ਮੰਦਭਾਗੀ ਖ਼ਬਰ: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ 
Published : Jul 19, 2022, 9:33 am IST
Updated : Jul 19, 2022, 9:33 am IST
SHARE ARTICLE
Pardeep Brar
Pardeep Brar

ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ

ਟੋਰਾਂਟੋ : ਕੈਨੇਡਾ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਦੇ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੇਸਟ ਵਿਖੇ ਲੰਘੇ ਐਤਵਾਰ ਨੂੰ ਸਵੇਰੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ 'ਚ ਗੋਲੀਬਾਰੀ ਹੋਈ ਜਿਸ ਦੌਰਾਨ ਬਰੈਂਪਟਨ ਵਾਸੀ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਵਜੋਂ ਹੋਈ ਹੈ। 

ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਦੀਪ ਬਰਾੜ ਦੇ ਨਾਲ 24 ਸਾਲਾਂ ਇੱਕ ਕੁੜੀ ਵੀ ਜ਼ਖਮੀ ਹੋਈ ਸੀ, ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਹਾਲੇ ਕਿਸੇ ਵੀ ਸ਼ੱਕੀ ਬਾਰੇ ਖ਼ੁਲਾਸਾ ਨਹੀਂ ਕੀਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement