ਅਮਰੀਕਾ ਤੋਂ ਡਿਪੋਰਟ ਕੀਤੇ 21 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿਚ ਨਹੀਂ ਮਿਲੇਗਾ 5 ਸਾਲਾਂ ਲਈ ਦਾਖ਼ਲਾ 
Published : Aug 22, 2023, 2:43 pm IST
Updated : Aug 22, 2023, 2:43 pm IST
SHARE ARTICLE
File Photo
File Photo

ਤੇਲੰਗਾਨਾ ਦੇ ਵਿਦਿਆਰਥੀਆਂ ਨੂੰ ਵੀਜ਼ਾ ਦਸਤਾਵੇਜ਼ਾਂ ਵਿਚ ਗੜਬੜੀ ਕਾਰਨ ਕੀਤਾ ਸੀ ਡਿਪੋਰਟ

ਨਿਊਯਾਰਕ - ਜਿਹੜੇ 21 ਭਾਰਤੀ ਵਿਦਿਆਰਥੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਨ ਉਹਨਾਂ ਲਈ ਮਾੜੀ ਖ਼ਬਰ ਹੈ ਕਿਉਂਕਿ ਸਥਾਨਕ ਸਰਕਾਰ ਨੇ ਉਹਨਾਂ ਦੇ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਵਿਦਿਆਰਥੀਆਂ 'ਤੇ ਦੇਸ਼ ਵਿਚ 5 ਸਾਲਾਂ ਲਈ ਦਾਖਲਾ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦਾ ਪ੍ਰਭਾਵ ਸਿਰਫ਼ ਅਮਰੀਕਾ ਤੱਕ ਹੀ ਸੀਮਤ ਨਹੀਂ ਹੈ ਕਿਉਂਕਿ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕੈਨੇਡਾ, ਯੂ.ਕੇ ਅਤੇ ਆਸਟ੍ਰੇਲੀਆ ਸਮੇਤ ਹੋਰ ਪ੍ਰਸਿੱਧ ਅੰਤਰਰਾਸ਼ਟਰੀ ਅਧਿਐਨ ਸਥਾਨਾਂ ਵਿਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ ਅਤੇ ਉੱਥੇ ਵੀ ਉਹਨਾਂ ਦੇ ਜਾਣ 'ਤੇ ਪਾਬੰਦੀ ਹੋਵੇਗੀ।  

ਯੂ.ਐੱਸ.ਏ ਨੇ ਭਾਰਤ ਦੇ ਤੇਲੰਗਾਨਾ ਦੇ ਵਿਦਿਆਰਥੀਆਂ ਨੂੰ ਵੀਜ਼ਾ ਦਸਤਾਵੇਜ਼ਾਂ ਵਿਚ ਗੜਬੜੀ ਕਾਰਨ ਅਮਰੀਕਾ ਤੋਂ ਡਿਪੋਰਟ ਕੀਤਾ ਸੀ ਜਿਵੇਂ ਕਿ ਮਾਹਰ ਇਸ ਸਥਿਤੀ ਦੇ ਬਾਰੇ ਨਤੀਜਿਆਂ ਦੀ ਖੋਜ ਕਰਦੇ ਹਨ ਅਤੇ ਉਹਨਾਂ ਨੂੰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਭਾਵ ਤੁਰੰਤ ਦਾਖਲੇ 'ਤੇ ਪਾਬੰਦੀ ਤੋਂ ਕਿਤੇ ਵੱਧ ਹਨ।

ਇਹ ਇੱਕ ਮਹੱਤਵਪੂਰਨ ਚਿੰਤਾ ਵੀ ਹੈ ਕਿ ਭਵਿੱਖ ਵਿਚ ਇੱਕ ਐੱਚ 1-ਬੀ  ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵੇਲੇ ਇਹਨਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸੰਭਾਵੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰੁਕਾਵਟ ਉਦੋਂ ਤੱਕ ਜਾਰੀ ਰਹਿ ਸਕਦੀ ਹੈ ਜਦੋਂ ਤੱਕ ਵੱਡੀਆਂ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਦੁਆਰਾ ਉਹਨਾਂ ਦੀ ਅਰਜ਼ੀ ਦਾ ਸਮਰਥਨ ਨਹੀਂ ਕੀਤਾ ਜਾਂਦਾ ਹੈ।   

ਦੇਸ਼ ਨਿਕਾਲੇ ਦੀਆਂ ਚਿੰਤਾਵਾਂ ਵਿਚਕਾਰ ਅਮਰੀਕਾ ਵੱਲ ਨੂੰ ਜਾ ਰਹੇ ਵਿਦਿਆਰਥੀਆਂ ਲਈ ਦਸਤਾਵੇਜ਼ਾਂ ਦੀ ਜਾਂਚ ਦਾ ਕਾਨੂੰਨ ਬਹੁਤ ਸਖ਼ਤ ਹੋ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਵਿੱਤੀ ਨੁਕਸਾਨ ਵੀ ਹੁੰਦਾ ਹੈ। ਉਹਨਾਂ ਦੇ ਖਰਚਿਆਂ ਵਿਚ ਜਿਵੇਂ ਕਿ ਵੀਜ਼ਾ ਫੀਸ, ਹਵਾਈ ਜਹਾਜ ਦਾ ਕਿਰਾਇਆ, ਯੂਨੀਵਰਸਿਟੀ ਐਪਲੀਕੇਸ਼ਨ ਖਰਚੇ, ਸਲਾਹਕਾਰ ਦੇ ਖਰਚੇ ਸ਼ਾਮਲ ਹੁੰਦੇ ਹਨ। 21 ਵਿਦਿਆਰਥੀਆਂ ਨੂੰ ਇੱਕ ਦਿਨ ਵਿਚ ਅਮਰੀਕਾ ਤੋਂ ਜ਼ਬਰਦਸਤੀ ਡਿਪੋਰਟ ਕੀਤੇ ਜਾਣ ਦੀ ਘਟਨਾ ਨੇ ਵੀਜ਼ਾ ਸਬੰਧੀ ਮੁੱਦਿਆਂ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਚਿੰਤਾਵਾਂ ਨੂੰ ਜਗਾਇਆ ਹੈ।   

SHARE ARTICLE

ਏਜੰਸੀ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement