ਭਾਰਤੀ-ਅਮਰੀਕੀ ਸੁਮਿਤਾ ਮਿੱਤਰਾ ਨੇ 'European Inventor Awards 2021' ਕੀਤਾ ਆਪਣੇ ਨਾਮ 
Published : Jun 19, 2021, 3:36 pm IST
Updated : Jun 19, 2021, 3:36 pm IST
SHARE ARTICLE
Sumita Mitra
Sumita Mitra

ਇਹ ਪੁਰਸਕਾਰ ਉਨ੍ਹਾਂ ਨੂੰ ਨੈਨੋ ਤਕਨਾਲੌਜੀ ਦੀ ਵਰਤੋਂ ਨਾਲ ਦੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਕੰਮ ਸਬੰਧੀ ਦਿੱਤਾ ਗਿਆ ਹੈ।

ਲੰਡਨ : ਭਾਰਤੀ-ਅਮਰੀਕੀ ਰਸਾਇਣ ਸ਼ਾਸਤਰੀ ਸੁਮਿਤਾ ਮਿੱਤਰਾ ਨੇ ਯੂਰਪ ਵਿਚ ਨਵੀਨਤਾ ਲਈ ਸਭ ਤੋਂ ਵੱਕਾਰੀ ਪੁਰਸਕਾਰਾਂ ਵਿਚੋਂ ਇਕ ਯੂਰਪੀ ਇਨਵੈਂਟਰ ਐਵਾਰਡ 2021 ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਨੈਨੋ ਤਕਨਾਲੌਜੀ ਦੀ ਵਰਤੋਂ ਨਾਲ ਦੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਕੰਮ ਸਬੰਧੀ ਦਿੱਤਾ ਗਿਆ ਹੈ। ਉਨ੍ਹਾਂ ਦੀ ਤਕਨਾਲੌਜੀ ਦੀ ਵਰਤੋਂ ਹੁਣ ਦੁਨੀਆ ਭਰ ਦੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ।

Sumita Mitra Sumita Mitra

ਇਹ ਵੀ ਪੜ੍ਹੋ:  ਭਾਰਤੀ ਮੂਲ ਦਾ 'ਜੱਜ' ਦੇਵੇਗਾ ਕੈਨੇਡਾ ਦੀ ਸੁਪਰੀਮ ਕੋਰਟ 'ਚ ਸੇਵਾਵਾਂ, ਟਰੂਡੋ ਨੇ ਵੀ ਜਤਾਈ ਖ਼ੁਸ਼ੀ

ਮਿੱਤਰਾ ਨੇ ‘ਗੈਰ-ਯੂਰਪੀ ਪੇਟੈਂਟ ਆਫ਼ਿਸ ਦੇਸ਼ਾਂ’ ਦੀ ਸ਼੍ਰੇਣੀ ਵਿਚ ਯੂਰਪੀਅਨ ਇਨਵੈਂਟਰ ਐਵਾਰਡ 2021 ਜਿੱਤਿਆ। ਯੂਰਪੀ ਪੇਟੈਂਟ ਆਫਿਸ (ਈ.ਪੀ.ਓ.) ਨੇ ਇਕ ਬਿਆਨ ਵਿਚ ਕਿਹਾ ਕਿ ਇਸ ਖੋਜ ਵਿਚ ਦੇਖਿਆ ਗਿਆ ਕਿ ਨੈਨੋਕਲਸਟਰ ਦਾ ਇਸਤੇਮਾਲ ਦੰਦਾਂ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਕ ਮਜ਼ਬੂਤ, ਟਿਕਾਊ ਅਤੇ ਦੇਖਣ ਵਿਚ ਸੁਖ਼ਦ ਅਹਿਸਾਸ ਵਾਲੀ ਡੈਟਲ ਫਿਲਿੰਗ (ਦੰਦਾਂ ਵਿਚਾਲੇ ਛੇਕ ਜਾਂ ਟੋਇਆਂ ਨੂੰ ਭਰਨ ਲਈ ਇਸਤੇਮਾਲ ਹੋਣ ਵਾਲਾ ਪਦਾਰਥ) ਮਿਲੀ।

Sumita Mitra Sumita Mitra

ਇਸ ਵਿਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਤਿਆਰ ਸਮੱਗਰੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਜੋ ਪਹਿਲਾਂ ਦੰਦਾਂ ਦੀ ‘ਫਿਲਿੰਗ’ ਕਰਦੇ ਸਮੇਂ ਆਉਂਦੀਆਂ ਸਨ। ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਇਸ ਤਕਨੀਕ ਦਾ ਇਸਤੇਮਾਲ ਦੁਨੀਆ ਭਰ ਵਿਚ ਇਕ ਅਰਬ ਤੋਂ ਵੱਧ ਲੋਕਾਂ ਦੇ ਦੰਦਾਂ ਦੇ ਇਲਾਜ ਵਿਚ ਸਫ਼ਲਤਾਪੂਰਵਕ ਕੀਤਾ ਜਾ ਚੁੱਕਾ ਹੈ।

Sumita Mitra Sumita Mitra

ਅਮਰੀਕਾ ਦੀ ਬਹੁ-ਰਾਸ਼ਟਰੀ ਕੰਪਨੀ 3ਐਮ ਦੇ ‘ਓਰਲ ਕੇਅਰ ਡਿਵੀਜਨ’ ਵਿਚ ਕੰਮ ਕਰਦੇ ਹੋਏ ਮਿੱਤਰਾ ਨੇ ਪਹਿਲਾਂ ਮੌਜੂਦ ਤਕਨੀਕ ਦੇ ਬਦਲ ਦੀ ਭਾਲ ਦਾ ਸੰਕਲਪ ਲਿਆ। ਮਿੱਤਰਾ ਦੇ ਇਸ ਨਵੀਂ ਤਕਨੀਕ ਨਾਲ ਤਿਆਰ ਫਿਲਰ ‘ਫਿਲਟੇਕ ਟੀ.ਐਮ.ਸੁਪਰੀਮ’ ਦਾ ਵਪਾਰਕ ਇਸਤੇਮਾਲ 3ਐਮ ਵੱਲੋਂ 2002 ਵਿਚ ਸ਼ੁਰੂ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement