
ਉਸ ਦੀ ਇਸ ਕਾਮਯਾਬੀ ਲਈ ਮਾਪਿਆਂ ਨੂੰ ਸਾਕ-ਸਬੰਧੀਆਂ ਤੇ ਇਟਾਲੀਅਨ ਲੋਕਾਂ ਵੱਲੋਂ ਵਿਸੇ਼ਸ ਵਧਾਈਆਂ ਦਿੱਤੀਆਂ ਜਾ ਰਹੀ
Italy News: ਇਟਲੀ ਦੇ ਵਿੱਦਿਆਦਕ ਖੇਤਰਾਂ ਵਿੱਚ ਚੰਗੇ ਨੰਬਰ ਲੈਕੇ ਭਾਰਤੀ ਬੱਚਿਆਂ ਵੱਲੋਂ ਮਚਾਈ ਜਾ ਰਹੀ ਧੂਮ ਦਿਨੋ-ਦਿਨ ਵੱਧਦੀ ਜਾ ਰਹੀ ਹੈ ਜਿਸ ਤੋਂ ਇਟਾਲੀਅਨ ਤੇ ਹਰ ਦੇਸ਼ਾਂ ਦੇ ਲੋਕ ਜਿਹੜੇ ਇਟਲੀ ਦੇ ਬਾਸਿੰਦੇ ਹਨ ਬਹੁਤ ਜਿਆਦਾ ਪ੍ਰਭਾਵਿਤ ਹੋ ਕੇ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਦੇਖੇ ਜਾਂ ਸਕਦੇ ਹਨ ਕਿ ਜੇਕਰ ਪੜ੍ਹਾਈ ਵਿੱਚ ਅੱਵਲ ਆਉਣ ਲਈ ਮਿਹਨਤ ਕਰਨੀ ਸਿੱਖਣੀ ਹੈ ਤਾਂ ਭਾਰਤੀ ਬੱਚਿਆਂ ਤੋਂ ਸਿੱਖੋਂ ਜਿਹਨਾਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਛੱਡਿਆ ਹੋਵੇ ਜਿੱਥੇ ਆਪਣੀ ਕਾਬਲੀਅਤ ਸਿੱਧ ਨਾ ਕੀਤੀ ਹੋਵੇ।
ਇਸ ਧਾਰਨਾ ਨੂੰ ਹੋਰ ਪ੍ਰਪੱਖ ਕਰ ਦਿੱਤਾ ਹੈ ਇਟਲੀ ਦੇ ਉੱਘੇ ਸਮਾਜ ਸੇਵੀ ਤੇ ਮਿਸ਼ਨਰੀ ਆਗੂ ਅਮਰਜੀਤ ਝੱਲੀ ਤੇ ਰਾਜ ਰਾਣੀ ਦੀ ਲਾਡੋ ਰਾਣੀ ਧੀ ਸਵਿਤਾ ਝੱਲੀ ਨੇ ਜਿਸ ਨੇ ਯੂਰਪ ਦੀ ਪ੍ਰਸਿੱਧ ਯੂਨੀਵਰਸੀ ਸੈਪੀਅਨਜ਼ਾ ਯੂਨੀਵਰਸਿਟੀ ਰੋਮ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਬਿਜ਼ਨਸ ਮੈਨੇਜ਼ਮੈਂਟ ਖੇਤਰ ਵਿੱਚ 110 ਵਿੱਚੋਂ 93 ਨੰਬਰਾਂ ਨਾਲ ਅੱਵਲ ਆ ਕੇ ਮਾਪਿਆਂ ਸਮੇਤ ਭਾਰਤ ਦਾ ਨਾਮ ਚਮਕਾਇਆ ਹੈ।
ਸੰਨ 2011 ਵਿੱਚ ਪਰਿਵਾਰ ਨਾਲ ਇਟਲੀ ਆਈ ਸਵਿਤਾ ਝੱਲੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਤਰਾੜ ਨਾਲ ਸੰਬਧਤ ਹੈ ਜੋ ਕਿ ਇਟਲੀ ਦੇ ਸੂਬੇ ਓਮਬਰੀਆ ਦੇ ਸ਼ਹਿਰ ਨਾਰਨੀ ਤੈਰਨੀ ਰਹਿੰਦੀ ਹੈ।ਪੰਜਾਬ ਦੀ ਧੀ ਸਵਿਤਾ ਝੱਲੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸਿ਼ਆਰ ਹੋਣ ਕਾਰਨ ਚੰਗੇ ਨੰਬਰਾਂ ਨਾਲ ਪਾਸ ਹੁੰਦੀ ਰਹੀ ਹੈ।ਬਿਜ਼ਨਸ ਮੈਨੇਜ਼ਮੈਂਟ ਦੀ ਡਿਗਰੀ ਕਰਨ ਤੋਂ ਬਾਅਦ ਸਵਿਤਾ ਝੱਲੀ ਕਾਸਯਾਬੀ ਦੀਆਂ ਨਵੀਆਂ ਲੀਹਾਂ ਪਾਉਣ ਦੀ ਤਿਆਰੀ ਕਰ ਰਹੀ ਹੈ।
ਉਸ ਦੀ ਇਸ ਕਾਮਯਾਬੀ ਲਈ ਮਾਪਿਆਂ ਨੂੰ ਸਾਕ-ਸਬੰਧੀਆਂ ਤੇ ਇਟਾਲੀਅਨ ਲੋਕਾਂ ਵੱਲੋਂ ਵਿਸੇ਼ਸ ਵਧਾਈਆਂ ਦਿੱਤੀਆਂ ਜਾ ਰਹੀ ਹੈ।ਸਵਿਤਾ ਝੱਲੀ ਦਾ ਇਟਲੀ ਪਰਿਵਾਰਾਂ ਨਾਲ ਆਉਣ ਵਾਲੀਆਂ ਕੁੜੀਆਂ ਨੂੰ ਇਹ ਵਿਸ਼ੇਸ਼ ਸੁਨੇਹਾ ਹੈ ਕਿ ਜੇਕਰ ਉਹ ਜਿੰਦਗੀ ਵਿੱਚ ਮਾਪਿਆਂ ਦਾ ਨਾਮ ਰੁਸ਼ਨਾਉਣਾ ਚਾਹੁੰਦੀਆਂ ਹਨ ਤੇ ਕਾਮਯਾਬੀ ਦੀਆਂ ਨਵੀਆਂ ਪੁਲਾਘਾਂ ਪੱਟਣੀਆਂ ਚਾਹੁੰਦੀਆਂ ਹਨ ਤਾਂ ਬਹੁਤ ਜਰੂਰੀ ਹੈ ਉਹ ਪੜ੍ਹਨ ਵਿੱਚ ਰੱਜਵੀਂ ਮਿਹਨਤ ਕਰਨ ਤਾਂ ਜੋ ਉਹਨਾਂ ਦੀ ਮਿਹਨਤ ਨਾਲ ਹਾਸਿਲ ਕੀਤੀ ਕਾਮਯਾਬੀ ਦੂਜਿਆਂ ਲਈ ਮਿਸਾਲ ਬਣੇ।