British Sikh survey: ਬ੍ਰਿਟਿਸ਼ ਸੰਸਦ ’ਚ ਜਾਰੀ ਹੋਈ 10ਵੀਂ ਸਾਲਾਨਾ ‘ਬ੍ਰਿਟਿਸ਼ ਸਿੱਖ ਰਿਪੋਰਟ’
Published : Jan 18, 2024, 8:45 pm IST
Updated : Jan 19, 2024, 1:09 pm IST
SHARE ARTICLE
10th annual 'British Sikh survey' released in British Parliament.
10th annual 'British Sikh survey' released in British Parliament.

ਰੀਪੋਰਟ ਵਿਚ ਪਾਇਆ ਗਿਆ ਕਿ ਸਿੱਖ ਜੀਵਨ ਸੰਕਟ ਦੀ ਲਾਗਤ ਨਾਲ ਜੂਝ ਰਹੇ ਹਨ।

British Sikh survey : ਬ੍ਰਿਟਿਸ਼ ਸੰਸਦ ਵਿਚ ਬੀਤੇ ਦਿਨ 10ਵੀਂ ਬ੍ਰਿਟਿਸ਼ ਸਿੱਖ ਰਿਪੋਰਟ ਜਾਰੀ ਕੀਤੀ ਗਈ। ਇਸ ਵਿਚ ਬ੍ਰਿਟਿਸ਼ ਸਿੱਖਾਂ ਦੀਆਂ ਲੋੜਾਂ ਨੂੰ ਸਮਝਣ ਲਈ ਜਨਤਕ ਅਥਾਰਟੀਆਂ ਦੁਆਰਾ ਵਰਤਣ ਲਈ ਬ੍ਰਿਟੇਨ ਵਿਚ ਰਹਿ ਰਹੇ 5 ਲੱਖ ਤੋਂ ਵੱਧ ਸਿੱਖਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਸ਼ਾਮਲ ਹੈ। 43 ਫ਼ੀ ਸਦੀ ਉਤਰਦਾਤਾਵਾਂ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਵਿਚ ਲੇਬਰ ਨੂੰ ਵੋਟ ਦੇਣ ਦਾ ਇਰਾਦਾ ਰਖਦੇ ਹਨ। 20 ਫ਼ੀ ਸਦੀ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਨੂੰ, 4 ਫ਼ੀ ਸਦੀ ਲਿਬਰਲ ਡੈਮੋਕ੍ਰੈਟਿਕ, 4 ਫ਼ੀ ਸਦੀ ਗ੍ਰੀਨ ਅਤੇ 1 ਫ਼ੀ ਸਦੀ ਵੁਮੈਨ ਇਕੁਐਲਿਟੀ ਪਾਰਟੀ ਦੇ ਹੱਕ ’ਚ ਵੋਟ ਦੇਣ ਦਾ ਇਰਾਦਾ ਰਖਦੇ ਹਨ।

ਰਿਪੋਰਟ ਵਿਚ ਮਿਲਿਆ ਕਿ ਸਿੱਖ ਮਹਿੰਗੇ ਜੀਵਨ ਸੰਕਟ ਨਾਲ ਜੂਝ ਰਹੇ ਹਨ। ਪਿਛਲੇ ਸਾਲ ਦੌਰਾਨ ਅੱਧੇ ਤੋਂ ਵੱਧ ਸਿੱਖਾਂ ਦੀ ਆਮਦਨ ਵਿਚ ਮਹਿੰਗਾਈ ਦਰ ਤੋਂ ਬਹੁਤ ਘੱਟ ਵਾਧਾ ਹੋਇਆ। ਰਿਪੋਰਟ ਵਿਚ ਦਸਿਆ ਗਿਆ ਕਿ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 60 ਫ਼ੀ ਸਦੀ ਸਿੱਖਾਂ ਨੇ ਪਿਛਲੇ ਸਾਲ ਦੌਰਾਨ ਅਪਣੇ ਬਾਲਗ਼ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। 35 ਤੋਂ 49 ਸਾਲ ਦੀ ਉਮਰ ਦੇ 52 ਫ਼ੀ ਸਦੀ ਸਿੱਖਾਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਬੀਤੇ ਸਾਲ ਅਪਣੇ ਘਰੇਲੂ ਬਿੱਲਾਂ ਦਾ ਭੁਗਤਾਨ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕੀਤਾ। ਵਿੱਤੀ ਮੁਸ਼ਕਲਾਂ ਦੇ ਬਾਵਜੂਦ ਸਿੱਖਾਂ ਵਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਦਿਤਾ ਜਾ ਰਿਹਾ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

66 ਫ਼ੀ ਸਦੀ ਸਿੱਖ ਹਰ ਮਹੀਨੇ ਗੁਰਦੁਆਰੇ ਨੂੰ ਰਾਸ਼ੀ ਦਾਨ ਕਰਦੇ ਹਨ ਅਤੇ 63 ਫ਼ੀ ਸਦੀ ਹਰ ਮਹੀਨੇ ਕਿਸੇ ਹੋਰ ਚੈਰਿਟੀ ਜਾਂ ਸੰਸਥਾਵਾਂ ਨੂੰ ਦਾਨ ਕਰਦੇ ਹਨ।
ਇਸ ਰਿਪੋਰਟ ਵਿਚ ਪੁਲਿਸ ਦੇ ਸਬੰਧ ਵਿਚ ਬ੍ਰਿਟਿਸ਼ ਸਿੱਖਾਂ ਦੇ ਰਵਈਏ ਨੂੰ ਨਸਲਵਾਦੀ ਮੰਨਿਆ ਗਿਆ ਹੈ। 20 ਫ਼ੀ ਸਦੀ ਉਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ’ਤੇ ਜ਼ਿਆਦਾ ਭਰੋਸਾ ਨਹੀਂ ਹੈ। ਅੱਧੇ ਤੋਂ ਵੱਧ ਉਤਰਦਾਤਾਵਾਂ ਨੇ ਕਿਹਾ ਕਿ ਯੂ.ਕੇ ਪੁਲਿਸ ਸੰਸਥਾਗਤ ਤੌਰ ’ਤੇ ਨਸਲਵਾਦੀ ਹੈ, ਜਦਕਿ 82 ਫ਼ੀ ਸਦੀ ਨੇ ਕਿਹਾ ਕਿ ਉਹ ਪੁਲਿਸ ਸੇਵਾ ਵਿਚ ਹੋਰ ਸਿੱਖਾਂ ਨੂੰ ਦੇਖਣਾ ਚਾਹੁੰਦੇ ਹਨ। ਫਿਰ ਵੀ 20 ਤੋਂ 49 ਸਾਲ ਦੀ ਉਮਰ ਦੇ ਅੱਧੇ ਲੋਕਾਂ ਨੇ ਕਿਹਾ ਕਿ ਉਹ ਪੁਲਿਸਿੰਗ ਵਿਚ ਅਪਣਾ ਕਰੀਅਰ ਨਹੀਂ ਬਣਾਉਣਗੇ।

54 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪੁਲਸ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਸਮਝਦੀ ਹੈ। 65 ਸਾਲ ਤੋਂ ਘੱਟ ਉਮਰ ਦੇ ਤਕਰੀਬਨ ਅੱਧੇ ਸਿੱਖਾਂ ਨੇ ਕਿਹਾ ਕਿ ਸਿੱਖਾਂ ਦੁਆਰਾ ਪੁਲਿਸ ਨੂੰ ਦੱਸੀਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਅਤੇ 60 ਫ਼ੀ ਸਦੀ ਨੇ ਕਿਹਾ ਕਿ ਪੁਲਿਸ ਨੂੰ ਸਭਿਆਚਾਰਕ ਤੌਰ ’ਤੇ ਵਧੇਰੇ ਜਾਗਰੂਕ ਹੋਣਾ ਚਾਹੀਦਾ ਹੈ। 61 ਫ਼ੀ ਸਦੀ ਨੇ ਕਿਸੇ ਨਫ਼ਰਤੀ ਅਪਰਾਧ ਦਾ ਅਨੁਭਵ ਨਹੀਂ ਕੀਤਾ ਸੀ ਪਰ 6 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਸਿੱਖ ਨਫ਼ਰਤ ਅਪਰਾਧ ਦਾ ਅਨੁਭਵ ਕੀਤਾ ਹੈ ਅਤੇ ਇਸ ਦੀ ਰਿਪੋਰਟ ਕੀਤੀ ਹੈ। ਇਕ ਹੋਰ 17 ਫ਼ੀ ਸਦੀ ਨੇ ਕਿਹਾ ਕਿ ਉਹਨਾਂ ਨੇ ਨਫ਼ਰਤ ਅਪਰਾਧ ਦਾ ਅਨੁਭਵ ਕੀਤਾ ਹੈ ਪਰ ਇਸ ਦੀ ਰਿਪੋਰਟ ਨਹੀਂ ਕੀਤੀ।

(For more Punjabi news apart from 10th annual 'British Sikh survey' released in British Parliament., stay tuned to Rozana Spokesman)

Tags: sikhs in uk

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement