Harjit Kaur America News: ਅਮਰੀਕਾ 'ਚ ਬਜ਼ੁਰਗ ਪੰਜਾਬਣ ਨੂੰ ਆਈ.ਸੀ.ਈ. ਨੇ ਕੀਤਾ ਨਜ਼ਰਬੰਦ, ਰਿਹਾਈ ਲਈ ਸਥਾਨਕ ਲੋਕਾਂ ਨੇ ਕੀਤਾ ਪ੍ਰਦਰਸ਼ਨ
Published : Sep 15, 2025, 6:24 am IST
Updated : Sep 15, 2025, 6:24 am IST
SHARE ARTICLE
Elderly Punjabi woman harjit kaur detained by ICE in US
Elderly Punjabi woman harjit kaur detained by ICE in US

Harjit Kaur America News 73 ਸਾਲਾ ਹਰਜੀਤ ਕੌਰ 1992 ਵਿਚ ਦੋ ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ

Elderly Punjabi woman harjit kaur detained by ICE in US: ਅਮਰੀਕਾ ਦੀ ਗੈਰਕਾਨੂੰਨੀ ਪ੍ਰਵਾਸੀਆਂ ਵਿਰੁਧ ਮੁਹਿੰਮ ਚਲਾ ਰਹੀ ਸੰਸਥਾ ਆਈ.ਸੀ.ਈ. ਵਲੋਂ ਇਕ ਬਜ਼ੁਰਗ ਪੰਜਾਬੀ ਔਰਤ ਨੂੰ ਨਜ਼ਰਬੰਦ ਕਰਨ ਦਾ ਸਥਾਨਕ ਲੋਕਾਂ ਵਲੋਂ ਭਾਰੀ ਵਿਰੋਧ ਹੋ ਰਿਹਾ ਹੈ। 73 ਸਾਲ ਦੀ ਹਰਜੀਤ ਕੌਰ 1992 ਵਿਚ ਦੋ ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ। ਆਈ.ਸੀ.ਈ. ਵਲੋਂ ਬਜ਼ੁਰਗ ਨੂੰ ਸੈਨ ਫਰਾਂਸਿਸਕੋ ਦੇ ਹਰਕੁਲਿਸ ਸ਼ਹਿਰ ਵਿਚ ਅਚਾਨਕ ਜਾਂਚ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਉਸ ਨੂੰ 8 ਸਤੰਬਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਅਗਲੇ ਦਿਨ ਉਸ ਨੂੰ ਬੇਕਰਸਫੀਲਡ ਦੇ ਮੇਸਾ ਵਰਡੇ ਨਜ਼ਰਬੰਦੀ ਕੇਂਦਰ ਵਿਚ ਤਬਦੀਲ ਕਰ ਦਿਤਾ ਗਿਆ।

ਰੀਪੋਰਟ ਮੁਤਾਬਕ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇਅ ਇਲਾਕੇ ’ਚ ਰਹਿ ਰਹੀ ਹੈ, ਉਨ੍ਹਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਉਤੇ ਬਰਕਲੇ ਦੇ ਸਾੜੀ ਪੈਲੇਸ ’ਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ‘ਦਾਦੀ’ ਕਹਿੰਦੇ ਸਨ। ਉਸ ਦੀ ਪੋਤੀ, ਸੁਖਦੀਪ ਕੌਰ ਨੇ ਇਕ ਰੈਲੀ ਦੌਰਾਨ ਕਿਹਾ, ‘‘ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ।’’ ਸ਼ੁਕਰਵਾਰ ਨੂੰ, ਲਗਭਗ 200 ਸਮਰਥਕ ਅਲ ਸੋਬਰਾਂਟੇ ਸਿੱਖ ਗੁਰਦੁਆਰੇ ਵਿਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ। ਅਟੱਲ ਵੈਸਟ ਕੌਂਟਰਾ ਕੋਸਟਾ ਅਤੇ ਸਿੱਖ ਸੈਂਟਰ ਵਲੋਂ ਸੱਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਰਕੂਲਸ ਸਿਟੀ ਕੌਂਸਲ ਦੇ ਮੈਂਬਰ ਦਿੱਲੀ ਭੱਟਾਰਾਈ ਨੇ ਕਿਹਾ, ‘‘ਉਹ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਹੈ। ਉਹ ਸਾਡੇ ਵਾਂਗ ਕਾਨੂੰਨ ਦੀ ਪਾਲਣਾ ਕਰਨ ਵਾਲੀ ਇਨਸਾਨ ਹੈ।’’

ਉਸ ਦੀ ਨੂੰਹ ਮਨਜੀਤ ਕੌਰ ਭੀੜ ਨੂੰ ਸੰਬੋਧਨ ਕਰਦਿਆਂ ਰੋ ਪਈ, ‘‘ਸਾਡੇ ਡਰ, ਮੈਨੂੰ ਉਮੀਦ ਹੈ ਕਿ ਉਹ ਸੱਚ ਨਹੀਂ ਹੋਣਗੇ। ਮੈਂ ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਉੱਥੇ ਠੀਕ ਰਹੇ। ਉਹ ਮੇਰੇ ਲਈ ਸੱਭ ਕੁੱਝ ਹੈ।’’ ਪਰਵਾਰ ਨੇ ਕਿਹਾ ਕਿ ਉਸ ਨੇ 2012 ਵਿਚ ਉਸ ਦੇ ਸ਼ਰਣ ਦੇ ਦਾਅਵੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਆਈ.ਸੀ.ਈ. ਦੀਆਂ ਨਿਗਰਾਨੀ ਦੀਆਂ ਜ਼ਰੂਰਤਾਂ ਦੀ ਵਾਰ-ਵਾਰ ਪਾਲਣਾ ਕੀਤੀ ਹੈ ਅਤੇ ਕਦੇ ਵੀ ਦੇਸ਼ ਨਿਕਾਲੇ ਦਾ ਵਿਰੋਧ ਨਹੀਂ ਕੀਤਾ। ਰਿਸ਼ਤੇਦਾਰਾਂ ਮੁਤਾਬਕ ਉਸ ਨੇ ਭਾਰਤੀ ਵਣਜ ਸਫ਼ਾਰਤਖ਼ਾਨੇ ਤੋਂ ਯਾਤਰਾ ਦੇ ਦਸਤਾਵੇਜ਼ ਵੀ ਮੰਗੇ ਸਨ ਪਰ ਉਸ ਨੂੰ ਇਨਕਾਰ ਕਰ ਦਿਤਾ ਗਿਆ ਸੀ। ਮਨਜੀਤ ਕੌਰ ਨੇ ਪੁਛਿਆ, ‘‘ਆਈ.ਸੀ.ਈ. ਪਿਛਲੇ 13 ਸਾਲਾਂ ਤੋਂ ਉਸ ਦੇ ਯਾਤਰਾ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਆਈ.ਸੀ.ਈ. ਇਸ ਨੂੰ 13 ਸਾਲਾਂ ਵਿਚ ਪ੍ਰਾਪਤ ਨਹੀਂ ਕਰ ਸਕਦਾ, ਤਾਂ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਾਂਗੇ?’’

ਹਰਜੀਤ ਕੌਰ ਦੇ ਰਿਸ਼ਤੇਦਾਰ ਉਸ ਦੀ ਸਿਹਤ ਬਾਰੇ ਵੀ ਚਿੰਤਤ ਹਨ, ਜੋ ਥਾਇਰਾਇਡ ਦੀ ਬਿਮਾਰੀ, ਗੋਡੇ ਦਰਦ, ਮਾਈਗਰੇਨ ਅਤੇ ਤਣਾਅ ਦੀ ਬਿਮਾਰੀ ਤੋਂ ਪੀੜਤ ਹੈ, ਅਤੇ ਉਸ ਦੇ ਪਰਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜ਼ਰਬੰਦੀ ਵਿਚ ਅਪਣੀਆਂ ਦਵਾਈਆਂ ਦੀ ਪੂਰੀ ਪਹੁੰਚ ਨਹੀਂ ਮਿਲ ਰਹੀ। ਰਿਸ਼ਤੇਦਾਰਾਂ ਨੇ ਦਸਿਆ ਕਿ ਜਦੋਂ ਉਨ੍ਹਾਂ ਨੇ ਆਖਰੀ ਵਾਰ ਫੋਨ ਉਤੇ ਗੱਲ ਕੀਤੀ ਸੀ ਤਾਂ ਉਹ ਰੋ ਰਹੀ ਸੀ ਅਤੇ ਮਦਦ ਲਈ ਬੇਨਤੀ ਕਰ ਰਹੀ ਸੀ।

ਸੰਸਦ ਮੈਂਬਰ ਜੌਨ ਗਾਰਾਮੇਂਡੀ ਨੇ ਉਸ ਦੀ ਨਜ਼ਰਬੰਦੀ ਨੂੰ ‘ਗਲਤ’ ਕਿਹਾ ਹੈ ਅਤੇ ਆਈ.ਸੀ.ਈ. ਉਤੇ ਉਸ ਦੀ ਰਿਹਾਈ ਲਈ ਦਬਾਅ ਪਾਇਆ ਹੈ। ਉਸ ਦੇ ਪਰਵਾਰ ਨੇ ਹਰਜੀਤ ਕੌਰ ਦੇ ਨਾਂ ਦੀ ਵੈੱਬਸਾਈਟ ਵੀ ਸ਼ੁਰੂ ਕੀਤੀ ਹੈ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਾਰਾਮੇਂਡੀ, ਸੈਨੇਟਰ ਅਲੈਕਸ ਪੈਡੀਲਾ ਅਤੇ ਲੈਫੋਂਜ਼ਾ ਬਟਲਰ ਅਤੇ ਵ੍ਹਾਈਟ ਹਾਊਸ ਸਮੇਤ ਚੁਣੇ ਹੋਏ ਅਧਿਕਾਰੀਆਂ ਤਕ ਪਹੁੰਚਣ।     (ਏਜੰਸੀ)

"(For more news apart from “Elderly Punjabi woman harjit kaur detained by ICE in US , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement