ਜਰਮਨ ਦੇ ਗੁਰਦੁਆਰਾ ਸਾਹਿਬ ਵਿਖੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ
Published : Mar 17, 2025, 5:20 pm IST
Updated : Mar 17, 2025, 5:20 pm IST
SHARE ARTICLE
Nanakshahi Calendar released by World Sikh Parliament at Gurdwara Sahib in Germany
Nanakshahi Calendar released by World Sikh Parliament at Gurdwara Sahib in Germany

'ਸਾਡੀ ਕੌਮ ਦੀ ਸਾਡੇ ਕੈਲੰਡਰ ਨਾਲ ਹੀ ਹੋਂਦ ਬਣਦੀ '

ਜਰਮਨੀ : ਗੁਰਦੁਆਰਾ ਦਸ਼ਮੇਸ਼ ਦਰਬਾਰ ਸ੍ਰੀ ਗੁਰੂ ਸਿੰਘ ਸਭਾ ਕੋਲਨ ਵਿਖੇ ਨਾਨਕਸ਼ਾਹੀ ਸੰਮਤ 557 ਦਿੱਲੀ ਫਤਿਹ ਦਿਵਸ ਅਤੇ ਹੋਲਾ ਮਹੱਲਾ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਦੀਵਾਨ ਸਜਾਏ ਗਏ , ਇਸ ਵਕਤ ਗੁਰਬਾਣੀ ਪਾਠ ,  ਇਲਾਹੀ  ਕੀਰਤਨ  ਤੋਂ ਇਲਾਵਾ ਹਫਤਾਵਾਰੀ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਜੀਤ ਸਿੰਘ ਚੀਮਾ ਹੋਰਾਂ ਵੱਲੋਂ ਗੁਰਬਾਣੀ ਵਿਚਾਰ ਦੀ ਸਾਂਝ ਸੰਗਤਾਂ ਨਾਲ ਪਾਈ ਗਈ ਜਿਸ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਕਿ ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਉਣ ਤੇ ਬਿਕ੍ਰਮੀ ਕੈਲੰਡਰ ਤੋਂ  ਛੁਟਕਾਰਾ ਪਾਉਣਾ ਜ਼ਰੂਰੀ ਹੈ ਸਾਡੀ ਕੌਮ ਦੀ ਸਾਡੇ ਕੈਲੰਡਰ ਨਾਲ ਹੀ ਹੋਂਦ ਬਣਦੀ  ਹੈ।

 ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਏ ਜਾਂਦੇ ਹਨ, ਅਤੇ ਇਹ ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਵੱਲੋਂ 2003 ਦੇ ਵਿੱਚ ਬੜੀ ਲਗਣ ਮਿਹਨਤ ਮੁਸ਼ੱਕਤ ਦੇ ਨਾਲ ਤਿਆਰ ਕੀਤਾ ਗਿਆ ਸੀ,  ਪਰ ਕੁਝ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਇਸ ਕੈਲੰਡਰ ਨੂੰ ਸੋਧਾਂ ਦੇ ਨਾਮ ਦੇ ਉੱਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਸਿੱਖਾਂ ਦੀ ਅੱਡਰੀ ਪਹਿਚਾਣ ਦਾ ਪ੍ਰਤੀਕ ਇਹ ਕੈਲੰਡਰ  ਕਦੀ ਵੀ ਖਤਮ ਨਹੀਂ ਹੋ ਸਕਦਾ, ਅੱਜ ਉਹ ਵਿਅਕਤੀ ਸਮੁੱਚੀ ਕੌਮ ਵਿੱਚ ਨਸ਼ਰ ਹੋ ਚੁੱਕੇ ਹਨ ਜਿਨਾਂ ਨੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨੌਜਵਾਨਾ ਨੂੰ ਨਾਲ ਲੈ ਕੇ ਇਹ ਕੈਲੰਡਰ ਸਾਰੀਆਂ ਸੰਗਤਾਂ ਦੇ ਵਿੱਚ ਵੰਡਿਆ ਗਿਆ ਅਤੇ ਵਰਲਡ ਸਿੱਖ ਪਾਲੀਮੈਂਟ ਦਾ ਕੈਲੰਡਰ ਤਿਆਰ ਕਰਨ ਤੇ ਬਹੁਤ ਧੰਨਵਾਦ ਕੀਤਾ ਗਿਆ । 

Location: Germany, Bremen

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement