
Kapurthala News: ਕਪੂਰਥਲਾ ਦਾ ਰਹਿਣ ਵਾਲਾ ਹੈ ਪਵਿੱਤਰ ਪ੍ਰੀਤ ਸਿੰਘ ਦਿਓਲ
Punjabi youth went missing in Manila news in punjabi : ਪੰਜਾਬ ਦਾ ਇਕ ਨੌਜਵਾਨ ਮਨੀਲਾ (ਫਿਲੀਪੀਨਜ਼) ਦੇ ਕੰਡਨ ਸ਼ਹਿਰ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਮਨੀਲਾ 'ਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ 'ਚ ਲੱਗੇ ਹੋਏ ਹਨ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੇ ਪੁੱਤਰ ਦੀ ਭਾਲ ਲਈ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Gangster Kala Dhanula: ਬਰਨਾਲਾ 'ਚ ਐਨਕਾਊਂਟਰ ਵਿਚ ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ
ਮੁਹੱਬਤ ਨਗਰ ਕਪੂਰਥਲਾ ਦੇ ਵਸਨੀਕ ਬੂਟਾਰਾਮ ਨੇ ਦੱਸਿਆ ਕਿ ਉਸ ਦਾ ਲੜਕਾ ਪਵਿੱਤਰ ਪ੍ਰੀਤ ਸਿੰਘ ਦਿਓਲ (ਪ੍ਰਿੰਸ) ਪਿਛਲੇ 5 ਸਾਲਾਂ ਤੋਂ ਕੰਡਨ ਸਿਟੀ ਮਨੀਲਾ ਵਿਖੇ ਰਹਿ ਰਿਹਾ ਹੈ। ਫਾਈਨੈਂਸ ਦਾ ਕਾਰੋਬਾਰ ਕਰਦਾ ਹੈ। 15 ਫਰਵਰੀ ਨੂੰ ਉਸ ਦਾ ਲੜਕਾ ਪ੍ਰਿੰਸ ਕੰਮ 'ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। 15 ਫਰਵਰੀ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੇ ਪੈਟਰੋਲ ਪੰਪ ਤੋਂ ਬਾਈਕ ਵਿਚ ਪੈਟਰੋਲ ਭਰਵਾਇਆ। ਜਿਸ ਦਾ ਪਤਾ ਪੰਪ 'ਤੇ ਲੱਗੇ ਸੀ.ਸੀ.ਟੀ.ਵੀ.ਤੋਂ ਲੱਗਿਆ। ਉਦੋਂ ਤੋਂ ਉਸ ਦੇ ਪੁੱਤਰ ਪ੍ਰਿੰਸ ਦਾ ਮੋਬਾਈਲ ਵੀ ਬੰਦ ਹੈ।
ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਮੌਤ
ਲਾਪਤਾ ਨੌਜਵਾਨ ਦੇ ਪਿਤਾ ਬੂਟਾਰਾਮ ਨੇ ਵੀ ਦੱਸਿਆ ਕਿ ਕੰਡਨ ਸ਼ਹਿਰ 'ਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਲੜਕੇ ਦੀ ਭਾਲ 'ਚ ਲੱਗੇ ਹੋਏ ਹਨ ਪਰ ਅਜੇ ਤੱਕ ਕੋਈ ਪਤਾ ਨਹੀਂ ਲੱਗਾ | ਵਾਤਾਵਰਣ ਪ੍ਰੇਮੀ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਲਈ ਆਸ ਦੀ ਕਿਰਨ ਸੰਤ ਬਲਬੀਰ ਸਿੰਘ ਸੇਂਚੇਵਾਲ ਇਨ੍ਹੀਂ ਦਿਨੀਂ ਇੱਕ ਪ੍ਰੋਗਰਾਮ ਲਈ ਮਨੀਲਾ ਗਏ ਹੋਏ ਹਨ। ਬੂਟਾਰਾਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਪੁੱਤਰ ਨੂੰ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjabi youth went missing in Manila news in punjabi, stay tuned to Rozana Spokesman)