
ਸ਼ੋਅ ਦੀਆਂ ਤਕਰੀਬਨ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਮੈਲਬੌਰਨ: ਬੈਲਾਰਾਟ ਵਿਖੇ ਫੋਲਕ ਐਂਡ ਰੋਕ ਐਂਡ ਡਾਂਸ ਅਕੈਡਮੀ ਤੋਂ ਸੁਲਤਾਨ ਢਿੱਲੋਂ ਨੇ ਦਸਿਆ ਕਿ 24 ਅਗੱਸਤ ਨੂੰ ਬੈਲਾਰਾਟ ਦੇ ਸਬਅਰਬ ਵਵੈਂਦੁਰੀ ਵਿਚ ਲਹਿੰਦੇ ਪੰਜਾਬ ਦੇ ਲੈਜੈਂਡਰੀ ਸਿੰਗਰ ਆਰਿਫ਼ ਲੋਹਾਰ ਅਪਣੇ ਬੇਟਿਆਂ ਨਾਲ ਸ਼ੋਅ ਕਰਨ ਜਾ ਰਹੇ ਹਨ। ਸੁਲਤਾਨ ਢਿੱਲੋਂ ਨੇ ਦਸਿਆ ਕਿ ਸ਼ੋਅ ਦੀਆਂ ਤਕਰੀਬਨ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਸੁਲਤਾਨ ਨੇ ਦਸਿਆ ਕਿ ਭਾਰਤੀ ਤੇ ਪਾਕਿਸਤਾਨੀ ਦੋਹਾਂ ਮੁਲਕਾਂ ਦੇ ਪੰਜਾਬੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਆਰਿਫ਼ ਲੋਹਾਰ ਨੂੰ ਦੋਹਾਂ ਪੰਜਾਬਾਂ ਵਿਚ ਮਾਂ ਬੋਲੀ ਦੀ ਸੇਵਾ ਲਈ ਲਿਵਿੰਗ ਲੀਜੈਂਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਸ਼ੋਅ ਦਾ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।