ਨੀਊਜ਼ੀਲੈਂਡ ਵਿਚ 16 ਸਾਲ ਦੇ ਨੌਜਵਾਨ ਸਿੱਖ ਨੇ ਬਾਕਸਿੰਗ ਟੂਰਨਾਮੈਂਟ ਜਿੱਤ ਕੇ ਧੁੰਮਾਂ ਪਾਈਆਂ
Published : Jul 17, 2020, 7:57 am IST
Updated : Jul 17, 2020, 7:57 am IST
SHARE ARTICLE
Haransh Singh
Haransh Singh

ਕੇਵਲ 18 ਮਹੀਨੇ ਪਹਿਲਾਂ ਹੀ ਦਾੜ੍ਹੀ ਵਾਲਿਆਂ ਨੂੰ ਖੇਡਣ ਦੀ ਆਗਿਆ ਮਿਲੀ ਸੀ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਕਈ ਸਿੱਖ ਨੌਜਵਾਨ ਜਿਥੇ ਅਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਨ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ ਉਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਅਪਣੇ ਵਿਚ ਸ਼ਾਮਲ ਕਰ ਕੇ ਮਾਣ ਮਹਿਸੂਸ ਕਰਦੀਆਂ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਇਕ ਵਕਾਰੀ ਸੰਸਥਾ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਵਿਚ 16 ਸਾਲਾ ਪਹਿਲੇ ਸਿੱਖ ਨੌਜਵਾਨ ਹਰਅੰਸ਼ ਸਿੰਘ ਦੀ ਚੋਣ ਕੀਤੀ ਗਈ ਹੈ।

Haransh SinghHaransh Singh

ਪਿਛਲੇ ਦਿਨੀਂ ਇਸ ਨੇ 65 ਕਿਲੋਗ੍ਰਾਮ (ਲਾਈਟ ਵੈਲਟਰ ਵੇਟ) ਵਰਗ ਵਾਲੇ ਏ.ਬੀ. ਏ. (ਔਕਲੈਂਡ ਬਾਕਿਸੰਗ ਐਸੋਸੀਏਸ਼ਨ) ਟੂਰਨਾਮੈਂਟ ਵਿਚ ਭਾਗ ਲਿਆ ਅਤੇ ਮੁਕਾਬਲਾ ਜਿੱਤ ਕੇ ਪਹਿਲਾ 'ਸਿੱਖ ਐਮਚੁਰ ਬਾਕਸਰ' ਬਣ ਗਿਆ। 'ਰੀਵਿਲ ਬਾਕਸਿੰਗ ਜਿਮ' ਦਾ ਇਹ ਹੋਣਹਾਰ ਸਿਖਿਆਰਥੀ ਇਸ ਸਾਰੇ ਦਾ ਸਿਹਰਾ ਅਪਣੇ ਜਿਮ ਦੇ ਕੋਚ ਸ੍ਰੀ ਲਾਂਸ ਰਾਵੇਲ (ਕਾਮਨਵੈਲਥ ਤਮਗ਼ਾ ਜੇਤੂ) ਨੂੰ ਅਤੇ ਬਾਕੀ ਮਿਲੀ ਅਗਵਾਈ ਨੂੰ ਦਿੰਦਾ ਹੈ। ਉਹ ਅਪਣਾ ਰੋਲ ਮਾਡਲ ਸਵ. ਬਾਕਸਰ ਮੁਹੰਮਦ ਅਲੀ ਨੂੰ ਮੰਨਦਾ ਹੈ।

Sikh Uber driver racially abused, strangulated by passenger in USSikh 

ਇਸ ਸਿੱਖ ਬੱਚੇ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ 2021 ਅਤੇ ਕਾਮਨਵੈਲਥ ਖੇਡਾਂ ਵਿਚ ਭਾਗ ਲੈਣਾ ਹੈ। ਇਸ ਵੇਲੇ ਹਰਅੰਸ਼ ਸਿੰਘ ਪਾਕੂਰੰਗਾ ਕਾਲਜ ਵਿਚ 12ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਇਕ ਸਾਲ ਪਹਿਲਾਂ ਹੀ ਉਸ ਨੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਬਹੁਤ ਹੀ ਕਮਾਲ ਦਾ ਨਤੀਜਾ ਉਸ ਦੀ ਝੋਲੀ ਪਿਆ ਹੈ। ਹਰਅੰਸ਼ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਰੈਵਿਲਜ਼ ਬਾਕਸਿੰਗ ਜਿਮ ਦੇ ਸਰਵੋਤਮ ਬਾਕਸਰਾਂ ਕੋਲੋਂ ਟ੍ਰੇਨਿੰਗ ਮਿਲੀ ਜਿਥੇ ਮੈਨੂੰ ਸਿਖਾਇਆ ਗਿਆ ਕਿ ਹਾਰ ਜਾਣ ਦੀ ਸਾਡੇ ਕੋਲ ਕੋਈ ਗੁੰਜਾਇਸ਼ (option) ਹੀ ਨਹੀਂ ਹੁੰਦੀ।

Haransh SinghHaransh Singh

ਹਰਅੰਸ਼ ਸਿੰਘ ਦਾ ਕਹਿਣਾ ਹੈ,''ਮੈਂ ਕਿਉਂਕਿ ਸਿੱਖ ਧਰਮ ਨੂੰ ਮੰਨਦਾ ਹਾਂ।' ਇਸ ਲਈ ਆਕਲੈਂਡ ਬਾਕਸਿੰਗ ਐਸੋਸੀਏਸ਼ਨ ਨੇ ਸ਼ੁਰੂ ਵਿਚ, ਮੇਰੀ ਦਾਹੜੀ ਨੂੰ ਲੈ ਕੇ, ਕੁੱਝ ਤੌਖ਼ਲੇ ਜ਼ਰੂਰ ਪ੍ਰਗਟ ਕੀਤੇ ਸਨ ਪਰ ਮੈਂ ਉਨ੍ਹਾਂ ਨੂੰ ਇਸ ਧਾਰਮਕ ਮਹੱਤਤਾ ਬਾਰੇ ਦਸਿਆ ਤਾਂ ਉਨ੍ਹਾਂ ਨੇ ਮੈਨੂੰ ਦਾਹੜੀ ਰੱਖ ਕੇ ਵੀ ਬਾਕਸਿੰਗ ਵਿਚ ਸ਼ਾਮਲ ਹੋਣ ਦੀ ਛੋਟ ਦੇ ਦਿਤੀ। ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਵਿਚ ਰਹਿੰਦੇ ਹਰਅੰਸ਼ ਦੇ ਦਾਦਾ ਜੀ ਕਰਨਲ ਅਮਰਜੀਤ ਸਿੰਘ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ,''ਅਪਣੇ ਹੋਣਹਾਰ ਪੋਤੇ ਉਤੇ ਮੈਨੂੰ ਬਹੁਤ ਨਾਜ਼ ਹੈ।''

Haransh Singh and Family Haransh Singh and Family

ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਅਪਣੇ ਪ੍ਰਰਵਾਰ ਨਾਲ 2 ਸਾਲ ਪਹਿਲਾਂ ਹੀ ਭਾਰਤ ਤੋਂ ਇਥੇ ਆ ਕੇ ਵਸਿਆ ਹੈ। ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਵਲੋਂ ਹਰਅੰਸ਼ ਸਿੰਘ ਦੀ ਕਾਮਯਾਬੀ ਲਈ ਉਸ ਨੂੰ ਸ਼ੁਭ ਕਾਮਨਾਵਾਂ ਦਿਤੀਆਂ ਕਿ ਇਹ ਸਿੱਖ ਬੱਚਾ ਕਮਿਊਨਿਟੀ ਦਾ ਨਾਂਅ ਹੋਰ ਚਮਕਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM
Advertisement