
ਕਰੀਬ 25 ਦਿਨ ਪਹਿਲਾਂ ਗਿਆ ਸੀ ਇੰਗਲੈਂਡ
ਤਰਨਤਾਰਨ (ਦਿਲਬਾਗ ਸਿੰਘ) ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਦੇ 20 ਸਾਲਾਂ ਪੰਜਾਬੀ ਨੌਜਵਾਨ ਪ੍ਰਭਨੂਰ ਸਿੰਘ ਦੀ ਇੰਗਲੈਂਡ ਵਿਚ ਮੌਤ ਹੋ ਗਈ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।
Prabhnoor Singh
ਮ੍ਰਿਤਕ ਦੇ ਪਿਤਾ ਅਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਲੜਕਾ ਪੜਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਜਿੱਦ ਕਰਨ ਲੱਗਾ ਜਿਸਦੀ ਖੁਵਾਇਸ਼ ਪੂਰੀ ਕਰਨ ਲਈ ਉਹਨਾਂ ਨੇ ਆਪਣੀ ਡੇਢ ਏਕੜ ਜ਼ਮੀਨ ਵੇਚਕੇ ਉਸਨੂੰ ਕਰੀਬ 25 ਦਿਨ ਪਹਿਲਾਂ ਇੰਗਲੈਂਡ ਭੇਜਿਆ ਸੀ ਜਿਥੇ ਉਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ।
Prabhnoor Singh's Mother
ਇਸ ਸੰਬੰਧੀ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਨ੍ਹਾਂ ਦਾ ਇਹ ਛੋਟਾ ਭਰਾ ਪੜਾਈ ਵਿਚ ਹੋਣਹਾਰ ਸੀ। ਉਸਦੇ ਆਈਲੈਸਟ ਵਿਚ 9 ਬੈਂਡ ਆਏ ਸਨ ਤੇ ਉਸਨੂੰ ਉਚੇਰੀ ਪੜਾਈ ਕਰਨ ਲਈ ਇੰਗਲੈਂਡ ਭੇਜ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਪ੍ਰਭਨੂਰ ਸਿੰਘ ਨੂੰ ਕੁੱਝ ਦਿਨ ਪਹਿਲਾਂ ਹੀ ਨੌਕਰੀ ਮਿਲੀ ਸੀ।ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਦੇ ਭਰਾ ਨਾਲ ਰਹਿਦੇ ਮੁੰਡੇ ਅਕਸਰ ਉਸਦੇ ਨਾਲ ਲੜਦੇ ਰਹਿੰਦੇ ਸਨ।
Prabhnoor Singh's Father
ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਉਹਨਾਂ ਦੇ ਭਰਾ ਨੂੰ ਮਾਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਲੜਕੇ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਹ ਖੁਦ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
Prabhnoor Singh's Sister