ਕੈਨੇਡਾ ਵਿਚ ਸਿੱਖ ਨੌਜਵਾਨ 'ਤੇ ਹਮਲਾ, ਲੱਤਾਂ ਮਾਰੀਆਂ ਤੇ ਮਿਰਚ ਸਪਰੇਅ ਕੀਤੀ
Published : Sep 15, 2023, 12:16 pm IST
Updated : Sep 15, 2023, 12:16 pm IST
SHARE ARTICLE
Sikh
Sikh

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ।

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਨਫ਼ਰਤੀ ਅਪਰਾਧ ਦੇ ਇੱਕ ਪ੍ਰਤੱਖ ਮਾਮਲੇ ਵਿਚ ਸਿੱਖ ਵਿਦਿਆਰਥੀ ਉੱਤੇ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਖਬਰਾਂ ਮੁਤਾਬਕ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ 'ਤੇ ਹਮਲਾ ਹੋਇਆ ਹੈ। ਇਹ ਘਟਨਾ ਕੇਲੋਨਾ ਵਿਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਸੋਮਵਾਰ ਨੂੰ ਵਾਪਰੀ, ਜਿੱਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਮਿਰਚ ਸਪਰੇਅ ਕਰਨ ਤੋਂ ਬਾਅਦ ਉਸ ਦੇ ਲੱਤ ਤੇ ਮੁੱਕਾ ਮਾਰਿਆ ਗਿਆ। 

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐੱਸ.ਓ.) ਨੇ ਦੋਸ਼ ਲਾਇਆ ਹੈ ਕਿ ਵਿਦਿਆਰਥੀ ਦੀ ਗੱਡੀ 'ਚ ਵੀ ਕੁੱਟਮਾਰ ਕੀਤੀ ਗਈ।

ਬ੍ਰਿਟਿਸ਼ ਕੋਲੰਬੀਆ ਦੀ ਡਬਲਯੂ.ਐੱਸ.ਓ. ਦੀ ਉਪ-ਪ੍ਰਧਾਨ ਗੁਣਤਾਸ ਕੌਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ''ਕੇਲੋਨਾ 'ਚ ਇਕ ਵਿਦਿਆਰਥੀ 'ਤੇ ਸੋਮਵਾਰ ਦਾ ਹਮਲਾ ਅਸਵੀਕਾਰਨਯੋਗ ਹੈ।'' ਸ਼ਹਿਰ 'ਚ ਜਨਤਕ ਵਾਹਨ 'ਚ ਸਿੱਖ ਨੌਜਵਾਨ 'ਤੇ ਹਿੰਸਾ ਦੀ ਸਾਲ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿਚ, ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਾਰਤ ਦੇ ਇੱਕ ਸਿੱਖ ਵਿਦਿਆਰਥੀ ਗਗਨਦੀਪ ਸਿੰਘ (21) ਉੱਤੇ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ।  

Tags: sikh boy

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement