ED ਨੇ ਰੇਜ਼ਰਪੇਅ ਅਤੇ ਹੋਰ ਕੰਪਨੀਆਂ ਦੇ ਟਿਕਾਣਿਆਂ 'ਤੇ ਮਾਰੇ ਛਾਪੇ, 78 ਕਰੋੜ ਰੁਪਏ ਦੀ ਰਕਮ ਕੀਤੀ ਜ਼ਬਤ
Published : Oct 21, 2022, 8:27 pm IST
Updated : Oct 21, 2022, 8:27 pm IST
SHARE ARTICLE
photo
photo

ਮਨੀ ਲਾਂਡਰਿੰਗ ਕੇਸ ਬੈਂਗਲੁਰੂ ਪੁਲਿਸ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੁਆਰਾ ਕਈ ਸੰਸਥਾਵਾਂ/ਵਿਅਕਤੀਆਂ ਵਿਰੁੱਧ ਦਾਇਰ 18 ਕੇਸਾਂ ਨਾਲ ਸਬੰਧਤ ਹੈ।

 

 ਨਵੀਂ ਦਿੱਲੀ: ਈਡੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਚੀਨੀ ਨਾਗਰਿਕਾਂ ਦੁਆਰਾ ਸੰਚਾਲਿਤ ਲੋਨ ਐਪ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਪੇਮੈਂਟ ਗੇਟਵੇ ਰੇਜ਼ਰਪੇਅ ਅਤੇ ਕੁਝ ਹੋਰ ਕੰਪਨੀਆਂ ਦੇ ਅਹਾਤੇ 'ਤੇ ਛਾਪੇਮਾਰੀ ਕਰਨ ਤੋਂ ਬਾਅਦ 78 ਕਰੋੜ ਰੁਪਏ ਦੀ ਜਮ੍ਹਾਂ ਰਕਮ ਨੂੰ  ਜ਼ਬਤ ਕੀਤਾ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ 19 ਅਕਤੂਬਰ ਨੂੰ ਬੈਂਗਲੁਰੂ ਵਿੱਚ ਪੰਜ ਥਾਵਾਂ 'ਤੇ ਤਲਾਸ਼ੀ ਲਈ ਗਈ ਸੀ। ਇਹ ਮਨੀ ਲਾਂਡਰਿੰਗ ਕੇਸ ਬੈਂਗਲੁਰੂ ਪੁਲਿਸ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੁਆਰਾ ਕਈ ਸੰਸਥਾਵਾਂ/ਵਿਅਕਤੀਆਂ ਵਿਰੁੱਧ ਦਾਇਰ 18 ਕੇਸਾਂ ਨਾਲ ਸਬੰਧਤ ਹੈ। ਇਨ੍ਹਾਂ ਕੇਸਾਂ ਵਿੱਚ ਜਬਰੀ ਵਸੂਲੀ ਅਤੇ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵੀ ਸ਼ਾਮਲ ਹਨ।

ਈਡੀ ਦੇ ਅਨੁਸਾਰ, ਇਹ ਸੰਸਥਾਵਾਂ ਚੀਨੀ ਨਾਗਰਿਕਾਂ ਦੀ ਤਰਫੋਂ ਨਿਯੰਤਰਿਤ/ਸੰਚਾਲਿਤ ਹਨ। ਇਨ੍ਹਾਂ ਸੰਸਥਾਵਾਂ ਦਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਉਹ ਭਾਰਤੀਆਂ ਦੇ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਡਮੀ ਡਾਇਰੈਕਟਰ ਬਣਾਉਂਦੇ ਹਨ ਅਤੇ ਅਪਰਾਧ ਦੀ ਕਮਾਈ ਕਮਾਉਂਦੇ ਹਨ। ਈਡੀ ਨੇ ਕਿਹਾ, "ਇਹ ਪਤਾ ਲੱਗਾ ਹੈ ਕਿ ਉਕਤ ਸੰਸਥਾਵਾਂ ਬੈਂਕਾਂ ਦੇ ਨਾਲ ਭੁਗਤਾਨ ਗੇਟਵੇ ਅਤੇ ਵੱਖ-ਵੱਖ ਵਪਾਰੀ ਆਈਡੀ-ਖਾਤਿਆਂ ਰਾਹੀਂ ਆਪਣਾ ਸ਼ੱਕੀ/ਗੈਰ-ਕਾਨੂੰਨੀ ਕਾਰੋਬਾਰ ਕਰ ਰਹੀਆਂ ਸਨ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement