
ਪਹਿਲੀ ਮਹਿਲਾ ਸਿੱਖ ਦੇ ਮੇਅਰ ਬਣਨ ਮਾਣ ਹੋਇਆ ਹਾਸਲ
Mahinder Kaur Brar of village Akhara in Jagraon becomes mayor in England
ਜਗਰਾਓਂ ਦੇ ਪਿੰਡ ਅਖਾੜਾ ਦੇ ਮਹਿੰਦਰ ਕੌਰ (ਮੈਂਡੀ ਬਰਾੜ) ਇੰਗਲੈਂਡ ਦੇ ਮੇਡਨਹੈਡ ’ਚ ਮੇਅਰ ਬਣੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਹਿਲੀ ਮਹਿਲਾ ਸਿੱਖ ਦੇ ਮੇਡਨਹੈਡ ਕੁੱਕਹੈਮ ’ਚ ਮੇਅਰ ਬਣਨ ਦਾ ਮਾਣ ਮਿਲਿਆ।
ਮੈਂਡੀ ਬਰਾੜ ਜਿਨ੍ਹਾਂ ਦਾ ਪੂਰਾ ਨਾਂ ਮਹਿੰਦਰ ਕੌਰ ਹੈ ਅਤੇ ਉਹ ਕਈ ਦਹਾਕੇ ਪਹਿਲਾਂ ਇੰਗਲੈਂਡ ਵਿਚ ਵੱਸ ਗਏ ਸਨ। ਉਨ੍ਹਾਂ ਆਪਣੀ ਇੰਗਲੈਂਡ ਵਿਚ ਸਥਾਪਤੀ ਲਈ ਮਿਹਨਤ ਦੇ ਨਾਲ-ਨਾਲ ਰਾਜਨੀਤੀ ਵਿਚ ਪੈਰ ਰੱਖਿਆ ਅਤੇ ਉਥੋਂ ਦੇ ਲੋਕਾਂ ਨੇ ਰਾਜਨੀਤੀ ਵਿਚ ਉਨ੍ਹਾਂ ਨੂੰ ਸਿਰ ਮੱਥੇ ਕਬੂਲਿਆ ਜਿਸ ਸਦਕਾ ਉਹ 30 ਸਾਲਾਂ ਤੋਂ ਬਤੌਰ ਕੌਂਸਲਰ ਚੋਣਾਂ ਜਿੱਤਦੇ ਆ ਰਹੇ ਹਨ।
ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਡਿਪਟੀ ਮੇਅਰ ਵੀ ਲਗਾਇਆ ਗਿਆ ਸੀ। ਹਾਲ ਹੀ ਵਿਚ ਉਨ੍ਹਾਂ ਨੂੰ ਮੇਅਰ ਬਣਾਇਆ ਗਿਆ ਜਿਸ ’ਤੇ ਇੰਗਲੈਂਡ ਵਿਚ ਰਹਿੰਦੇ ਪੰਜਾਬੀ ਖਾਸ ਕਰ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।
ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਗਿਆਨ ਕੌਰ ਜਿਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਸਮਾਜ ਸੇਵੀ ਸੋਚ ਨੇ ਅੱਜ ਇਸ ਮੁਕਾਮ ’ਤੇ ਪਹੁੰਚਾਇਆ ਹੈ, ਜਿਸ ’ਤੇ ਉਨ੍ਹਾਂ ਨੂੰ ਮਾਣ ਹੈ।
ਉਨ੍ਹਾਂ ਕਿਹਾ ਕਿ ਉਹ ਬਤੌਰ ਮੇਅਰ ਇੰਗਲੈਂਡ ਵਿਚ ਚੰਗਾ ਕੰਮ ਕਰਨ ਦੇ ਨਾਲ-ਨਾਲ ਆਪਣੇ ਭਾਈਚਾਰੇ ਵਿਚ ਨਾਮਣਾ ਖੱਟਣਗੇ।