Italy News: ਮ੍ਰਿਤਕ ਸਤਨਾਮ ਸਿੰਘ ਨੂੰ ਇੰਨਸਾਫ ਦਿਵਾਉਣ ਲਈ ਇਟਲੀ ਦੇ ਸ਼ਹਿਰ ਬੈਰਗਮੋ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ
Published : Jul 22, 2024, 2:37 pm IST
Updated : Jul 22, 2024, 2:37 pm IST
SHARE ARTICLE
Italy News: A protest was held in the Italian city of Bergamo to bring justice to the deceased Satnam Singh
Italy News: A protest was held in the Italian city of Bergamo to bring justice to the deceased Satnam Singh

Italy News: ਭਾਰਤੀ ਭਾਈਚਾਰੇ ਤੋਂ ਇਲਾਵਾ ਬੰਗਲਾਦੇਸ਼ ਅਤੇ ਇਟਾਲੀਅਨ ਲੋਕਾਂ ਦੁਆਰਾ ਸਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ

 

Italy News: ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਇਸ ਦਰਦਨਾਕ ਮੌਤ ਦੇ ਕਾਰਨ ਰੋਹ ਵਿੱਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਭਾਰਤੀ ਭਾਈਚਾਰੇ ਵੱਲੋਂ ਇਟਲੀ ਦੀ ਸਿਰਮੌਰ ਜੱਥੇਬੰਦੀ ਸੀ.ਜੀ. ਆਈ ਐਲ, ਸੀ.ਅੇਸ.ਆਈ.ਅੇਲ ਅਤੇ ਯੂ.ਆਈ.ਐਲ.ਏ  ਦੇ ਝੰਡੇ ਹੇਠ ਬੈਰਗਮੋ ਵਿੱਚ ਰੋਸ ਪ੍ਰਦਸ਼ਨ ਕੀਤਾ ਗਿਆ।

ਪੜ੍ਹੋ ਪੂਰੀ ਖ਼ਬਰ :   PM Modi News: PM ਮੋਦੀ ਦਾ ਵਿਰੋਧੀ ਧਿਰ 'ਤੇ ਹਮਲਾ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਗੈਰ-ਜਮਹੂਰੀ ਕੋਸ਼ਿਸ਼...

ਜਿਸ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਬੰਗਲਾਦੇਸ਼ ਅਤੇ ਇਟਾਲੀਅਨ ਲੋਕਾਂ ਦੁਆਰਾ ਸਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।ਜਿਸ ਵਿੱਚ ਵੱਖ-ਵੱਖ ਜੱਥੇਬੰਦੀਆ ਦੇ ਬੁਲਾਰਿਆਂ ਨੇ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ਦੀ ਬਹੁਤ ਹੀ ਡੂੰਘੇ ਲਫਜ਼ਾਂ ਨਾਲ ਨਿੰਦਿਆ ਕੀਤਾ ਅਤੇ ਮ੍ਰਿਤਕ ਸਤਨਾਮ ਸਿੰਘ ਨੂੰ ਇਨਸਾਫ ਦੇਣ ਦੀ ਆਵਾਜ ਬੁਲੰਦ ਕਰਦਿਆ ਕਿਹਾ ਕਿ ਸਰਕਾਰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਉਠਾਵੇ।

ਪੜ੍ਹੋ ਪੂਰੀ ਖ਼ਬਰ :  Utter Pardesh News: ਡਾਕਟਰਾਂ ਨੇ ਮਾਂ ਦੀ ਛੋਹ ਨਾਲ ਕੀਤਾ ਬੱਚੇ ਦਾ ਇਲਾਜ, 90 ਫੀਸਦੀ ਬੱਚੇ ਹੋਏ ਤੰਦਰੁਸਤ

ਇਸ ਮੌਕੇ ਸੰਸਦ ਮੈਂਬਰ ਤੀਨੋ ਮਾਂਗੀ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਸਰਕਾਰ ਤੱਕ ਪ੍ਰਵਾਸੀਆਂ ਦੀਆ ਮੰਗਾਂ ਉਠਾਉਣਗੇ। ਰੋਸ ਮੁਜਹਾਰੇ  ਦੇ ਮੁੱਖ ਪ੍ਰਬੰਧਕ ਦਿਲਰਾਜ ਸਿੰਘ ਹੁੰਦਲ ਨੇ ਦੱਸਿਆ ਕਿ ਰੋਸ ਮੁਜ਼ਾਹਰੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਅਤੇ ਪ੍ਰਵਾਸੀ ਕਿਰਤੀਆਂ ਦੇ ਹੱਕਾਂ ਦੀ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਟਲੀ ਵਿੱਚ ਕਿਰਤੀਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਨੂੰ ਲੈ ਕੇ ਵਿਦੇਸ਼ੀ  ਮੂਲ ਦੇ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਹਨਾਂ ਰੋਸ ਮੁਜਹਾਰੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਦ ਮੈਂਬਰ ਤੀਨੋ ਮਾਂਗੀ ਦਾ ਵੀ ਧੰਨਵਾਦ ਕੀਤਾ।ਉਹਨਾ ਕਿਹਾ ਸੰਸਦ ਮੈਂਬਰ ਨੇ ਉਹਨਾਂ ਨੂੰ ਮ੍ਰਿਤਕ ਸਤਨਾਮ ਸਿੰਘ ਨੂੰ  ਇਨਸਾਫ ਦਿਵਾਉਣ ਅਤੇ ਹੋਰਨਾਂ ਮੰਗਾਂ ਦੇ ਹੱਲ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਸੀ ਜੀ ਆਈ ਐਲ, ਸੀ.ਅੇਸ.ਆਈ.ਅੇਲ ਅਤੇ ਯੂ.ਆਈ.ਅੇਲ.ਏ ਦੇ ਨੁੰਮਾਇਦਿਆ ਤੋਂ ਇਲਾਵਾ ਦਿਲਰਾਜ ਸਿੰਘ, ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਬੰਧਕ ਸੁਖਵੰਦਰ ਸਿੰਘ ਜੌਹਲ, ਸੁਰਜੀਤ ਸਿੰਘ ਜੌਹਲ, ਕੁਲਵਿੰਦਰ ਸਿੰਘ ਵਿਰਕ, ਰਛਪਾਲ ਸਿੰਘ ਸੰਧੂ, ਸੱਜਣ ਸਿੰਘ ਚਾਹਲ ਆਦਿ ਮੌਜੂਦ ਸਨ।

(For more Punjabi news apart from A protest was held in the Italian city of Bergamo to bring justice to the deceased Satnam Singh, stay tuned to Rozana Spokesman)

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement