
ਯੂਨੀਵਰਸਿਟੀ ਦੇ ਗਿਆਰਾਂ ਹਜ਼ਾਰ ਵਿਦਿਆਰਥੀਆਂ ਵਿਚੋਂ ਉਪ ਪ੍ਰਧਾਨ ਚੁਣਿਆ ਜਾਣਾ ਮਾਣ ਵਾਲੀ ਗੱਲ
ਰੋਮ (ਇਟਲੀ) : ਇਟਲੀ ’ਚ ਰਹਿੰਦੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚਿਆਂ ਵਲੋਂ ਵਿਦਿਅਕ ਖੇਤਰ ਵਿਚ ਮਾਰੀਆਂ ਜਾ ਰਹੀਆਂ ਵੱਡੀਆਂ ਮੱਲਾਂ ਦੇ ਚਰਚੇ ਤਾਂ ਆਏ ਦਿਨ ਹੋ ਰਹੇ ਨੇ ਪਰ ਹੁਣ ਇਕ ਹੋਰ ਨਵਾਂ ਮੀਲ ਪੱਥਰ ਸਥਾਪਤ ਕਰਿਦਆਂ ਇਟਲੀ ਤੋਂ ਪੜ੍ਹਾਈ ਪੂਰੀ ਕਰ ਕੇ ਇੰਗਲੈਂਡ ਗਈ ਪੰਜਾਬ ਦੀ ਧੀ ਜੈਸਮੀਨ ਨੇ ਐਸਟਲ ਐਸਟਨ ਯੂਨੀਵਰਸਿਟੀ (ਇੰਗਲੈਂਡ) ਦੀਆਂ ਸਾਲ 2021-2022 ਦੀਆਂ ਹੋਈਆਂ ਸਟੂਡੈਂਟ ਯੂਨੀਅਨ ਚੋਣਾਂ ਵਿਚ ਵਾਈਸ ਪ੍ਰੈਜੀਡੈਂਟ ਐਜੂਕੇਸ਼ਨ ਡਿਪਾਰਟਮੈਂਟ ਬਣ ਕੇ ਨਵਾਂ ਇਤਿਹਾਸ ਸਿਰਜ ਦਿਤਾ ਹੈ।
Jasmine Kaur
ਯੂਨੀਵਰਸਿਟੀ ਦੇ ਗਿਆਰਾਂ ਹਜ਼ਾਰ ਵਿਦਿਆਰਥੀਆਂ ਵਿਚੋਂ ਉਪ ਪ੍ਰਧਾਨ ਚੁਣਿਆ ਜਾਣਾ ਸੱਚਮਚ ਇਕ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਜੈਸਮੀਨ ਨੇ ਅਪਣੀ ਮੁਢਲੀ ਪੜ੍ਹਾਈ ਇਟਲੀ ਦੀ ਰਾਜਧਾਨੀ ਰੋਮ ਤੋਂ ਪੂਰੀ ਕੀਤੀ ਹੈ ਤੇ ਅਗਲੀ ਪੜ੍ਹਾਈ ਲਈ ਇੰਗਲੈਂਡ ਦੀ ਐਸਟਨ ਯੂਨੀਵਰਸਿਟੀ ਤੋਂ ਕਰ ਰਹੀ ਹੈ।
Jasmine Kaur With Her Grandfather
ਗਿਆਰਾਂ ਹਜ਼ਾਰ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੀ ਜੈਸਮੀਨ ਨੂੰ ਯੂਨੀਵਰਸਿਟੀ ਵਲੋਂ ਲੋੜੀਂਦੇ ਭੱਤਿਆ ਤੋਂ ਇਲਾਵਾ ਵਿਦਿਆਰਥੀਆਂ ਨਾਲ ਨੇੜਤਾ ਅਤੇ ਵਿਚਾਰ ਵਟਾਂਦਰੇ ਕਰਨ ਲਈ ਮੀਟਿੰਗ ਰੂਮ ਆਦਿ ਸਹੂਲਤਾਂ ਵੀ ਮੁਹਈਆ ਕਰਵਾਈਆ ਜਾਣਗੀਆਂ।