
Gangster Kala Dhanula: AGTF ਵਲੋਂ ਕੀਤਾ ਗਿਆ ਐਨਕਾਊਂਰਟ
Gangster Kala Dhanula was killed in an encounter in Barnala News in punjabi: ਬਰਨਾਲਾ 'ਚ ਵੱਡਾ ਐਨਕਾਊਂਟਰ ਹੋਇਆ ਹੈ। ਇਥੇ ਐਨਕਾਊਂਟਰ ਵਿਚ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ।
ਇਹ ਵੀ ਪੜ੍ਹੋ: Kapurthala News: ਮਨੀਲਾ 'ਚ ਸ਼ੱਕੀ ਹਾਲਾਤ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ
ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ ਇੱਕ ਹਿਸਟਰੀ ਸ਼ੀਟਰ ਸੀ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ਗੈਂਗਸਟਰ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।
ਇਹ ਵੀ ਪੜ੍ਹੋ: Gangster Kala Dhanula: ਬਰਨਾਲਾ 'ਚ ਐਨਕਾਊਂਟਰ ਵਿਚ ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ
ਦੱਸ ਦੇਈਏ ਕਿ ਏਜੀਟੀਐਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਦੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Gangster Kala Dhanula was killed in an encounter in Barnala News in punjabi, stay tuned to Rozana Spokesman)