
ਗੁਲਾਬ ਸਿੰਘ ਨੇ PSGPC ਦੇ ਪ੍ਰਧਾਨ ਤਾਰਾ ਸਿੰਘ 'ਤੇ ਕਾਰਸੇਵਾ ਦੇ ਨਾਮ ਉਪਰ ਸਿੱਖਾਂ ਤੋਂ ਚੰਦ ਇਕੱਠਾ ਕਰਨ ਦੇ ਲਗਾਏ ਸਨ ਦੋਸ਼ -ਸੂਤਰ
2018 'ਚ ਗੁਲਾਬ ਸਿੰਘ ਨੂੰ ਉਨ੍ਹਾਂ ਦੀ ਪਤਨੀ ਤੇ 3 ਬੱਚਿਆਂ ਸਮੇਤ ਘਰੋਂ ਜ਼ਬਰਦਸਤੀ ਕੀਤਾ ਸੀ ਬੇਦਖ਼ਲ
ਗੁਲਾਬ ਸਿੰਘ ਸ਼ਾਹੀਨ ਨੂੰ ਟ੍ਰੈਫ਼ਿਕ ਪੁਲਿਸ ਵਾਰਡਨ ਵਜੋਂ ਨੌਕਰੀ ਤੋਂ ਵੀ ਕੀਤਾ ਗਿਆ ਸੀ ਬਰਖ਼ਾਸਤ
ਅੰਮ੍ਰਿਤਸਰ: ਪਾਕਿਸਤਾਨ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਕਿੱਥੇ ਗਿਆ? ਮੀਡੀਆ ਰਿਪੋਰਟਾਂ ਅਨੁਸਾਰ ਗੁਲਾਬ ਸਿੰਘ ਸ਼ਾਹੀਨ ਨੂੰ ਕਥਿਤ ਤੌਰ 'ਤੇ ਪਾਕਿ ਖੂਫ਼ੀਆ ਏਜੰਸੀਆਂ ਨੇ ਅਗ਼ਵਾ ਕਰ ਲਿਆ ਹੈ ਅਤੇ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ 2018 ਵਿੱਚ ਗੁਲਾਬ ਸਿੰਘ ਨੂੰ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਉਨ੍ਹਾਂ ਦੇ ਆਪਣੇ ਘਰ ਵਿਚੋਂ ਹੀ ਜ਼ਬਰਦਸਤੀ ਬੇਦਖ਼ਲ ਕਰ ਦਿੱਤਾ ਗਿਆ ਸੀ।
Gulab Singh
ਇਸ ਤੋਂ ਇਲਾਵਾ ਉਨ੍ਹਾਂ ਨੂੰ ਟ੍ਰੈਫ਼ਿਕ ਪੁਲਿਸ ਵਾਰਡਨ ਵਜੋਂ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਕਰੀਬ 116 ਦਿਨ ਨੌਕਰੀ ਤੋਂ ਗੈਰਹਾਜ਼ਰ ਰਹੇ ਸਨ। ਗੁਲਾਬ ਨੇ ਉਦੋਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਇੱਕ ਸੀਨੀਅਰ ਅਧਿਕਾਰੀ 'ਤੇ ਉਸ ਵਿਰੁੱਧ ਬਦਲਾ ਲੈਣ ਦਾ ਦੋਸ਼ ਲਗਾਇਆ ਸੀ।
Gulab Singh
ਸੂਤਰਾਂ ਨੇ ਦੱਸਿਆ ਕਿ ਗੁਲਾਬ ਸਿੰਘ ਨੇ ਓਕਾਫ਼ ਬੋਰਡ ਦੇ ਅਧਿਕਾਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ 'ਤੇ ਗ਼ਲਤ ਤਰੀਕਿਆਂ ਨਾਲ ਵੱਡੀ ਦੌਲਤ ਇਕੱਠੀ ਕਰਨ ਅਤੇ ਗੁਰਦੁਆਰਾ ਵਿਚ ਕਾਰਸੇਵਾ ਦੇ ਨਾਂ 'ਤੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਤੋਂ ਚੰਦਾ ਇਕੱਠਾ ਕਰਨ ਦੇ ਦੋਸ਼ ਲਗਾਏ ਸਨ।
Gulab Singh
ਗੁਲਾਬ ਸਿੰਘ ਨੇ ਇਨ੍ਹਾਂ ਦੋਸ਼ਾਂ ਦੀ ਇੱਕ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਕਥਿਤ ਤੌਰ 'ਤੇ ਚੁੱਕ ਲਿਆ ਸੀ। ਸੂਤਰਾਂ ਮੁਤਾਬਕ ਉਸ 'ਤੇ ਫੇਸਬੁੱਕ 'ਤੇ ਆਪਣੀ ਪਹਿਲੀ ਵੀਡੀਓ 'ਚ ਲਗਾਏ ਗਏ ਦੋਸ਼ਾਂ ਨੂੰ ਨਕਾਰਨ ਲਈ ਇਕ ਹੋਰ ਵੀਡੀਓ ਪੋਸਟ ਕਰਨ ਲਈ ਦਬਾਅ ਪਾਇਆ ਗਿਆ।
Gulab Singh
2015 ਵਿੱਚ ਗੁਲਾਬ ਸਿੰਘ ਨੇ ਏਮਨਾਬਾਦ ਪੁਲਿਸ ਸਟੇਸ਼ਨ, ਗੁਜਰਾਂਵਾਲਾ ਵਿੱਚ ਇੱਕ ਐਫਆਈਆਰ ਦਰਜ ਕਰਵਾਈ ਸੀ, ਜਦੋਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਹੱਥ ਨਾਲ ਚਲਾਈ ਚੱਕੀ (ਹੱਥ ਚੱਕੀ) ਗੁਰਦੁਆਰਾ ਚੱਕੀ ਸਾਹਿਬ, ਐਮਨਾਬਾਦ ਤੋਂ ਲਾਪਤਾ ਹੋ ਗਈ ਸੀ। ਇਸ ਸਾਰੇ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਗੁਲਾਬ ਸਿੰਘ ਦਾ ਪਤਾ ਲਗਾ ਕੇ ਉਸ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।