
ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਗੁਰਦਾਸਪੁਰ (ਨਿਤਿਨ ਲੂਥਰਾ) ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਪੁਰਤਗਾਲ( Portugal) ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ( Punjabi youth) ਦੀ ਅਚਾਨਕ ਮੌਤ ਹੋ ਗਈ।
A Punjabi youth who went to Portugal to earn a living died
ਕਸਬਾ ਕਾਹਨੂੰਵਾਨ ( Kahnuwan) ਦਾ ਸੰਦੀਪ ਠਾਕੁਰ( Sandeep Thakur) ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਪੁਰਤਗਾਲ ਵਿਚ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸੰਦੀਪ ਕਦੀ ਮੁੜ ਕੇ ਵਾਪਸ ਨਹੀਂ ਆਵੇਗਾ। ਸੰਦੀਪ ( Sandeep Thakur) ਦੀ ਪੁਰਤਗਾਲ( Portugal) ਵਿਚ ਅਚਾਨਕ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਸੰਦੀਪ ( Sandeep Thakur) ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਕਾਹਨੂੰਵਾਨ ( Kahnuwan) ਪਹੁੰਚੀ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
A Punjabi youth who went to Portugal to earn a living died
ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....
ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦਾ ਸੰਦੀਪ ( Sandeep Thakur) ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਕਰੀਬ ਦੋ ਸਾਲ ਪਹਿਲਾਂ ਪੁਰਤਗਾਲ( Portugal) ਗਿਆ ਸੀ। ਸੰਦੀਪ ( Sandeep Thakur) ਨੂੰ ਕੁਝ ਮਹੀਨੇ ਪਹਿਲਾਂ ਹੀ ਪੁਰਤਗਾਲ( Portugal) ਦੀ ਸਿਟੀਜ਼ਨਸ਼ਿਪ ਮਿਲੀ ਸੀ। ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਸੰਦੀਪ ਜਿਨ੍ਹਾਂ ਕੋਲ ਕੰਮ ਕਰਦਾ ਸੀ ਉਹਨਾਂ ਦਾ ਫੋਨ 5 ਜੂਨ ਨੂੰ ਆਇਆ ਕੇ ਸੰਦੀਪ ( Sandeep Thakur) ਦੀ ਹਾਲਤ ਅਚਾਨਕ ਖਰਾਬ ਹੋ ਗਈ ਹੈ। ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਰ ਸੰਦੀਪ ( Sandeep Thakur) ਦੀ ਜਾਨ ਬਚਾਈ ਨਾ ਜਾ ਸਕੀ।
A Punjabi youth who went to Portugal to earn a living died
ਇਹ ਵੀ ਪੜ੍ਹੋ: ਉੱਤਰੀ ਕੋਰੀਆ ਵਿੱਚ ਆ ਸਕਦੀ ਹੈ ਭੁੱਖਮਰੀ- ਤਾਨਾਸ਼ਾਹ ਕਿਮ ਜੋਂਗ ਉਨ
ਮ੍ਰਿਤਕ ਸੰਦੀਪ ( Sandeep Thakur) ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਮਿੰਦਰ ਗਿੱਲ ਨੇ ਦੱਸਿਆ ਕਿ ਪਰਿਵਾਰ ਨੇ ਸਾਂਸਦ ਸੰਨੀ ਦਿਓਲ ਕੋਲੋਂ ਮੰਗ ਕੀਤੀ ਸੀ ਕਿ ਸੰਦੀਪ ਦੀ ਮ੍ਰਿਤਕ ਦੇਹ ਪੁਰਤਗਾਲ( Portugal) ਤੋਂ ਵਾਪਸ ਉਸਦੇ ਪਰਿਵਾਰ ਕੋਲ ਲਿਆਂਦੀ ਜਾਵੇ।
A Punjabi youth who went to Portugal to earn a living died
ਪਰਿਵਾਰ ਦੀ ਮੰਗ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਯਤਨਾਂ ਸਦਕਾ ਸੰਦੀਪ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਉਸਦੇ ਜੱਦੀ ਪਿੰਡ ਕਾਹਨੂੰਵਾਨ ਪਹੁੰਚਾ ਕੇ ਆਪਣਾ ਫਰਜ਼ ਅਦਾ ਕੀਤਾ ਹੈ।
A Punjabi youth who went to Portugal to earn a living died