
ਕੰਪਨੀ ਦੇ ਇਸ ਵੇਲੇ ਆਕਲੈਂਡ ਭਰ ਵਿਚ 6 ਦਫ਼ਤਰ ਹਨ।
ਆਕਲੈਂਡ - ਭਾਰਤੀ ਜਿੱਥੇ ਵੀ ਜਾਂਦੇ ਹਨ ਉਹ ਅਪਣੀ ਛਾਪ ਛੱਡ ਦਿੰਦੇ ਹਨ। ਇਸੇ ਤਰ੍ਹਾਂ ਹੀ ਭਾਰਤੀ ਮੂਲ ਦੇ ਅਜੈ ਕੁਮਾਰ ਨੇ ਵੀ ਨਿਊਜੀਲੈਂਡ ਵਿਚ ਅਪਣੇ ਕੰਮ ਦੀ ਧੱਕ ਪਾਈ। ਅਜੈ ਕੁਮਾਰ ਨੇ ਬੀਤੀ 5 ਮਾਰਚ ਨੂੰ ਗਲੋਬਲ ਫਾਇਨਾਸ ਦੀ 25ਵੀਂ ਵਰੇਗੰਢ ਮਨਾਈ ਹੈ। ਅਜੇ ਕੁਮਾਰ ਨੇ ਕਿਸੇ ਵੇਲੇ ਅਪਣੀ ਗਲੋਬਲ ਕੰਪਨੀ ਦੇ ਸ਼ੁਰੂਆਤ ਘਰ ਦੇ ਗੈਰੇਜ ਵਿਚ ਕੀਤੀ ਸੀ ਇਹ ਫਾਇਨਾਸ ਕੰਪਨੀ ਅੱਜ ਭਾਰਤੀ ਮੂਲ ਦੇ ਕਾਰੋਬਾਰੀਆਂ ਵਿਚ ਸਭ ਤੋਂ ਸਫ਼ਲ ਕੰਪਨੀਆਂ ਵਿਚੋਂ ਇੱਕ ਹੈ। ਕੰਪਨੀ ਦੇ ਇਸ ਵੇਲੇ ਆਕਲੈਂਡ ਭਰ ਵਿਚ 6 ਦਫ਼ਤਰ ਹਨ।
ਅਜੈ ਕੁਮਾਰ 1996 ਵਿਚ ਨਿਊਜ਼ੀਲੈਂਡ ਆਏ ਸਨ ਤੇ ਉਨ੍ਹਾਂ ਦਾ ਪਿਛੋਕੜ ਬਰੇਲੀ ਤੋਂ ਹੈ, ਜਿੱਥੇ ਉਨ੍ਹਾਂ ਬੈਂਕਿੰਗ ਖੇਤਰ ਵਿਚ ਹੀ ਕਾਫ਼ੀ ਸਮਾਂ ਕੰਮ ਕੀਤਾ। ਇੱਥੇ ਆਕੇ ਉਨ੍ਹਾਂ ਕਾਂਟਰੇਕੁਚਅਲ ਮੋਰਗੇਜ ਬਰੋਕਰ ਦਾ ਕੰਮ ਕੀਤਾ ਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।
ਅਜੇ ਕੁਮਾਰ ਪੰਜਾਬੀ ਭਾਸ਼ਾ ਜਾਣਦੇ ਸਨ ਤੇ ਇਸੇ ਲਈ ਉਨ੍ਹਾਂ ਦੇ ਸ਼ੁਰੂਆਤੀ ਗ੍ਰਾਹਕ ਪੰਜਾਬੀ ਭਾਈਚਾਰੇ ਤੋਂ ਰਹੇ ਤੇ ਅਜੇ ਕੁਮਾਰ ਦੀ ਗਲੋਬਲ ਫਾਇਨਾਸ ਇਨੀਂ ਕਾਮਯਾਬ ਹੈ ਕਿ ਉਨ੍ਹਾਂ ਨੂੰ ਵੈਸਟਪੇਕ, ਏਐਨਜੈਡ, ਏਐਸਬੀ ਬੈਂਕਾਂ ਵਲੋਂ ਵੀ ਕਈ ਸਨਮਾਨ ਮਿਲ ਚੁੱਕੇ ਹਨ।