
ਪਾਕਿਸਤਾਨ ਦੇ ਕਰਾਚੀ ਵਿਚ ਸਿੱਖ ਬੱਚਿਆਂ ਨੂੰ ਇਸ ਧਰਮ ਦੀ ਸਿੱਖਿਆ,
ਕਰਾਚੀ : ਪਾਕਿਸਤਾਨ ਦੇ ਕਰਾਚੀ ਵਿਚ ਸਿੱਖ ਬੱਚਿਆਂ ਨੂੰ ਇਸ ਧਰਮ ਦੀ ਸਿੱਖਿਆ, ਸੰਸਕ੍ਰਿਤੀ ਅਤੇ ਇਤਿਹਾਸ ਦਾ ਪਾਠ ਪੜ੍ਹਾਉਣ ਲਈ ਆਪਣੇ ਅਪਾਰਟਮੈਂਟ ਵਿਚ ਆਪਣੇ ਭਰਾ ਦੇ ਨਾਲ ਕਥਿਤ ਰੂਪ ਤੋਂ ਅਨੁਰੂਪ ਸਕੂਲ ਚਲਾ ਰਹੇ ਤਰਨਜੀਤ ਸਿੰਘ ਤੋਂ ਜਦੋਂ ਉਸ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਡਰ ਇਵੇਂ ਹੀ ਝਲਕ ਰਿਹਾ ਸੀ।
ਐਮਏ ਜਿਨਾਹ ਰੋਡ ਉੱਤੇ ਇੱਕ ਭਵਨ ਦੀ ਛੇਵੀਂ ਮੰਜ਼ਿਲ 'ਤੇ ਇਸ ਸਕੂਲ ਦੀ ਛੋਟੀ ਜਿਹੀ ਜਮਾਤ ਵਿਚ ਸੱਤ ਤੋਂ 14 ਸਾਲ ਦੇ 24 ਬੱਚੇ ਕਥਿਤ ਰੂਪ ਤੋਂ ਪੜ੍ਹਦੇ ਹਨ। ਪਾਕਿਸਤਾਨ ਦੇ ਇੱਕ ਅਖਬਾਰ ਵਿਚ ਇਸ ਪਾਠਸ਼ਾਲਾ ਦੇ ਸਬੰਧ ਵਿਚ ਖਬਰ ਛਪਣ ਤੋਂ ਬਾਅਦ ਜਦੋਂ ਪੀਟੀਆਈ ਪੱਤਰਕਾਰ ਨੇ ਤਰਨਜੀਤ ਤੋਂ ਇਸ ਸਬੰਧ ਵਿਚ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ਕਿ ਹੁਣ ਜਮਾਤਾਂ ਨਹੀਂ ਚੱਲ ਰਹੀਆਂ ਹਨ ਕਿਉਂਕਿ ਬੱਚੇ ਨਹੀਂ ਆ ਰਹੇ ਹਨ।
ਲਾਲ ਦਸਤਾਰ ਸਜਾਏ ਤਰਨਜੀਤ ਸਵਾਲਾਂ ਦਾ ਜਵਾਬ ਦਿੰਦੇ ਸਮੇਂ ਸਹਿਜ ਨਜ਼ਰ ਨਹੀਂ ਆ ਰਹੇ ਸਨ। ਇਸ ਸਬੰਧ ਵਿਚ ਜਿਨਾਹ ਰੋੜ ਦੇ ਮੁੱਖ ਗੁਰੁਦਵਾਰੇ ਦੇ ਸਮਾਜ ਸੇਵੀ ਮਨੋਜ ਸਿੰਘ ਨੇ ਕਿਹਾ ਕਿ ਉਹ ਸਿੱਖ ਬੱਚਿਆਂ ਲਈ ਹਫਤੇ ਵਿਚ ਪੰਜ ਜਮਾਤਾਂ ਲਗਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਲਈ ਸਿੱਖ ਮਰਿਆਦਾ ਦੇ ਅਨੁਸਾਰ ਸਿੱਖਿਆ ਹਾਸਲ ਕਰਨਾ ਲਾਜ਼ਮੀ ਹੈ।
ਪਾਕਿਸਤਾਨ ਸਿੱਖ ਕਾਉਂਸਲ ਦੇ ਰਮੇਸ਼ ਸਿੰਘ ਦਾ ਕਹਿਣਾ ਹੈ ਕਿ ਤਰਨਜੀਤ ਜਾਂ ਆਮ ਤੌਰ ਉੱਤੇ ਸਿੱਖ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਹਾਲਤ ਦੀ ਵਜ੍ਹਾ ਤੋਂ ਮੀਡੀਆ ਵਿਚ ਆਪਣੀਆਂ ਗਤੀਵਿਧੀਆਂ ਦੇ ਜਨਤਕ ਹੋਣ ਤੋਂ ਬਚਦੇ ਹਨ। ਤਹਿਰੀਕ ਏ ਤਾਲਿਬਾਨ ਪਾਕਿਸਤਾਨ ਨੇ ਘੱਟ ਗਿਣਤੀਆਂ ਨੂੰ ਜਜ਼ੀਆ ਨਾ ਦੇਣ। ਤੇ ਚਲੇ ਜਾਣ ਦੀ ਧਮਕੀ ਦਿੱਤੀ ਸੀ।