
ਇਲਜ਼ਾਮ ਹਨ ਕਿ ਉਸ ਨੇ ਟਰੈਕਟਰ ਨਾਲ ਲਾਸ਼ ਨੂੰ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਹਾਦਸਾ ਹੈ।
Australia New: ਆਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਲਗਭਗ 60 ਕਿਲੋਮੀਟਰ ਦੂਰੀ ’ਤੇ ਸਥਿਤ ਵੁਡਹਿੱਲ ਇਲਾਕੇ 'ਚ ਇਕ ਪੰਜਾਬੀ ਔਰਤ ਅਮਰਜੀਤ ਕੌਰ (41) ਦੀ ਉਸ ਦੇ ਪਤੀ ਵਲੋਂ ਹਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਯਾਦਵਿੰਦਰ ਸਿੰਘ (44) 'ਤੇ ਇਲਜ਼ਾਮ ਹਨ ਕਿ ਉਸ ਨੇ ਵੀਰਵਾਰ ਸਵੇਰੇ 9 ਵਜੇ ਬ੍ਰਿਸਬੇਨ ਦੇ ਦੱਖਣ 'ਚ ਵੁੱਡਹਿਲ 'ਚ ਅਪਣੀ ਪਤਨੀ ਦਾ ਕਤਲ ਕਰ ਦਿਤਾ।
ਇਹ ਵੀ ਇਲਜ਼ਾਮ ਹਨ ਕਿ ਉਸ ਨੇ ਟਰੈਕਟਰ ਨਾਲ ਲਾਸ਼ ਨੂੰ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਹਾਦਸਾ ਹੈ। ਪੁਲਿਸ ਨੇ ਦਸਿਆ ਕੇ ਮਾਮਲੇ ਦੀ ਛਾਣਬੀਣ ਤੋਂ ਬਾਅਦ ਪਤੀ ਯਾਦਵਿੰਦਰ ਸਿੰਘ ਨੂੰ ਘਰੇਲੂ ਹਿੰਸਾ ਦੇ ਕਥਿਤ ਦੋਸ਼ਾਂ 'ਚ ਗ੍ਰਿਫ਼ਤਾਰ ਕਰ ਕੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਡਿਟੈਕਟਿਵ ਇੰਸਪੈਕਟਰ ਕ੍ਰਿਸ ਨਾਈਟ ਨੇ ਮੀਡੀਆ ਨੂੰ ਦਸਿਆ, 'ਉਸ (ਸਿੰਘ) ਨੇ ਦਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਐਂਬੂਲੈਂਸ ਚਾਲਕਾਂ ਨੇ ਉਸ ਨੂੰ ਕੁੱਝ ਸੀਮਤ ਸਵਾਲ ਪੁੱਛੇ ਸਨ। ਇੰਸਪੈਕਟਰ ਨਾਈਟ ਨੇ ਅੱਗੇ ਕਿਹਾ ਕਿ ਦੋਵਾਂ ਦੇ ਫੋਨ ਜ਼ਬਤ ਕਰ ਲਏ ਹਨ। ਯਾਦਵਿੰਦਰ ਸਿੰਘ ਅਤੇ ਅਮਰਜੀਤ ਕੌਰ ਦੇ 2 ਬੱਚੇ ਹਨ ਅਤੇ ਉਹ 55 ਹੈਅਕਟੇਅਰ ਦੀ ਜਾਇਦਾਦ ਮਾਲਕ ਹਨ। ਮਾਂ ਦੀ ਮੌਤ ਦੇ ਸਮੇਂ ਬੱਚੇ ਘਰ ਨਹੀਂ ਸਨ ਅਤੇ ਅੰਤਰਰਾਜੀ ਰਿਸ਼ਤੇਦਾਰ ਉਨ੍ਹਾਂ ਦੀ ਦੇਖਭਾਲ ਲਈ ਕੁਈਨਜ਼ਲੈਂਡ ਗਏ ਹਨ। ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਯਾਦਵਿੰਦਰ ਸਿੰਘ ਇਕ ਟਰੱਕ ਡਰਾਈਵਰ ਹੈ ਜੋ ਭਾਰਤ ਵਿਚ ਪੈਦਾ ਹੋਇਆ ਸੀ।
(For more Punjabi news apart from Australia News: Queensland man charged with murdering wife with tractor, stay tuned to Rozana Spokesman)