Punjab News: ਪਟਿਆਲਾ ਦੀ ਤਾਨੀਆ ਸੋਢੀ ਨੂੰ ਟਰੂਡੋ ਦੀ ਪਾਰਟੀ ਵੱਲੋਂ ਮਿਲੀ ਟਿਕਟ, ਲੜੇਗੀ ਚੋਣ 
Published : Jun 21, 2024, 9:29 am IST
Updated : Jun 21, 2024, 9:29 am IST
SHARE ARTICLE
Tania Sodhi
Tania Sodhi

ਇੱਧਰ ਤਾਨੀਆ ਸੋਢੀ ਨੂੰ ਟਿਕਟ ਮਿਲਣ ’ਤੇ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।  

Punjab News: ਪਟਿਆਲਾ - ਪਟਿਆਲਾ ਦੀ ਜੰਮਪਲ ਤਾਨੀਆ ਸੋਢੀ ਨੂੰ ਕੈਨੇਡਾ ਵਿਚ ਟਰੂਡੋ ਦੀ ਪਾਰਟੀ ਵੱਲੋਂ ਟਿਕਟ ਮਿਲੀ ਹੈ। ਤਾਨੀਆ ਨੂੰ ਕੈਨੇਡਾ ਵਿਖੇ ਹੋਣ ਵਾਲੀਆਂ ਚੋਣਾਂ ਵਿਚ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ  ਉਮੀਦਵਾਰ ਬਣਾਇਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਤਾਨੀਆ ਸੋਢੀ ਚਾਰ ਸਾਲ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਗਈ ਸੀ ਤੇ ਅੱਜ ਉਸ ਨੂੰ ਇਹ ਪ੍ਰਾਪਤੀ ਮਿਲੀ ਹੈ। ਇੱਧਰ ਤਾਨੀਆ ਸੋਢੀ ਨੂੰ ਟਿਕਟ ਮਿਲਣ ’ਤੇ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।  

ਜਾਣਕਾਰੀ ਅਨੁਸਾਰ ਤਾਨੀਆ ਸੋਢੀ ਨੂੰ ਕੈਨੇਡਾ ਦੇ ਮੋਨਕਟਾਨ ਉੱਤਰ ਪੱਛਮੀ ਵਿਧਾਨ ਸਭਾ ਸੀਟ ਤੋਂ ਟਰੂਡੋ ਦੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਤਾਨੀਆ ਸੋਢੀ ਦੇ ਪਿਤਾ ਜਗਦੀਪ ਸਿੰਘ ਸੋਢੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਗਦੀਪ ਸੋਢੀ ਨੇ ਦੱਸਿਆ ਕਿ ਉਨ੍ਹਾ ਦੀ ਬੇਟੀ ਨੂੰ ਕੈਨੇਡਾ ਗਈ ਨੂੰ ਹਾਲੇ ਸਿਰਫ 4 ਸਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਵਿਚ ਇਹ ਵਿਵਸਥਾ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਪਹਿਲਾਂ ਪਾਰਟੀ ਵਿਚ ਹੀ ਚੋਣ ਲੜਨੀ ਪੈਂਦੀ ਹੈ।

ਉਨ੍ਹਾਂ ਦੱਸਿਆ ਕਿ ਪਾਰਟੀ ਦੀ ਇਸ ਅੰਦਰੂਨੀ ਚੋਣ ਵਿਚ ਤਾਨੀਆ ਸੋਢੀ ਨੂੰ 157 ਵੋਟਾਂ ਮਿਲੀਆਂ ਜਦੋਂ ਕਿ ਉਸਦੀ ਵਿਰੋਧੀ ਉਮੀਦਵਾਰ ਨੂੰ ਸਿਰਫ 6 ਵੋਟਾਂ ਹੀ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ਵਿਚ ਤਕਰੀਬਨ 11 ਹਜ਼ਾਰ ਘਰ ਹਨ ਤੇ ਤਕਰੀਬਨ 25 ਹਜ਼ਾਰ ਦੀ ਆਬਾਦੀ ਹੈ ਜਿਸ ਵਿਚੋਂ 3 ਤੋਂ 4 ਹਜ਼ਾਰ ਲੋਕ ਪੰਜਾਬੀ ਹਨ। 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement