ਇਮੀਗ੍ਰੇਸ਼ਨ ਪ੍ਰਣਾਲੀ ’ਤੇ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਯੋਜਨਾ
ਸੰਯੁਕਤ ਰਾਸ਼ਟਰ : ਬਰਤਾਨੀਆਂ ਨੇ ਬੁਧਵਾਰ ਨੂੰ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਅਤੇ ਭਾਰਤੀਆਂ ਸਮੇਤ ਸਾਰੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੀ ਬਜਾਏ ਈ-ਵੀਜ਼ਾ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਬਰਤਾਨੀਆਂ ਦੀਆਂ ਸਰਹੱਦਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਪੂਰੀ ਤਰ੍ਹਾਂ ਡਿਜੀਟਲ ਹੋਣ ਦੀ ਯੋਜਨਾ ਦੇ ਹਿੱਸੇ ਵਜੋਂ ਭੌਤਿਕ ਬਾਇਓਮੈਟ੍ਰਿਕ ਰਿਹਾਇਸ਼ੀ ਪਰਮਿਟ (ਬੀ.ਆਰ.ਪੀ.) ਜਾਂ ਬਾਇਓਮੈਟ੍ਰਿਕ ਰਿਹਾਇਸ਼ੀ ਕਾਰਡ (ਬੀ.ਆਰ.ਸੀ.) ਦੀ ਵਰਤੋਂ ਕਰਨ ਵਾਲਿਆਂ ਨੂੰ ਅਗਲੇ ਸਾਲ ਤਕ ਪੂਰੀ ਤਰ੍ਹਾਂ ਆਨਲਾਈਨ ਪ੍ਰਣਾਲੀ ਵਿਚ ਲਿਆਂਦਾ ਜਾਵੇਗਾ।
ਜ਼ਿਆਦਾਤਰ ਬੀ.ਆਰ.ਪੀਜ਼ ਇਸ ਸਾਲ ਦੇ ਅੰਤ ਤਕ ਜਾਰੀ ਕਰ ਦਿਤੇ ਜਾਣਗੇ। ਉਨ੍ਹਾਂ ਨੂੰ ਕਈ ਪੜਾਵਾਂ ’ਚ ਆਨਲਾਈਨ ਪ੍ਰਣਾਲੀ ’ਚ ਲਿਆਂਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਮੀਗ੍ਰੇਸ਼ਨ ਦਸਤਾਵੇਜ਼ ਹਨ, ਉਨ੍ਹਾਂ ਨੂੰ ਈ-ਵੀਜ਼ਾ ਅਪਣਾਉਣ ਲਈ ਤੁਰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਸਲਾਹ ਅਤੇ ਸਹਾਇਤਾ ਦੀ ਜ਼ਰੂਰਤ ਹੈ, ਮੈਂ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦੇਣਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਈ-ਵੀਜ਼ਾ ਨੂੰ ਅਪਣਾਉਣਾ ਮੁਫਤ ਅਤੇ ਬਹੁਤ ਸੌਖਾ ਹੈ। ਇਹ ਵਧੇਰੇ ਗਾਹਕਾਂ ਦੀ ਸਹੂਲਤ ਪ੍ਰਦਾਨ ਕਰਦਾ ਹੈ, ਲਾਗਤ-ਪ੍ਰਭਾਵਸ਼ਾਲੀ ਹੈ ਅਤੇ ਯੂ ਕੇ ਦੀ ਸਰਹੱਦ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ. ਈ-ਵੀਜ਼ਾ ਗੁੰਮ ਨਹੀਂ ਕੀਤਾ ਜਾ ਸਕਦਾ, ਚੋਰੀ ਨਹੀਂ ਕੀਤਾ ਜਾ ਸਕਦਾ, ਜਾਂ ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਇਸ ਪ੍ਰਣਾਲੀ ਨੂੰ ਅਪਣਾਉਣ ਨਾਲ ਖਪਤਕਾਰ ਦੇ ਮੌਜੂਦਾ ਅਧਿਕਾਰਾਂ ਜਾਂ ਇਮੀਗ੍ਰੇਸ਼ਨ ਸਥਿਤੀ ’ਚ ਕੋਈ ਤਬਦੀਲੀ, ਪ੍ਰਭਾਵ ਜਾਂ ਕਮੀ ਨਹੀਂ ਆਵੇਗੀ।