
ਕਿਹਾ - ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਨੂੰ ਸਮਰਪਿਤ ਕੀਤਾ
ਉਨ੍ਹਾਂ ਦਾ ਮਕਸਦ ਸਿੱਖ ਭਾਈਚਾਰੇ ਨੂੰ ਪ੍ਰਫੁਲਿਤ ਹੁੰਦੇ ਦੇਖਣਾ ਸੀ - ਜਸਪ੍ਰੀਤ ਮਲਿਕ
ਸਰੀ : ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿਚ ਬਰੀ ਹੋਏ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਪੁਦਮਨ ਦਾ ਜਦੋਂ ਕਤਲ ਕੀਤਾ ਗਿਆ ਤਾਂ ਉਹ ਆਪਣੇ ਦਫਤਰ ਤੋਂ ਘਰ ਜਾ ਰਹੇ ਸਨ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।
Ripudman Singh Malik's son Jaspreet Singh Malik shared an emotional post
ਉਨ੍ਹਾਂ ਲਿਖਿਆ, ''ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ (1947-2022) ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਵਿੱਚ ਪਿਆਰ, ਇਮਾਨਦਾਰੀ ਅਤੇ ਸਰਬੱਤ ਦਾ ਭਲਾ ਸ਼ਾਮਲ ਹਨ, ਦੇ ਪ੍ਰਸਾਰ ਲਈ ਸਮਰਪਿਤ ਕੀਤਾ। ਉਹ ਸਾਲ 1972 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਨੇ ਸਾਲ 1986 ਵਿੱਚ ਖ਼ਾਲਸਾ ਕ੍ਰੈਡਿਟ ਯੂਨੀਅਨ ਅਤੇ ਖ਼ਾਲਸਾ ਸਕੂਲ ਦੀ ਸਥਾਪਨਾ ਕੀਤੀ। ਖ਼ਾਲਸਾ ਸਕੂਲ ਹੁਣ ਕੈਨੇਡਾ ਦੇ ਸਭ ਤੋਂ ਵੱਡੇ ਗ਼ੈਰ-ਸਰਕਾਰੀ ਸਕੂਲ ਹਨ। ਮੀਡੀਆ ਉਨ੍ਹਾਂ ਨੂੰ ਹਮੇਸ਼ਾ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਕਰੇਗਾ ਜਿਸ ਉੱਪਰ ਏਅਰ ਇੰਡੀਆ ਬੰਬ ਧਮਾਕਿਆਂ ਦੇ ਇਲਜ਼ਾਮ ਸਨ।''
Ripudman Singh Malik's son Jaspreet Singh Malik shared an emotional post
ਜਸਪ੍ਰੀਤ ਸਿੰਘ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਉਪਰ ਜੋ ਵੀ ਇਹ ਇਲਜ਼ਾਮ ਲੱਗੇ ਸਨ ਉਹ ਗ਼ਲਤ ਸਨ ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਸਨ। ਜਸਪ੍ਰੀਤ ਨੇ ਅੱਗੇ ਲਿਖਦਿਆਂ ਕਿਹਾ, ''ਲਗਦਾ ਹੈ ਕਿ ਮੀਡੀਆ ਅਤੇ ਕੈਨੇਡੀਅਨ ਮਾਊਂਟਡ ਪੁਲਿਸ ਕਦੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਨਹੀਂ ਮੰਨਣਗੇ।
Ripudman Singh Malik's son Jaspreet Singh Malik shared an emotional post
ਮੈਂ ਅਰਦਾਸ ਕਰਦਾ ਹਾਂ ਕਿ ਅੱਜ ਦਾ ਦੁਖਾਂਤ ਇਸ ਨਾਲ ਸਬੰਧਿਤ ਨਹੀਂ ਹੈ।'' ਭਾਵੁਕ ਹੁੰਦਿਆਂ ਜਸਪ੍ਰੀਤ ਸਿੰਘ ਮਲਿਕ ਨੇ ਲਿਖਿਆ, ''ਮੇਰੇ ਪਿਤਾ ਦੀ ਵਚਨਬੱਧਤਾ ਆਪਣੇ ਭਾਈਚਾਰੇ ਅਤੇ ਪਰਿਵਾਰ ਨਾਲ ਸੀ। ਉਨ੍ਹਾਂ ਦਾ ਮਕਸਦ ਪਰਵਾਸੀ ਸਿੱਖ ਭਾਈਚਾਰੇ ਨੂੰ ਸਿੱਖਿਆ ਅਤੇ ਵਿੱਤੀ ਸੁਰੱਖਿਆ ਰਾਹੀਂ ਪ੍ਰਫੁਲਿਤ ਹੁੰਦੇ ਦੇਖਣਾ ਸੀ। ਉਨ੍ਹਾਂ ਦੀ ਵਿਰਾਸਤ ਖ਼ਾਲਸਾ ਕ੍ਰੈਡਿਟ ਯੂਨੀਅਨ ਅਤੇ ਖ਼ਾਲਸਾ ਸਕੂਲ ਰਾਹੀਂ ਜ਼ਿੰਦਾ ਰਹੇਗੀ।'' ਦੱਸਣਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਆਪਣੇ ਪਿੱਛੇ ਪਤਨੀ, 5 ਬੱਚੇ, 4 ਨੂੰਹਾਂ ਅਤੇ 8 ਪੋਤੇ-ਪੋਤਰਿਆਂ ਛੱਡ ਗਏ ਹਨ।