ਫ਼ਿਲਮਾਂ ਵਿਚ ਭਟਕੇ ਹੋਏ ਸਿੱਖ ਨੌਜੁਆਨਾਂ ਦੀ ਅਸਲ ਤਸਵੀਰ ਤੇ ਸਿੱਖ ਜਥੇਬੰਦੀਆਂ ਦਾ ਰੋਸ
Published : Sep 18, 2018, 8:50 am IST
Updated : Sep 18, 2018, 8:50 am IST
SHARE ARTICLE
Abhishek Bachchan And Taapsee Pannu
Abhishek Bachchan And Taapsee Pannu

ਇਹ ਜਜ਼ਬਾ ਤਾਂ ਧਰਮੀ ਲੋਕਾਂ ਵਾਲਾ ਹੈ ਤੇ ਸਿੱਖੀ ਦੀ ਅੱਜ ਦੀ ਹਾਲਤ ਨੂੰ ਨਸ਼ਰ ਕਰਨ ਨੂੰ ਰੋਕਣ ਦੀ ਦਿਲੋਂ ਉਠੀ ਹੂਕ 'ਚੋਂ ਉਪਜਦਾ ਹੈ...........

ਇਹ ਜਜ਼ਬਾ ਤਾਂ ਧਰਮੀ ਲੋਕਾਂ ਵਾਲਾ ਹੈ ਤੇ ਸਿੱਖੀ ਦੀ ਅੱਜ ਦੀ ਹਾਲਤ ਨੂੰ ਨਸ਼ਰ ਕਰਨ ਨੂੰ ਰੋਕਣ ਦੀ ਦਿਲੋਂ ਉਠੀ ਹੂਕ 'ਚੋਂ ਉਪਜਦਾ ਹੈ ਪਰ ਸਾਡੀ ਇਸ ਨੇਕ ਇੱਛਾ ਨੂੰ ਮੰਨਣ ਲਈ ਦੁਨੀਆਂ ਨੂੰ ਤੇ ਕਲਾ ਜਗਤ ਨੂੰ ਮਜਬੂਰ ਕਿਵੇਂ ਕੀਤਾ ਜਾ ਸਕਦਾ ਹੈ? ਉਹ ਤਾਂ ਹਿੰਦੂ ਧਰਮ ਸਮੇਤ, ਹਰ ਧਰਮ ਦੀ ਅੰਦਰਲੀ ਤੇ ਬਾਹਰਲੀ ਹਾਲਤ ਦੇ ਅੰਤਰ ਨੂੰ ਵਿਖਾਣ ਲਈ ਫ਼ਿਲਮਾਂ ਬਣਾਂਦੇ ਰਹਿੰਦੇ ਹਨ।

ਸਾਰੇ ਧਰਮਾਂ ਵਾਲੇ ਔਖੇ ਹੋ ਕੇ ਵਿਰੋਧ ਕਰਦੇ ਹਨ ਪਰ ਸੁਪ੍ਰੀਮ ਕੋਰਟ ਅਖ਼ੀਰ ਹਰ ਵਾਰ ਸੱਚ ਨੂੰ ਪਰਦੇ ਤੇ ਪੇਸ਼ ਕਰਨ ਵਾਲਿਆਂ ਦੇ ਹੱਕ ਵਿਚ ਨਿਤਰਦੀ ਹੈ। ਅੱਜ ਵੀ ਜੇ ਪੰਜਾਬ ਨੂੰ ਬਚਾਉਣ ਵਾਲੀ ਸੋਚ ਕਿਤੇ ਹੈ ਤਾਂ ਸੱਚ ਨੂੰ ਕਬੂਲਦੇ ਹੋਏ, ਸੋਚ ਅਤੇ ਕਿਰਦਾਰ, ਸਿਖਿਆ ਦੇ ਮਿਆਰ ਜਾਂ ਸਿੱਖੀ ਦੀ ਪ੍ਰਫੁੱਲਤਾ ਬਾਰੇ ਕੰਮ ਕਰਨਾ ਚਾਹੁਣ ਵਾਲੇ ਅੱਗੇ ਆਉਣ ਨਹੀਂ ਤਾਂ ਸਿਆਸਤਦਾਨਾਂ ਤੇ ਗੋਲਕਧਾਰੀਆਂ ਹੱਥੋਂ ਤਾਂ ਪੰਜਾਬ ਦੀ ਪੀੜ੍ਹੀ ਦਰ ਪੀੜ੍ਹੀ ਤਬਾਹ ਹੁੰਦੀ ਜਾ ਹੀ ਰਹੀ ਹੈ।

ਬਾਲੀਵੁਡ ਵਿਚ ਇਕ ਬੜੀ ਵਧੀਆ ਫ਼ਿਲਮ ਬਣਾਈ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਸਿੱਖ ਪ੍ਰਵਾਰਾਂ ਦੇ ਬੱਚਿਆਂ ਉਤੇ ਅਧਾਰਤ ਹੈ। ਫ਼ਿਲਮ ਅਸਲ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਉਤੇ ਕੇਂਦਰਤ ਹੈ। ਸੋਚਾਂ ਬਦਲ ਰਹੀਆਂ ਹਨ। ਰਵਈਏ ਬਦਲ ਰਹੇ ਹਨ। ਨੌਜਵਾਨ ਮੁੰਡਿਆਂ-ਕੁੜੀਆਂ ਦੀ ਪਿਆਰ ਅਤੇ ਵਿਆਹ ਪ੍ਰਤੀ ਸੋਚ ਵਿਚ ਬੜਾ ਫ਼ਰਕ ਹੈ। ਫ਼ਿਲਮ ਨੇ ਬੜੀ ਖ਼ੂਬੀ ਨਾਲ ਪੰਜਾਬ ਦੀ ਪੁਰਾਣੀ ਸਿੱਖ ਪੀੜ੍ਹੀ ਅਤੇ ਅੱਜ ਦੇ ਨੌਜਵਾਨਾਂ ਵਿਚ ਸਿੱਖੀ ਨਾਲ ਕਮਜ਼ੋਰ ਪੈ ਚੁੱਕੀ ਮੁਹੱਬਤ ਅਤੇ ਕਿਰਦਾਰ ਵਿਚ ਕਮਜ਼ੋਰੀ ਦਾ ਅੰਤਰ ਵੀ ਪੇਸ਼ ਕੀਤਾ ਗਿਆ ਹੈ।

Taapsee Pannu And Vicky KaushalTaapsee Pannu And Vicky Kaushal

ਜਦੋਂ ਫ਼ਿਲਮ ਵੇਖਦੇ ਹਾਂ ਤਾਂ ਇਹ ਸੱਭ ਵੇਖ ਕੇ ਦਿਲ ਨੂੰ ਕਾਫ਼ੀ ਤਕਲੀਫ਼ ਹੁੰਦੀ ਹੈ ਪਰ ਫ਼ਿਲਮ ਨੂੰ ਸੱਚ ਤੋਂ ਦੂਰ ਨਹੀਂ ਆਖ ਸਕਦੇ। ਫ਼ਿਲਮ ਵਿਚ ਦੋ ਹੀਰੋ ਹਨ, ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ। ਇਕ ਅੰਮ੍ਰਿਤਸਰ ਵਿਚ ਰਹਿੰਦਾ ਹੈ ਅਤੇ ਇਕ ਡਿਗਰੀ ਤੋਂ ਬਾਅਦ ਦੂਜੀ ਡਿਗਰੀ ਕਰ, ਹਨੀ ਸਿੰਘ ਵਾਂਗ ਵੱਡਾ ਗਾਇਕ ਬਣਨ ਵਿਚ ਲੱਗਾ ਹੋਇਆ ਹੈ। ਕਹਿਣ ਨੂੰ ਤਾਂ 'ਸੰਧੂਆਂ' ਦੇ ਪ੍ਰਵਾਰ ਦਾ ਮੁੰਡਾ ਸੀ ਪਰ ਉਸ ਵਿਚ ਪੰਜਾਬ ਦੇ ਪੁਰਾਣੇ ਨੌਜਵਾਨਾਂ ਵਰਗੀ ਕੋਈ ਗੱਲ ਨਹੀਂ ਹੈ। ਅਜੀਬ ਜਹੇ ਨੀਲੇ ਰੰਗ ਦੇ ਵਾਲ, ਮਾਂ-ਬਾਪ ਦੇ ਸਿਰ ਤੇ ਗੁਜ਼ਾਰਾ ਕਰਦਾ, ਰਾਤ ਡੀ.ਜੇ. ਤੇ ਕੰਮ ਕਰਦਾ ਅਤੇ ਸ਼ਰਾਬ ਪੀਂਦਾ, ਸਿਗਰਟਾਂ ਫੂਕਦਾ ਹੈ।

ਦੂਜਾ ਕਿਰਦਾਰ ਅਭਿਸ਼ੇਕ ਬੱਚਨ ਨੇ ਨਿਭਾਇਆ ਹੈ ਜੋ ਇੰਗਲੈਂਡ ਵਿਚ ਕੰਮ ਕਰਦਾ ਹੈ ਅਤੇ ਪੰਜਾਬ ਵਿਚ ਵਿਆਹ ਕਰਨ ਆਉਂਦਾ ਹੈ। ਕੇਸ ਉਸ ਨੇ ਵੀ ਕਟਵਾਏ ਹੋਏ ਹਨ ਅਤੇ ਪੱਗ ਹਵਾਈ ਅੱਡੇ ਉਤੇ ਆ ਕੇ ਬੰਨ੍ਹਦਾ ਹੈ ਤਾਕਿ ਮਾਂ-ਬਾਪ ਦੀ ਇੱਜ਼ਤ ਬਣਾਈ ਰੱਖੇ। ਸ਼ਰਾਬ ਅਤੇ ਸਿਗਰਟ ਦੱਬ ਕੇ ਪੀਂਦਾ ਹੈ। ਕੁੜੀ ਦਾ ਕਿਰਦਾਰ, ਸਰਦਾਰਨੀ ਤਾਪਸੀ ਪੰਨੂੰ ਨੇ ਨਿਭਾਇਆ ਪਰ ਸ਼ਰਾਬ ਸਿਗਰਟਾਂ ਤਾਂ ਇਹ ਵੀ ਬਰਾਬਰ ਹੀ ਪੀਂਦੀ ਹੈ। ਤਿੰਨੇ ਹੀ ਪੰਜਾਬ ਦੀ ਗੁਮਰਾਹ ਨੌਜਵਾਨ ਪੀੜ੍ਹੀ ਦੇ ਪ੍ਰਤੀਕ ਹਨ, ਜੋ ਅਖ਼ੀਰ ਵਿਚ ਵਿਦੇਸ਼ ਵਿਚ ਜਾ ਕੇ ਹੀ ਅਪਣਾ ਆਸਰਾ ਲਭਦੇ ਹਨ।

'ਸੰਧੂਆਂ' ਦਾ ਮੁੰਡਾ ਅਖ਼ੀਰ ਅਪਣੀ ਜ਼ਿੰਦਗੀ ਬਣਾਉਣ ਲਈ ਆਸਟਰੇਲੀਆ ਵਿਚ ਟੈਕਸੀਆਂ ਚਲਾਉਣ ਚਲਾ ਜਾਂਦਾ ਹੈ। ਅਭਿਸ਼ੇਕ ਅਤੇ ਤਾਪਸੀ ਵਿਆਹ ਕਰ ਕੇ ਇੰਗਲੈਂਡ ਚਲੇ ਜਾਂਦੇ ਹਨ। ਸਿੱਖ ਜਥੇਬੰਦੀਆਂ ਵਲੋਂ ਇਸ ਫ਼ਿਲਮ ਵਿਰੁਧ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕਿਰਦਾਰਾਂ ਨੇ, ਸਿੱਖ ਹੋਣ ਦੇ ਬਾਵਜੂਦ, ਸੂਟੇ ਖਿੱਚੇ ਹਨ। ਸਿੱਖ ਫ਼ਲਸਫ਼ੇ ਵਿਚ ਸਿਗਰੇਟ ਪੀਣ ਦੀ ਸਖ਼ਤ ਮਨਾਹੀ ਹੈ। ਇਸ ਰੋਸ ਪਿੱਛੇ ਦਾ ਕਾਰਨ ਤਾਂ ਸਮਝ ਵਿਚ ਆ ਸਕਦਾ ਹੈ ਪਰ ਦੂਜਾ ਪਹਿਲੂ ਇਹ ਵੀ ਹੈ ਕਿ ਇਹ ਫ਼ਿਲਮ ਵੀ 'ਉਡਤਾ ਪੰਜਾਬ' ਵਾਂਗ ਇਕ ਸੱਚਾ ਸ਼ੀਸ਼ਾ ਹੈ, ਜੋ ਪੰਜਾਬ ਦੀ ਸੱਚੀ ਝਲਕ ਸਾਡੇ ਸਾਹਮਣੇ ਪੇਸ਼ ਕਰਦੀ ਹੈ।

Abhishek BachchanAbhishek Bachchan

ਸਿਗਰਟ ਪੀਣਾ ਇਕ ਧਾਰਮਕ ਅਵੱਗਿਆ ਹੈ ਪਰ ਤਮਾਕੂ ਪੰਜਾਬ ਵਿਚ ਡੁਲ੍ਹ ਡੁਲ੍ਹ ਵਿਕਦਾ ਹੈ। ਫਿਰ ਨੌਜਵਾਨ ਪੀੜ੍ਹੀ, ਜਿਸ ਨੂੰ ਸਰਕਾਰਾਂ ਨੇ ਹਲਕੀ ਸਿਖਿਆ ਦੀ ਸੌਗਾਤ ਦਿਤੀ ਹੈ, ਜਿਸ ਕਾਰਨ ਉਹ ਬੇਰੁਜ਼ਗਾਰ ਹਨ ਤੇ ਨਿਰਾਸ਼ ਹਨ, ਕੀ ਭਟਕੇਗੀ ਨਹੀਂ ਉਹ? ਤਕਲੀਫ਼ ਹੁੰਦੀ ਹੈ ਜਦੋਂ ਵੱਡੇ ਪਰਦੇ ਤੇ ਸਿੱਖਾਂ ਨੂੰ ਸਿਗਰੇਟ ਪੀਂਦੇ ਵਿਖਾਇਆ ਜਾਂਦਾ ਹੈ ਪਰ ਦਰਦ ਤਾਂ ਉਦੋਂ ਵੀ ਹੋਣਾ ਚਾਹੀਦਾ ਹੈ ਜਦੋਂ ਇਹੀ ਤਮਾਕੂ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਵਿਕਦਾ ਹੈ। ਉਹ ਡਿਗਰੀਆਂ ਵੀ ਵਿਕਦੀਆਂ ਹਨ ਜਿਨ੍ਹਾਂ ਸਾਡੇ ਨੌਜਵਾਨਾਂ ਨੂੰ ਕੋਈ ਹੁਨਰ ਨਹੀਂ ਦਿਤਾ, ਸਿਵਾਏ ਇਸ ਦੇ ਕਿ ਉਹ ਪੰਜਾਬ ਵਿਚੋਂ ਬਾਹਰ ਜਾ ਕੇ, ਵਿਦੇਸ਼ਾਂ ਵਿਚ ਟੈਕਸੀਆਂ ਅਤੇ ਟਰੱਕ ਚਲਾ ਸਕਣ।

ਸਿੱਖ ਜਥੇਬੰਦੀਆਂ ਸੱਚ ਨੂੰ ਜਾਣਦੀਆਂ ਜ਼ਰੂਰ ਹਨ ਪਰ ਚੁਪ ਬੈਠੀਆਂ ਹਨ ਤੇ ਕੌੜਾ ਸੱਚ, ਪਰਦੇ ਉਤੇ ਵੇਖ ਕੇ ਦੁਖੀ ਵੀ ਹਨ। ਉਹ ਸੱਚ ਸਾਹਮਣੇ ਆਇਆ ਵੇਖ ਕੇ ਤ੍ਰੈਂਹਦੀਆਂ ਵੀ ਹਨ। ਜੇ ਅੱਜ ਇਕ ਵੀ ਪੰਜਾਬੀ ਕਹੇ ਕਿ ਇਸ ਫ਼ਿਲਮ ਵਿਚ ਵਿਖਾਏ ਕਿਰਦਾਰ ਮਨਘੜਤ ਹਨ ਅਤੇ ਸੱਚ ਨੂੰ ਨਹੀਂ ਦਰਸਾਉਂਦੇ ਤਾਂ ਗੱਲ ਵਖਰੀ ਹੈ। ਪਰ ਇਹ ਸੱਚ ਤਾਂ ਸਾਡੇ ਸਾਹਮਣੇ ਵਾਪਰ ਰਿਹਾ ਹੈ ਭਾਵੇਂ ਫ਼ਿਲਮਾਂ ਵਿਚ ਇਹ ਸੱਚ ਪੇਸ਼ ਕੀਤਾ ਜਾਂਦਾ ਵੇਖ ਕੇ, ਸਾਨੂੰ ਨਮੋਸ਼ੀ ਤਾਂ ਹੁੰਦੀ ਹੀ ਹੁੰਦੀ ਹੈ।

Manmarziyaan MovieManmarziyaan Movie

ਇਹ ਜਜ਼ਬਾ ਤਾਂ ਧਰਮੀ ਲੋਕਾਂ ਵਾਲਾ ਹੈ ਤੇ ਸਿੱਖੀ ਦੀ ਅੱਜ ਦੀ ਹਾਲਤ ਨੂੰ ਨਸ਼ਰ ਕਰਨ ਨੂੰ ਰੋਕਣ ਦੀ ਦਿਲੋਂ ਉਠੀ ਹੂਕ 'ਚੋਂ ਉਪਜਦਾ ਹੈ ਪਰ ਸਾਡੀ ਇਸ ਨੇਕ ਇੱਛਾ ਨੂੰ ਮੰਨਣ ਲਈ ਦੁਨੀਆਂ ਨੂੰ ਤੇ ਕਲਾ ਜਗਤ ਨੂੰ ਮਜਬੂਰ ਕਿਵੇਂ ਕੀਤਾ ਜਾ ਸਕਦਾ ਹੈ? ਉਹ ਤਾਂ ਹਿੰਦੂ ਧਰਮ ਸਮੇਤ, ਹਰ ਧਰਮ ਦੀ ਅੰਦਰਲੀ ਤੇ ਬਾਹਰਲੀ ਹਾਲਤ ਦੇ ਅੰਤਰ ਨੂੰ ਵਿਖਾਣ ਲਈ ਫ਼ਿਲਮਾਂ ਬਣਾਂਦੇ ਰਹਿੰਦੇ ਹਨ।

ਸਾਰੇ ਧਰਮਾਂ ਵਾਲੇ ਔਖੇ ਹੋ ਕੇ ਵਿਰੋਧ ਕਰਦੇ ਹਨ ਪਰ ਸੁਪ੍ਰੀਮ ਕੋਰਟ ਅਖ਼ੀਰ ਹਰ ਵਾਰ ਸੱਚ ਨੂੰ ਪਰਦੇ ਤੇ ਪੇਸ਼ ਕਰਨ ਵਾਲਿਆਂ ਦੇ ਹੱਕ ਵਿਚ ਨਿਤਰਦੀ ਹੈ। ਅੱਜ ਵੀ ਜੇ ਪੰਜਾਬ ਨੂੰ ਬਚਾਉਣ ਵਾਲੀ ਸੋਚ ਕਿਤੇ ਹੈ ਤਾਂ ਸੱਚ ਨੂੰ ਕਬੂਲਦੇ ਹੋਏ, ਸੋਚ ਅਤੇ ਕਿਰਦਾਰ, ਸਿਖਿਆ ਦੇ ਮਿਆਰ ਜਾਂ ਸਿੱਖੀ ਦੀ ਪ੍ਰਫੁੱਲਤਾ ਬਾਰੇ ਕੰਮ ਕਰਨਾ ਚਾਹੁਣ ਵਾਲੇ ਅੱਗੇ ਆਉਣ ਨਹੀਂ ਤਾਂ ਸਿਆਸਤਦਾਨਾਂ ਤੇ ਗੋਲਕਧਾਰੀਆਂ ਹੱਥੋਂ ਤਾਂ ਪੰਜਾਬ ਦੀ ਪੀੜ੍ਹੀ ਦਰ ਪੀੜ੍ਹੀ ਤਬਾਹ ਹੁੰਦੀ ਜਾ ਹੀ ਰਹੀ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement