ਯੂਨਾਈਟਿਡ ਸਿੱਖਸ ਦੀ ਮਦਦ ਨਾਲ ਕਰੋੜਪਤੀ ਬਣਿਆ ਚਰਨਜੀਤ ਸਿੰਘ ਦਾ ਪਰਵਾਰ
Published : Dec 15, 2024, 4:41 pm IST
Updated : Dec 16, 2024, 2:49 pm IST
SHARE ARTICLE
ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਚਰਨਜੀਤ ਸਿੰਘ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ।
ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਚਰਨਜੀਤ ਸਿੰਘ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ।

6 ਸਾਲਾਂ ਤੋਂ ਯੂ.ਕੇ. ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਮਗਰੋਂ ਮਿਲਿਆ ਅਰਜਨਟੀਨਾ ਵਾਪਸ ਮੁੜਨ ਦਾ ਮੌਕਾ

ਲੰਡਨ : ਵਿਦੇਸ਼ਾਂ ’ਚ ਜਾ ਕੇ ਸੰਘਰਸ਼ਪੂਰਨ ਜੀਵਨ ਜੀਣ ਅਤੇ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰਨ ਵਾਲਿਆਂ ਲਈ ਯੂਨਾਈਟਡ ਸਿੱਖਜ਼ ਨਵਾਂ ਜੀਵਨਦਾਨ ਲੈ ਕੇ ਆਇਆ ਹੈ। ਯੂਨਾਈਟਡ ਸਿੱਖਜ਼ ਦਾ ਯੂ.ਕੇ. ਹੈਲਪਡੈਸਕ (ਯੂਨਾਈਟਿਡ ਹਿਊਮੈਨੀਟੇਰੀਅਨ ਸਿੱਖ ਏਡ ਦਾ ਇੱਕ ਪ੍ਰੋਜੈਕਟ, ਅੰਤਰਰਾਸ਼ਟਰੀ ਸੰਗਠਨ, ਯੂਨਾਈਟਿਡ ਸਿੱਖਜ਼ ਦਾ ਯੂਕੇ ਪ੍ਰੋਜੈਕਟ) ਉਨ੍ਹਾਂ ਵਿਅਕਤੀਆਂ ਲਈ ਜੀਵਨ ਰੇਖਾ ਹੈ ਜੋ ਅਕਲਪਣਯੋਗ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। 

ਕੁੱਝ ਇਸੇ ਤਰ੍ਹਾਂ ਦੀ ਕਹਾਣੀ ਚਰਨਜੀਤ ਸਿੰਘ ਅਤੇ ਉਸ ਦੀ ਹੈ ਜੋ ਅਪਣੀ ਪਤਨੀ ਨਾਲ ਛੇ ਸਾਲ ਪਹਿਲਾਂ ਯੂ.ਕੇ. ਆਏ ਸੀ ਅਤੇ ਉਦੋਂ ਤੋਂ ਵਿੱਤੀ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰ ਰਹੇ ਸੀ। ਇੱਥੇ ਆ ਕੇ ਉਨ੍ਹਾਂ ਦਾ ਜੀਵਨ ਸੰਘਰਸ਼ਮਈ ਹੋਣ ਕਾਰਨ ਉਨ੍ਹਾਂ ਨੇ ਵਾਪਸ ਅਰਜਨਟੀਨਾ ਪਰਤਣ ਦਾ ਫੈਸਲਾ ਕੀਤਾ, ਜਿੱਥੋਂ ਦੇ ਉਹ ਨਾਗਰਿਕ ਹਨ, ਪਰ ਉਸ ਕੋਲ ਵਾਪਸ ਜਾਣ ਜੋਗੇ ਵੀ ਪੈਸੇ ਨਹੀਂ ਇਕੱਠੇ ਹੋਏ ਸਨ। 

ਇਸ ਹਾਲਤ ’ਚ ਜਦੋਂ ਉਨ੍ਹਾਂ ਨੇ ਮਦਦ ਲਈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਚਰਨਜੀਤ ਸਿੰਘ ਨੂੰ ਲੰਡਨ ਦੇ ਸਾਊਥਾਲ ’ਚ ਪਾਰਕ ਐਵੀਨਿਊ ਵਿਖੇ ਸ੍ਰੀ ਗਰੂ ਸਿੰਘ ਸਭਾ ਗੁਰਦੁਆਰਾ ’ਚ ਸਥਿਤ ਯੂਨਾਈਟਿਡ ਸਿੱਖਸ ਬਾਰੇ ਦਸਿਆ। ਯੂਨਾਈਟਡ ਸਿੱਖਜ਼ ਨਾਲ ਮਿਲਣ ਮਗਰੋਂ ਉਨ੍ਹਾਂ ਦੀ ਜ਼ਿੰਦਗੀ ’ਚ ਆਸ ਦੀ ਇਕ ਕਿਰਨ ਜਾਗ ਪਈ। ਯੂਨਾਈਟਡ ਸਿੱਖਜ਼ ਨੇ ਨਾ ਸਿਰਫ਼ ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਟਿਕਟ ਖ਼ਰੀਦਣ ’ਚ ਮਦਦ ਕੀਤੀ ਬਲਕਿ ਘਰ ਪਰਤਣ ਮਗਰੋਂ ਵਿੱਤੀ ਮਦਦ ਲਈ 3000 ਪਾਊਂਡ ਦੇਣ ਦਾ ਵੀ ਪ੍ਰਬੰਧ ਕੀਤਾ। 

ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਅਰਜਨਟੀਨਾ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਹਵਾਈ ਜਹਾਜ਼ ਦੀ ਟਿਕਟ ਸਮੇਤ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਏ। ਯੂ.ਕੇ. ਤੋਂ ਤੁਰਨ ਲਗਿਆਂ ਚਰਨਜੀਤ ਸਿੰਘ ਨੇ ਯੂਨਾਈਟਡ ਸਿੱਖਜ਼ ਦਾ ਧਨਵਾਦ ਕੀਤਾ ਅਤੇ ਕਿਹਾ, ‘‘ਯੂਨਾਈਟਡ ਸਿੱਖਜ਼ ਨੇ ਸਿਰਫ਼ ਤਿੰਨ ਹਫ਼ਤਿਆਂ ’ਚ ਮੇਰੀ ਵਾਪਸ ਪਰਤਣ ’ਚ ਮਦਦ ਕੀਤੀ। ਜਿਸ ਲਈ ਮੈਂ ਬਹੁਤ ਧਨਵਾਦੀ ਹਾਂ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਮੈਨੂੰ ਕਰੋੜਪਤੀ ਬਣਾ ਕੇ ਭੇਜ ਰਹੇ ਹੋ ਕਿਉਂਕਿ ਯੂ.ਕੇ. ਦਾ ਇਕ ਪਾਊਂਡ ਅਰਜਨਟੀਨਾ ਦੇ 1300 ਪੀਸੋ ਦੇ ਲਗਭਗ ਬਰਾਬਰ ਹੁੰਦਾ ਹੈ।’ 

ਜ਼ਿਕਰਯੋਗ ਹੈ ਕਿ ਯੂਨਾਈਟਡ ਸਿੱਖਜ਼ ਨੇ 2024 ਵਿੱਚ 700 ਤੋਂ ਵੱਧ ਆਪਣੀ ਮਰਜ਼ੀ ਨਾਲ ਵਾਪਸ ਭੇਜੇ ਗਏ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ। ਸੜਕਾਂ ’ਤੇ ਸੰਘਰਸ਼ ਕਰਨ ਤੋਂ ਲੈ ਕੇ ਇੱਜ਼ਤ ਅਤੇ ਉਮੀਦ ਨਾਲ ਘਰ ਜਾਣ ਲਈ ਉਡਾਣ ਭਰਨ ਤੱਕ, ਇਹ ਯਾਤਰਾਵਾਂ ਮਨੁੱਖਤਾ ਅਤੇ ਹਮਦਰਦੀ ਦੀ ਸ਼ਕਤੀ ਦਾ ਸਬੂਤ ਹਨ।

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement