ਖ਼ਬਰਾਂ |

ਤਾਜ਼ਾ |

ਕੈਨੇਡਾ 'ਚ ਪੰਜਾਬੀ ਮੂਲ ਦੇ ਸਾਂਸਦਾਂ ਨੂੰ PM ਜਸਟਿਨ ਟਰੂਡੋ ਨੇ ਦਿਤੀ ਵੱਡੀ ਜ਼ਿੰਮੇਵਾਰੀ

By : GAGANDEEP

Published : Sep 18, 2023, 9:03 am IST
Updated : Sep 18, 2023, 10:15 am IST
SHARE ARTICLE
photo
photo

ਕੇਂਦਰੀ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਸੰਸਦੀ ਸਕੱਤਰ ਅਤੇ ਐਸੋਸੀਏਟ ਮੰਤਰੀ ਕੀਤਾ ਨਿਯੁਕਤ

 

ਬਰੈਂਪਟਨ : ਕੈਨੇਡਾ ਵਿੱਚ ਪਿਛਲੇ ਹਫ਼ਤੇ ਪੰਜਾਬੀ ਮੂਲ ਦੇ ਮੰਤਰੀਆਂ ਨੂੰ ਅਹੁਦਾ ਮਿਲਣ ਤੋਂ ਬਾਅਦ ਇਸ ਹਫ਼ਤੇ ਪੰਜਾਬੀ ਮੂਲ ਦੇ ਦੋ ਸੰਸਦ ਮੈਂਬਰਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨੀ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਵਿੱਚ ਸਰੀ ਦੇ ਕੇਂਦਰੀ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਸੰਸਦੀ ਸਕੱਤਰ ਅਤੇ ਐਸੋਸੀਏਟ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਾਡੀ ਨੇਕ ਨੀਤੀ ’ਤੇ ਨਿਰਭਰ ਕਰਦਾ ਹੈ ਕਾਨੂੰਨੀ ਪੇਸ਼ੇ ਦਾ ਭਵਿੱਖ : ਚੀਫ਼ ਜਸਟਿਸ ਚੰਦਰਚੂੜ 

ਬਰੈਂਪਟਨ ਦੇ ਸੰਸਦ ਮੈਂਬਰ ਮਨਿੰਦਰ ਸਿੱਧੂ ਨੂੰ ਨਿਰਯਾਤ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਨੌਜਵਾਨ ਦੀ ਕਾਰ ਦਾ ਲਾਲ ਬੱਤੀ ਜੰਪ ਕਰਨ ਦਾ ਕੱਟਿਆ ਚਲਾਨ, ਜਦਕਿ ਪਿਛਲੇ ਮਾਰਚ ਤੋਂ ਚੰਡੀਗੜ੍ਹ ਵਿਚ ਨਹੀਂ ਹੈ ਨੌਜਵਾਨ ਦੀ ਕਾਰ  

ਕੈਨੇਡਾ ਦੀ ਵਿਗੜਦੀ ਆਰਥਿਕ ਸਥਿਤੀ ਦੇ ਵਿਚਕਾਰ, ਪੀਐਮ ਟਰੂਡੋ ਕੈਨੇਡਾ ਦੀ ਆਰਥਿਕਤਾ ਨੂੰ ਬਚਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਹਾਲਾਂਕਿ ਕੈਨੇਡਾ ਵਿੱਚ ਮਹਿੰਗਾਈ ਵਿੱਚ ਕੁਝ ਗਿਰਾਵਟ ਆਈ ਹੈ, ਪਰ ਇਹ ਅਜੇ ਵੀ ਆਪਣੇ ਉੱਚੇ ਪੱਧਰਾਂ 'ਤੇ ਬਣੀ ਹੋਈ ਹੈ। ਨਵੀਂ ਟੀਮ ਨੂੰ ਮਹਿੰਗਾਈ ਘਟਾਉਣ ਅਤੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Location: Canada, Ontario, Brampton

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement