ਪਾਕਿਸਤਾਨ ਦੇ ਪਹਿਲੇ ਪਗੜੀਧਾਰੀ ਸਿੱਖ ਐਂਕਰ ਨੇ ਮੁੜ ਰਚਿਆ ਇਤਿਹਾਸ
Published : Aug 21, 2020, 4:57 pm IST
Updated : Apr 16, 2021, 1:38 pm IST
SHARE ARTICLE
Harmeet Singh
Harmeet Singh

ਨੈਸ਼ਨਲ ਪ੍ਰੈੱਸ ਕਲੱਬ ਦੀ ਗਵਰਨਿੰਗ ਬਾਡੀ ਦਾ ਮੈਂਬਰ ਬਣਿਆ 

ਇਸਲਾਮਾਬਾਦ - ਪਾਕਿਸਤਾਨ ਵਿਚ ਨੈਸ਼ਨਲ ਪ੍ਰੈੱਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਵਿਚ ਪਹਿਲਾਂ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ ਜਿਸਦਾ ਨਾਮ ਹਰਮੀਤ ਸਿੰਘ ਹੈ। ਹਰਮੀਤ ਸਿੰਘ ਨੇ ਕੁੱਲ 75 ਵੋਟਾਂ ਹਾਸਲ ਕਰ ਕੇ 7ਵਾਂ ਸਥਾਨ ਹਾਸਲ ਕੀਤਾ।

Harmeet SinghHarmeet Singh

ਨੈਸ਼ਨਲ ਪ੍ਰੈਸ ਕਲੱਬ ਰਾਵਲਪਿੰਡੀ ਅਤੇ ਪਾਕਿਸਤਾਨ ਦੀ ਸੰਘੀ ਰਾਜਧਾਨੀ ਇਸਲਾਮਾਬਾਦ ਸਥਿਤ ਪੱਤਰਕਾਰਾਂ ਦੀ ਪ੍ਰਤੀਨਿਧ ਸੰਸਥਾ ਹੈ। ਇਹ ਸੰਸਥਾ 2500 ਤੋਂ ਵੱਧ ਪੱਤਰਕਾਰਾਂ ਨੂੰ ਦਰਸਾਉਂਦੀ ਹੈ। ਇਸ ਮੌਕੇ ਹਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ 15 ਮੈਂਬਰ ਹੀ ਬਣਦੇ ਹਨ ਅਤੇ ਮੁਕਾਬਲਾ ਕਾਫ਼ੀ ਸਖ਼ਤ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰੈੱਸ ਕਲੱਬ ਹੈ, ਇਸ ਵਿਚ ਈਸਾਈ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਵਿਚੋਂ ਕਈ ਵਾਰ ਮੈਂਬਰ ਬਣੇ ਹਨ ਪਰ ਸਿੱਖਾਂ ਵਿਚੋਂ ਪਹਿਲੀ ਵਾਰ ਉਹਨਾਂ ਨੇ ਚੋਣ ਲੜੀ ਅਤੇ ਜਿੱਤ ਵੀ ਹਾਸਲ ਕੀਤੀ।

Harmeet SinghHarmeet Singh

ਹਰਮੀਤ (30) ਸਾਲ 2018 ਵਿਚ 24X7 ਉਰਦੂ ਚੈਨਲ, “ਪਬਲਿਕ ਨਿਊਜ਼” ਨਾਲ ਨਵੇਂ ਐਂਕਰ ਵਜੋਂ ਬ੍ਰੇਕ ਪਾਉਣ ਦੀ ਪੇਸ਼ਕਸ਼ ਤੋਂ ਬਾਅਦ ਸੁਰਖੀਆਂ ਵਿਚ ਆ ਗਿਆ ਸੀ। ਅਜਿਹੇ ਸਮੇਂ ਵਿਚ ਜਦੋਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਆਪਣੇ ਹੱਕਾਂ ਲਈ ਲੜੀਆਂ ਸਨ, ਤਾਂ ਗਲੋਬਲ ਪੱਧਰ 'ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਇਹ ਉਸ ਲਈ ਸਹੀ ਮੌਕਾ ਸੀ, ਜੋ ਉਸ ਨੂੰ ਮਿਲਿਆ ਸੀ। 

Harmeet SinghHarmeet Singh

ਹਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਾਬੰਦੀਆਂ ਦੇ ਬਾਵਜੂਦ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਮੁੱਖ ਧਾਰਾ ਵਿਚ ਰਹਿ ਕੇ ਆਪਣੇ ਪਰਿਵਾਰ, ਪਾਕਿਸਤਾਨ ਵਿਚ ਆਪਣੀ ਕਮਿਊਨਿਟੀ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ,“ਇਸਲਾਮਾਬਾਦ ਪ੍ਰੈਸ ਕਲੱਬ ਇਕ ਪ੍ਰਮੁੱਖ ਮੰਚ ਹੈ ਜਿੱਥੋਂ ਮੈਂ ਪਾਕਿਸਤਾਨ ਦੇ ਮੰਤਰਾਲੇ ਨਾਲ ਘੱਟਗਿਣਤੀ ਮੁੱਦੇ ਉਠਾ ਸਕਦਾ ਹਾਂ। ਨਿਊਜ਼ ਐਂਕਰ ਦੇ ਤੌਰ ਤੇ ਪਹਿਲੇ ਪੱਗੜੀਦਾਰੀ ਸਿੱਖ ਹੋਣ ਦੇ ਇਤਿਹਾਸ ਨੂੰ ਲਿਖਣ ਤੋਂ ਬਾਅਦ, ਮੈਂ ਖੁਸ਼ ਹਾਂ ਕਿ ਅਜ਼ਾਦ ਪੱਤਰਕਾਰ ਪੈਨਲ ਤੋਂ ਹੁਣ ਪ੍ਰੈਸ ਕਲੱਬ ਵਿਚ ਚੁਣਿਆ ਗਿਆ ਮੈਂ ਪਹਿਲਾ ਸਿੱਖ ਹਾਂ।”

Harmeet SinghHarmeet Singh

ਹਰਮੀਤ ਨੇ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਪੱਤਰਕਾਰੀ ਵਿਚ ਮਾਸਟਰੀ ਕੀਤੀ ਹੈ। ਉਹ ਚਾਹੁੰਦਾ ਹੈ ਕਿ ਉਸ ਦਾ ਦੋ ਸਾਲਾ ਬੇਟਾ ਹਰਮਨਵੀਰ ਸਿੰਘ ਸ਼ੁਰੂ ਤੋਂ ਹੀ ਸਿੱਖ ਧਰਮ ਦੀ ਪਾਲਣਾ ਕਰੇ। ਉਸ ਨੇ ਕਿਹਾ,''ਪੱਗ ਨੇ ਮੇਰੀ ਸ਼ਖਸੀਅਤ ਨੂੰ ਨਾ ਸਿਰਫ ਵਧਾਇਆ, ਬਲਕਿ ਮੈਨੂੰ ਭੀੜ ਵਿਚ ਵਿਸ਼ੇਸ਼ ਮਹਿਸੂਸ ਕਰਵਾਇਆ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਬਚਪਨ ਤੋਂ ਹੀ ‘ਸਿੱਖੀ ਸਰੂਪ’ ਕਿਉਂ ਨਹੀਂ ਦਿੱਤਾ।”

Harmeet SinghHarmeet Singh

ਉਸ ਨੂੰ ਅਫਸੋਸ ਹੈ ਕਿ ਵੀਜ਼ਾ ਪਾਬੰਦੀਆਂ ਕਾਰਨ ਉਸ ਨੂੰ ਕਦੇ ਵੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਨਹੀਂ ਮਿਲ ਸਕਿਆ। ਹਰਮੀਤ ਸਿੰਘ ਨੇ ਕਿਹਾ,“ਇਹ ਮੇਰੀ ਇੱਛਾ ਹੈ ਕਿ ਮੈਂ ਆਪਣੇ ਪਰਿਵਾਰ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਾ।” ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਸ਼ਾਂਗਲਾ ਜ਼ਿਲ੍ਹੇ ਦੇ ਕਸਬੇ ਚੱਕਸਰ ਦੇ ਰਹਿਣ ਵਾਲੇ, ਹਰਮੀਤ ਨੂੰ ਪਸ਼ਤੋ ਬੋਲਣ ਦੀ ਮੁਹਾਰਤ ਹੈ।

Harmeet SinghHarmeet Singh

ਇਸ ਤੋਂ ਇਲਾਵਾ ਉਸ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਹੈ। ਉਸ ਦੇ ਪਿਤਾ ਇਕ ਸਰਕਾਰੀ ਹਸਪਤਾਲ ਵਿਚ ਡਿਸਪੈਂਸਰ ਸਨ ਅਤੇ ਉਹ ਆਪਣੇ ਪਰਿਵਾਰ ਵਿਚ ਇਕਲੌਤਾ ਵਿਅਕਤੀ ਹੈ ਜਿਸ ਨੇ ਪੇਸ਼ੇ ਵਜੋਂ ਪੱਤਰਕਾਰੀ ਨੂੰ ਚੁਣਿਆ। ਜਨਵਰੀ ਵਿਚ, ਉਸ ਨੇ ਆਪਣੇ 25 ਸਾਲਾ ਭਰਾ ਪਰਵਿੰਦਰ ਸਿੰਘ ਨੂੰ ਗਵਾ ਦਿੱਤਾ, ਜਿਸ ਦਾ ਨਿੱਜੀ ਕਾਰਨਾਂ ਕਰਕੇ ਪੇਸ਼ਾਵਰ ਵਿਚ ਕਤਲ ਕਰ ਦਿੱਤਾ ਗਿਆ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement