ਲੰਡਨ ਦੇ ਸਿੱਖ ਇੰਜੀਨਿਅਰ ਨੇ ਬਣਾਈ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ
Published : Jun 17, 2019, 4:52 pm IST
Updated : Jun 17, 2019, 5:01 pm IST
SHARE ARTICLE
A hand washing machine made by a London-based Sikh engineer
A hand washing machine made by a London-based Sikh engineer

ਤਿੰਨ ਪੜਾਵਾਂ 'ਚ ਕੰਮ ਕਰਨ ਵਾਲੀ ਮਸ਼ੀਨ ਨੂੰ ਨਹੀਂ ਪੈਂਦੀ ਬਿਜਲੀ ਦੀ ਲੋੜ

ਲੰਡਨ- ਲੰਡਨ ਵਿਚ ਜਨਮੇ ਸਿੱਖ ਇੰਜੀਨਿਅਰ ਨਵ ਸਾਹਨੀ ਨੇ ਮੈਨੂਅਲ ਵਾਸ਼ਿੰਗ ਮਸ਼ੀਨ ਭਾਵ ਕਿ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਤਿਆਰ ਕੀਤੀ ਹੈ ਜੋ ਰਵਾਇਤੀ ਹੱਥ ਨਾਲ ਕੀਤੀ ਜਾਣ ਵਾਲੀ ਧੁਆਈ ਵਿਚ ਵਰਤੇ ਜਾਣ ਵਾਲੇ ਪਾਣੀ ਦੇ ਮੁਕਾਬਲੇ 75 ਫ਼ੀਸਦੀ ਪਾਣੀ ਦੀ ਬੱਚਤ ਕਰੇਗੀ। ਡਾਇਸਨ ਦੇ ਇਨੋਵੇਸ਼ਨ ਵਿਭਾਗ ਵਿਚ ਨੌਕਰੀ ਕਰਨ ਵਾਲੇ 28 ਸਾਲਾ ਨਵ ਸਾਹਨੀ ਨੇ ਸਿੱਖ ਇੰਜੀਨਿਅਰ ਨੇ ਅਪਣੀ ਇੰਜੀਨਿਅਰਿੰਗ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ।

 A hand washing machine made by a London-based Sikh engineerPic no.1ਜਿਨ੍ਹਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ। ਇਸ ਲਈ 2016-17 ਵਿਚ ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਪੁੱਡੂਚੇਰੀ ਵਿਚ ਇਕ ਸਾਲ ਬਿਤਾਇਆ। ਸਾਹਨੀ ਦਾ ਕਹਿਣਾ ਹੈ ਕਿ ਉਹ ਇਕ ਗ਼ਰੀਬ ਪਰਿਵਾਰ ਦੇ ਨੇੜੇ ਰਹਿ ਰਿਹਾ ਸੀ। ਉਥੇ ਦਿਵਿਆ ਨਾਂਅ ਦੀ ਇਕੋ ਇਕ 30 ਸਾਲਾ ਔਰਤ ਸੀ ਜੋ ਅੰਗਰੇਜ਼ੀ ਬੋਲਦੀ ਸੀ। ਉਹ ਉਸ ਦੀ ਮਿੱਤਰ ਸੀ। ਉਸ ਦੇ ਤਿੰਨ ਬੱਚੇ ਸਨ।

Pic No. 2Pic No. 2

ਅਸੀਂ ਉਸ ਦੀਆਂ ਦਿਨ ਭਰ ਦੀਆਂ ਗਤੀਵਿਧੀਆਂ ਦੇਖਣ ਲਈ ਉਸ ਦੇ ਘਰ ਦੇ ਸਾਹਮਣੇ ਘੰਟਿਆਂ ਤੱਕ ਬੈਠੇ ਰਹੇ ਜੋ ਉਹ ਹੱਥਾਂ ਨਾਲ ਕੱਪੜੇ ਧੋੜ ਵਿਚ ਬਿਤਾਉਂਦੀ। ਦਿਵਿਆ ਦੇ ਪੁੱਤਰ ਨੂੰ ਅਪਣੀ ਪ੍ਰੀਖਿਆ ਦੀ ਪੜ੍ਹਾਈ ਕਰਨੀ ਪੈਂਦੀ ਪਰ ਘਰ ਵਿਚ ਕੋਈ ਰੌਸ਼ਨੀ ਨਹੀਂ ਸੀ, ਉਸ ਨੇ ਪੜ੍ਹਾਈ ਲਈ ਉਸ ਦੇ ਫ਼ੋਨ ਦੀ ਲਾਈਟ ਨੂੰ ਵਰਤਿਆ। ਇਹ ਉਹ ਜਗ੍ਹਾ ਹੈ ਜਿੱਥੇ ਹੱਥਾਂ ਨਾਲ ਕੱਪੜੇ ਧੋਣ ਵਾਲੀ ਮਸ਼ੀਨ ਜਿਸ ਨੂੰ ਬਿਜਲੀ ਦੀ ਲੋੜ ਨਹੀਂ ਸੀ ਦਾ ਜਨਮ ਹੋਇਆ।

A hand washing machine made by a London-based Sikh engineerPic No.3

ਸਾਹਨੀ ਨੇ ਜੋ ਮਸ਼ੀਨ ਬਣਾਈ ਹੈ ਉਹ 5.5 ਕਿਲੋਗ੍ਰਾਮ ਦੀ ਹੈਂਡ ਕ੍ਰੈਂਕਿੰਗ ਵਾਸ਼ਿੰਗ ਮਸ਼ੀਨ ਹੈ ਜੋ ਪ੍ਰਤੀ ਚੱਕਰ 10 ਕਿੱਲੋ ਕੱਪੜੇ ਧੋ ਸਕਦੀ ਹੈ ਜਦਕਿ ਜ਼ਿਆਦਾਤਰ ਇਲੈਕਟ੍ਰੋਨਿਕ ਵਾਸ਼ਿੰਗ ਮਸ਼ੀਨਾਂ ਪ੍ਰਤੀ 7.5 ਤੋਂ 12 ਕਿਲੋਗ੍ਰਾਮ ਕੱਪੜਿਆਂ ਨੂੰ ਸੰਭਾਲ ਸਕਦੀਆਂ ਹਨ। ਇਸ ਮਸ਼ੀਨ ਵਿਚ ਕੱਪੜੇ ਧੋਣ, ਸਾਫ਼ ਕਰਨ ਅਤੇ ਸੁਕਾਉਣ ਦੇ ਤਿੰਨ ਪੜਾਅ ਹਨ। ਕੱਪੜੇ ਧੋਣ ਦਾ ਇਕ ਪੂਰਾ ਪੜਾਅ 15 ਮਿੰਟ ਵਿਚ ਪੂਰਾ ਹੁੰਦਾ ਹੈ।

PIC No. 4PIC No. 4

ਸਾਹਨੀ ਅਨੁਸਾਰ ਉਨ੍ਹਾਂ ਦੀ ਮੈਨੁਅਲ ਵਾਸ਼ਿੰਗ ਮਸ਼ੀਨ ਪ੍ਰਤੀ ਚੱਕਰ ਸਿਰਫ਼ 10 ਲੀਟਰ ਪਾਣੀ ਦੀ ਵਰਤੋਂ ਕਰਦੀ ਹੈ। ਸਾਹਨੀ ਦਾ ਕਹਿਣਾ ਹੈ ਕਿ ਪੱਛਮੀ ਬਜ਼ਾਰਾਂ ਅਮਰੀਕਾ, ਕੈਨੇਡਾ ਅਤੇ ਯੂਕੇ ਵਿਚ ਅਜਿਹੇ ਉਤਪਾਦ ਮੌਜੂਦ ਹਨ ਅਤੇ ਇਹ ਵਾਤਾਵਰਣ ਪੱਖੀ ਲਹਿਰ ਕਾਰਨ ਹੈ ਨਾ ਕਿ ਗ਼ਰੀਬਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ।

Pic No. 5Pic No. 5

ਸਾਹਨੀ ਦਾ ਕਹਿਣਾ ਹੈ ਕਿ ਉਹ ਅਪਣੀ ਮਸ਼ੀਨ ਦੀ ਕੀਮਤ ਨੂੰ ਸਿਰਫ਼ 35 ਡਾਲਰ ਯਾਨੀ ਲਗਭਗ 2400 ਰੁਪਏ ਤੈਅ ਕਰ ਰਹੇ ਹਨ ਜਦਕਿ ਵਿਕਸਤ ਦੇਸ਼ਾਂ ਵਿਚ ਮੈਨੂਅਲ ਵਾਸ਼ਿੰਗ ਮਸ਼ੀਨ ਦੀ ਕੀਮਤ 300 ਡਾਲਰ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement