
ਪਰਮਜੀਤ ਕੌਰ ਮਸੂਤਾ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਮੁਹਾਲੀ : ਮਾਂ ਦੀ ਮਮਤਾ ਦੀ ਮਿਸਾਲ ਦੁਨੀਆ 'ਚ ਹਰ ਥਾਂ ਦਿਤੀ ਜਾਂਦੀ ਹੈ। ਚਾਹੇ ਉਹ ਮਨੁੱਖ ਦੇ ਜਨਮ ਵਿਚ ਹੋਵੇ ਜਾਂ ਪਸ਼ੂ ਦੇ ਜਨਮ 'ਚ। ਇਕ ਮਾਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹ ਉਨ੍ਹਾਂ ਨੂੰ ਇਕ ਪਲ ਲਈ ਵੀ ਨਹੀਂ ਛੱਡਦੀ ਤੇ ਆਪਣੇ ਬੱਚਿਆਂ ਲਈ ਮਾਂ ਕੁਝ ਵੀ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦਾ ਕੀਤਾ ਕਤਲ
ਅਜਿਹਾ ਹੀ ਮਾਮਲਾ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀਆਂ ਦੋ ਜੁੜਵਾਂ ਧੀਆਂ ਦੀ ਜਾਨ ਬਚਾਈ ਪਰ ਬਦਕਿਸਮਤੀ ਨਾਲ ਔਰਤ ਆਪਣੀ ਜਾਨ ਨਹੀਂ ਬਚਾ ਸਕੀ।
ਇਹ ਵੀ ਪੜ੍ਹੋ: ਮੁਲਾਜ਼ਮ ਨੂੰ ਤਨਖਾਹ ਨਾ ਦੇਣ 'ਤੇ ਚੰਡੀਗੜ੍ਹ ਸਿਟੀ ਮੇਅਰ ਅਨੂਪ ਗੁਪਤਾ ਦਾ ਪਲਾਟ ਹੋਵੇਗਾ ਜ਼ਬਤ
ਮਿਲੀ ਜਾਣਕਾਰੀ ਅਨੁਸਾਰ ਸਰੀ 'ਚ ਵੈਨ ਨੂੰ ਆਪਣੇ ਵੱਲ ਆਉਂਦਿਆਂ ਵੇਖ ਮਾਂ ਨੇ ਆਪਣੀਆਂ ਦੋਵਾਂ ਧੀਆਂ ਨੂੰ ਧੱਕਾ ਮਾਰ ਕੇ ਪਾਸੇ ਸੁੱਟ ਦਿਤਾ ਜਦਕਿ ਆਪ ਵੈਨ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਪਰਜੀਤ ਕੌਰ ਮਸੂਤਾ ਵਜੋਂ ਹੋਈ ਹੈ।