ਕੈਨੇਡਾ ਦੇ ਸਰੀ ਸਾਊਥ ਦੀ ਜ਼ਿਮਨੀ ਚੋਣ ’ਚ ਕਿਸਮਤ ਅਜ਼ਮਾਉਣਗੇ ਪੰਜਾਬੀ
Published : Aug 22, 2022, 2:47 pm IST
Updated : Aug 22, 2022, 2:47 pm IST
SHARE ARTICLE
Punjabi Candidates in Surrey South By-election
Punjabi Candidates in Surrey South By-election

ਬੀਸੀ ਕੰਜ਼ਰਵੇਟਿਵ ਪਾਰਟੀ ਨੇ ਹਰਮਨ ਸਿੰਘ ਭੰਗੂ ਅਤੇ ਗਰੀਨ ਪਾਰਟੀ ਨੇ ਸਿਮਰਨ ਕੌਰ ਸਰਾਏ ਨੂੰ ਉਮੀਦਵਾਰ ਐਲਾਨਿਆ ਹੈ।


ਸਰੀ: ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਹਲਕਾ ਸਰੀ ਸਾਊਥ ਦੀ ਜ਼ਿਮਨੀ ਚੋਣ ਵਿਚ ਦੋ ਪੰਜਾਬੀ ਸਿਆਸਤ ਕਿਸਮਤ ਅਜ਼ਮਾਉਣ ਜਾ ਰਹੇ ਹਨ। 10 ਸਤੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਬੀਸੀ ਕੰਜ਼ਰਵੇਟਿਵ ਪਾਰਟੀ ਨੇ ਹਰਮਨ ਸਿੰਘ ਭੰਗੂ ਅਤੇ ਗਰੀਨ ਪਾਰਟੀ ਨੇ ਸਿਮਰਨ ਕੌਰ ਸਰਾਏ ਨੂੰ ਉਮੀਦਵਾਰ ਐਲਾਨਿਆ ਹੈ।

Simran Kaur SaraiSimran Kaur Sarai

ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਦੀ ਭਤੀਜੀ ਸਿਮਰਨ ਕੌਰ ਸਾਈਮਨ ਫਰੈਜ਼ਰ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਹੈ। ਜਲੰਧਰ ਨਾਲ ਸਬੰਧਤ ਸਿਮਰਤ ਵੈਨਕੂਵਰ ਦੇ ਬੀਸੀ ਚਿਲਡਰਨ ਹਸਪਤਾਲ ਫਾਊਂਡੇਸ਼ਨ ਤੇ ਕੈਨੇਡੀਅਨ ਕੈਂਸਰ ਸੁਸਾਇਟੀ ਦੀ ਬੁਲਾਰਾ ਵੀ ਰਹੀ ਹੈ। ਹਰਮਨ ਸਿੰਘ ਭੰਗੂ ਵੀ ਜਲੰਧਰ ਨਾਲ ਸਬੰਧਤ ਹਨ। ਹਰਮਨ ਟਰੱਕਿੰਗ ਕੰਪਨੀ ਦੇ ਮਾਲਕ ਹਨ ਤੇ ਖ਼ੁਦ ਵੀ ਟਰੱਕ ਡਰਾਈਵਰ ਹੈ।

Harman Singh BhanguHarman Singh Bhangu

ਦੱਸ ਦੇਈਏ ਕਿ ਸਰੀ ਸਾਊਥ ਦੀ ਲਿਬਰਲ ਵਿਧਾਇਕਾ ਸਟੀਫ਼ਨੀ ਕੈਡੀਅਕਸ ਵੱਲੋਂ ਅਸਤੀਫ਼ਾ ਦੇਣ ਕਾਰਨ ਇਹ ਸੀਟ ਖ਼ਾਲੀ ਹੋਈ ਸੀ। ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਨੇ ਪੌਲੀਨ ਗਰੀਵਸ ਅਤੇ ਲਿਬਰਲ ਨੇ ਸਾਬਕਾ ਪੁਲਿਸ ਅਧਿਕਾਰੀ ਏਲਨੋਰ ਸਟੱਕੋ ਨੂੰ ਉਮੀਦਵਾਰ ਬਣਾਇਆ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement