆ ਕਿ ਕੈਸ਼ੀਅਰ ਅਪਣੀ ਸੀਟ ਤੋਂ ਉੱਠ ਕੇ ਦੂਜੇ ਕਮਰੇ ਵਿਚ ਚਲਾ ਗਿਆ ਤਾਂ ਉਸ ਨੇ ਨਾਬਾਲਗ ਨੂੰ ਇਸ਼ਾਰਾ ਕੀਤਾ, ਜੋ ਬਾਹਰ ਖੜ੍ਹਾ ਸੀ। ਨੀਮਚ ਦੇ ਐਸਪੀ ਮਨੋਜ ਰਾਏ ਨੇ ਕਿਹਾ ਕਿ ਨਾਬਾਲਗ ਅਰੋਪੀ ਬਹੁਤ ਛੋਟਾ ਸੀ, ਇਸ ਲਈ ਕੈਸ਼ ਕਾਂਊਟਰ ਦੇ ਸਾਹਮਣੇ ਖੜ੍ਹੇ ਲੋਕ ਉਸ ਨੂੰ ਚੋਰੀ ਕਰਦਾ ਨਹੀਂ ਦੇ ਸਕੇ। ਫੋਰੈਂਸਿਕ ਮਾਹਰਾਂ ਨੇ ਕ੍ਰਾਈਮ ਸਪਾਟ ਦੀ ਜਾਂਚ ਕੀਤੀ ਹੈ।
Robbery
ਜਾਵਦ ਪੁਲਿਸ ਥਾਣਾ ਪ੍ਰਭਾਰੀ ਓਪੀ ਮਿਸ਼ਰਾ ਨੇ ਕਿਹਾ ਕਿ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਆਦਮੀ ਅਤੇ ਲੜਕਾ ਦੋਵੇਂ ਵੱਖ-ਵੱਖ ਦਿਸ਼ਾਵਾਂ ਵੱਲ ਭੱਜ ਰਹੇ ਸੀ। ਮਿਸ਼ਰਾ ਨੇ ਕਿਹਾ ਕਿ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਲਾਕੇ ਵਿਚ ਸੜਕ ਕਿਨਾਰੇ ਖੜ੍ਹੇ ਸਟਾਲ ਲਗਾਉਣ ਵਾਲੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।