ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਹੋਇਆ ਨਿਊਜ਼ੀਲੈਂਡ ਫ਼ੌਜ 'ਚ ਸ਼ਾਮਲ
Published : Jun 20, 2021, 5:31 pm IST
Updated : Jun 20, 2021, 5:52 pm IST
SHARE ARTICLE
Mansimrat Singh
Mansimrat Singh

18 ਸਾਲਾ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ਦਾ ਨਵਾਂ ਗ੍ਰੈਜੁਏਟ ਹੈ

ਆਕਲੈਂਡ : ਇਕ ਵਾਰ ਫਿਰ ਸਿੱਖ ਭਾਈਚਾਰੇ ਦਾ ਮਾਣ ਵਧ ਗਿਆ ਹੈ ਕਿਉਂਕਿ ਨਿਊਜ਼ੀਲੈਂਡ ਫ਼ੌਜ ਵਿਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ (Mansimrat Singh) ਸ਼ਾਮਲ ਹੋਇਆ ਹੈ। ਨਿਊਜ਼ੀਲੈਂਡ ਦੇ ਪਹਿਲੇ ਦਸਤਾਰਧਾਰੀ ਗੋਰੇ ਸਿੱਖ ਨੌਜਵਾਨ ਲੂਈਸ ਸਿੰਘ ਖਾਲਸਾ (Louis Singh Khalsa) ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ 18 ਸਾਲਾ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ਦਾ ਨਵਾਂ ਗ੍ਰੈਜੁਏਟ ਹੈ, ਜਿਸ ਨੇ ਵਾਇਓਰੂ ਮਿਲਟਰੀ ਕੈਂਪ ਵਿਚ ਟਰੇਨਿੰਗ ਪੂਰੀ ਕੀਤੀ ਹੈ। ਜਿਸ ਪਿੱਛੋਂ ਉਹ ਫ਼ੌਜ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ। 

Photo
 

ਇਸ ਸੰਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਆਕਲੈਂਡ ਦੀ ਕੋ-ਆਪ ਟੈਕਸੀ ਦੇ ਡਾਇਰੈਕਟਰ ਮਨਜੀਤ ਸਿੰਘ ਬਿੱਲਾ ਮੁਤਾਬਕ ਇਹ ਪਰਿਵਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੌੜ (ਨੇੜੇ ਖੇੜੀ ਨੌਧ ਸਿੰਘ) ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਫ਼ੌਜ ਵਿਚ ਪੱਗ ਨੂੰ ਸਨਮਾਨ ਦਿਵਾਉਣ ਵਾਲਾ ਲੂਈ ਸਿੰਘ ਖਾਲਸਾ ਵੀ ਹੈ ਜੋ ਇੱਥੋਂ ਦੇ ਗੋਰੇ ਭਾਈਚਾਰੇ ਨਾਲ ਸਬੰਧਤ ਹੈ। ਉਹ ਪੰਜਾਬ ਜਾਣ ਪਿੱਛੋਂ ਅੰਮ੍ਰਿਤਧਾਰੀ ਸਿੰਘ ਬਣਕੇ ਫ਼ੌਜ ਵਿਚ ਭਰਤੀ ਹੋਇਆ ਸੀ। 18 ਸਾਲਾ ਮਨਸਿਮਰਤ ਸਿੰਘ ਦੇ ਮਾਤਾ ਪਿਤਾ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ। ਇਸ ਪਰਿਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋ ਜਿਲ੍ਹਾ ਫਤਹਿਗੜ੍ਹ ਸਾਹਿਬ ਹੈ। 

1998 ਵਿਚ ਇਹ ਪਰਿਵਾਰ ਇੱਥੇ ਆਇਆ ਸੀ। ਇਸ ਨੌਜਵਾਨ ਨੇ ਮੌਕਲੀਨ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿੱਪ ਦੇ ਨਾਲ ਇਕ ਵੱਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ ਵਿਚ ਹੀ ਅੰਮ੍ਰਿਤ ਛੱਕ ਲਿਆ ਸੀ। ਉਹ ਅੰਡਰ 18 ਵਿਚ ਆਕਲੈਂਡ ਲਈ ਖੇਡ ਚੁੱਕਿਆ ਹੈ। ਉਹ ਪ੍ਰੀਮੀਅਰ ਹਾਕੀ ਟੀਮ ਹੌਵਿਕ-ਪਾਕੂਰੰਗਾ ਅਤੇ ਸੇਂਟ ਕੇਂਟਸ ਦੀ ਹਾਕੀ ਟੀਮ ਦਾ ਹਿੱਸਾ ਰਿਹਾ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਵਿਚ ਕੈਨੇਡਾ, ਆਸਟ੍ਰੇਲੀਆ, ਇੰਡੀਆ ਗਿਆ ਸੀ। 

new zealand armynew zealand army

ਮਨਸਿਮਰਤ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ। ਨਿਊਜ਼ੀਲੈਂਡ ਫ਼ੌਜ (New zealand Army) ਵਿਚ ਭਰਤੀ ਹੋਣ ਬਾਅਦ ਉਸ ਦੀ ਡਿਉਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਜਾਣੀ ਹੈ ਜੋ ਕਿ ਨੌਕਰੀ ਦੌਰਾਨ ਤਕਨੀਕੀ ਪੜ੍ਹਾਈ ਪੂਰੀ ਕਰਨ ਬਾਅਦ ਸ਼ੁਰੂ ਹੋਵੇਗੀ। ਫੌਜ ਦੀ ਟ੍ਰੇਨਿੰਗ ਵਿਚ ਇਹ ਅੱਵਲ ਆਇਆ ਹੈ ਅਤੇ ਉਸ ਨੇ ਕਈ ਹੋਰ ਇਨਾਮ ਹਾਸਿਲ ਕੀਤੇ।  ਫ਼ੌਜ ਦੇ ਅਫਸਰ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਮਾਪਿਆਂ ਨੂੰ ਪਾਸਿੰਗ ਪ੍ਰੇਡ ਵੇਲੇ ਇਸ ਗੱਲ ਦੀ ਵਧਾਈ ਦੇਣ ਲਈ ਸਾਹਮਣੇ ਆਏ

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement