Italy News: ਇਟਲੀ ਵਿਚ ਰਮਨਜੀਤ ਸਿੰਘ ਘੋਤੜਾ ਨੇ ਡਾਕਟਰ ਬਣ ਕੇ ਦੇਸ਼ ਤੇ ਮਾਪਿਆਂ ਦਾ ਨਾਮ ਚਮਕਾਇਆ
Published : Jun 20, 2024, 8:36 am IST
Updated : Jun 20, 2024, 8:36 am IST
SHARE ARTICLE
Ramanjit Singh made his parents proud In Italy
Ramanjit Singh made his parents proud In Italy

ਮਿਲਾਨ ਯੂਨੀਵਰਸਿਟੀ ਤੋਂ ਹਾਸਲ ਕੀਤੀ ਮੈਡੀਕਲ ਸਰਜਰੀ ਦੀ ਡਿਗਰੀ

Italy News: ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਹੋਰ ਉੱਚਾ ਕਰਨ ਲਈ ਡਾਕਟਰ ਰਮਨਜੀਤ ਸਿੰਘ  ਘੋਤੜਾ ਦਾ ਨਾਮ ਵੀ ਜੁੜ ਗਿਆ ਹੈ, ਜਿਸ ਨੇ ਇਟਲੀ ਵਿਚ ਰਹਿ ਮੈਡੀਕਲ ਸਰਜਰੀ ਦੀ ਮਿਲਾਨ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੈ।

ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ ਨੇ ਦਸਿਆ ਕਿ ਉਨ੍ਹਾਂ ਦੇ ਹੋਣਹਾਰ ਸਪੁੱਤਰ ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਕੇ ਜਿਥੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਰੋਸ਼ਨ ਕੀਤਾ ਹੈ। ਦਸਣਯੋਗ ਹੈ ਕਿ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ (ਚੀਕਾ-ਪਿਹੋਵਾ) ਵਾਲੇ ਜੋ ਕਿ ਇਟਲੀ ਵਿਚ ਪਿਛਲੇ 35 ਸਾਲ ਤੋਂ ਪ੍ਰਵਾਰ ਸਮੇਤ ਇਟਲੀ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਅਪਣੇ ਬੱਚਿਆਂ ਦੀ ਪੜ੍ਹਾਈ ਵਲ ਵਿਸ਼ੇਸ਼ ਧਿਆਨ ਦਿਤਾ, ਜਿਸ ਦੇ ਫ਼ਲਸਰੂਪ ਅੱਜ ਉਨ੍ਹਾਂ ਦਾ ਬੇਟਾ ਰਮਨਜੀਤ ਸਿੰਘ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਗਿਆ ਹੈ।

ਉਨ੍ਹਾਂ ਨੇ ਖੁਸ਼ੀ ਨਾਲ ਦਸਦਿਆਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਹੈ, ਪਰ ਅੱਜ ਜਦੋਂ ਉਨ੍ਹਾਂ ਦਾ ਬੇਟਾ ਡਾਕਟਰ ਬਣਿਆ ਹੈ ਤੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ  ਹੈ। ਰਮਨਜੀਤ ਸਿੰਘ ਦੇ ਮਾਤਾ  ਸ਼ਰਨਜੀਤ ਕੌਰ ਜੋ ਕਿ  ਬਹੁਤ ਹੀ ਸੇਵਾ ਭਾਵਨਾ ਵਾਲੇ ਹਨ ਉਨ੍ਹਾਂ ਦੀ ਅਰਦਾਸਾਂ ਦੁਆਵਾਂ ਸਦਕਾ ਬੇਟੇ ਨੂੰ ਕਾਮਯਾਬੀ ਮਿਲੀ ਹੇੈ। ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਪਰਿਵਾਰ ਨੂੰ ਵਧਾਈਆਂ ਦਾ ਤਾਂਤਾ ਜਾਰੀ ਹੈ ਜਿਥੇ ਉਨ੍ਹਾਂ ਨੂੰ ਇਟਲੀ ਵਿਚ ਵਧਾਈਆਂ ਮਿਲ ਰਹੀਆਂ ਹਨ ਉਥੇ ਹੀ ਉਨ੍ਹਾਂ ਦੇ ਪਿੰਡ ਸੁਲਤਾਨੀਆ ਪਲਾਟ (ਚੀਕਾ) ਵਿਖੇ ਵੀ ਰਮਨਜੀਤ  ਸਿੰਘ ਦੇ ਪ੍ਰਵਾਰ ਨੂੰ ਵਧਾਈਆਂ ਮਿਲ ਰਹੀਆ ਹਨ।

(For more Punjabi news apart from Ramanjit Singh made his parents proud In Italy, stay tuned to Rozana Spokesman)

 

Tags: italy news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement