ਸਿਮਰਜੀਤ ਸਿੰਘ ਨਾਗਪਾਲ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
A minor Sikh was stabbed to death in London: ਦਖਣੀ-ਪਛਮੀ ਲੰਡਨ ’ਚ ਇਕ ਨਾਬਾਲਗ ਸਿੱਖ ਮੁੰਡੇ ਦਾ ਗਲੀ ’ਚ ਹੋਈ ਲੜਾਈ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਸ਼ੁਕਰਵਾਰ ਨੂੰ ਦਸਿਆ ਕਿ ਨੌਜਵਾਨ ਦੀ ਪਛਾਣ ਸਿਮਰਜੀਤ ਸਿੰਘ ਨਾਗਪਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Mohali News: ਮੋਹਾਲੀ 'ਚ ਗੁਰਦੁਆਰਾ ਝਗੜੇ 'ਚ ਮਾਮਲਾ ਦਰਜ, ਸੱਤ ਵਿਅਕਤੀ ਨਾਮਜ਼ਦ
ਮੈਟਰੋਪੋਲੀਟਨ ਪੁਲਿਸ ਨੇ ਦਸਿਆ ਕਿ ਸਿਮਰਜੀਤ ਦੇ ਕਤਲ ਦੇ ਸਬੰਧ ’ਚ ਚਾਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਹਿਰਾਸਤ ’ਚ ਲਏ ਗਏ ਵਿਅਕਤੀਆਂ ਦੀ ਉਮਰ 21, 27, 31 ਅਤੇ 71 ਸਾਲ ਦਸੀ ਗਈ ਹੈ। ਸਿਮਰਜੀਤ ਦਾ ਬੁਧਵਾਰ ਤੜਕੇ ਲੰਡਨ ਦੇ ਹੌਂਸਲੋ ਇਲਾਕੇ ’ਚ ਕਤਲ ਕਰ ਦਿਤਾ ਗਿਆ ਸੀ। ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਜਾਸੂਸਾਂ ਨੇ ਕਿਹਾ ਕਿ ਉਹ 17 ਸਾਲਾਂ ਦੇ ਸਿਮਰਜੀਤ ਦੀ ਦਰਦਨਾਕ ਮੌਤ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਜਾਰੀ ਰੱਖਣਗੇ ਅਤੇ ਸਿੱਖਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਸਖ਼ਤ ਮਿਹਨਤ ਕਰਨਗੇ।
ਇਹ ਵੀ ਪੜ੍ਹੋ: Haryana News: ਹਾਈਕੋਰਟ ਦਾ ਖੱਟਰ ਸਰਕਾਰ ਨੂੰ ਝਟਕਾ, ਹਰਿਆਣਾ ਦੇ ਲੋਕਾਂ ਲਈ ਪ੍ਰਾਈਵੇਟ ਨੌਕਰੀਆਂ ਵਿੱਚ ਰੱਖਿਆ 75 ਫੀਸਦੀ ਕੋਟਾ ਕੀਤਾ ਰੱਦ
ਡਿਟੈਕਟਿਵ ਪੁਲਿਸ ਇੰਸਪੈਕਟਰ ਮਾਰਟਿਨ ਥੋਰਪ ਨੇ ਕਿਹਾ, ‘‘ਅਸੀਂ ਸਿਮਰਜੀਤ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ। ਉਸ ਦੇ ਪਰਿਵਾਰਕ ਜੀਆਂ ਇਸ ਘਟਨਾ ’ਤੇ ਯਕੀਨ ਨਹੀਂ ਆ ਰਿਹਾ।’’ ਉਨ੍ਹਾਂ ਕਿਹਾ, ‘‘ਇਸ ਸਬੰਧ ’ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਾਡੀ ਜਾਂਚ ਜਾਰੀ ਹੈ। ਮੈਂ ਕਿਸੇ ਵੀ ਵਿਅਕਤੀ ਨੂੰ ਬੇਨਤੀ ਕਰਾਂਗਾ ਕਿ ਜਿਸ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਜਾਂ ਜਿਸ ਨੇ ਇਸ ਘਟਨਾ ਨੂੰ ਅਪਣੇ ਫੋਨ, ਡੈਸ਼ ਕੈਮਰੇ ਜਾਂ ਡੋਰਬੈਲ ਫੁਟੇਜ ’ਚ ਕੈਦ ਕੀਤਾ ਹੋਵੇ, ਕਿਰਪਾ ਕਰ ਕੇ ਅੱਗੇ ਆਉਣ ਅਤੇ ਸਾਡੀ ਮਦਦ ਕਰਨ।’’ (ਪੀਟੀਆਈ)