
Punjaban Dead In Canada: ਮਾਪਿਆਂ ਨੇ ਜ਼ਮੀਨ ਵੇਚ ਕੇ 2 ਸਾਲ ਪਹਿਲਾਂ ਭੇਜਿਆ ਸੀ ਵਿਦੇਸ਼
Punjaban Dead In Canada: ਪੰਜਾਬ ਦੀ ਨੌਜਵਾਨ ਪੀੜੀ ਆਪਣੇ ਉਜਵਲ ਭਵਿੱਖ ਨੂੰ ਬਣਾਉਣ ਲਈ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ। ਪਰ ਦਿਨੋ ਦਿਨ ਵਿਦੇਸ਼ੀ ਧਰਤੀ ’ਤੇ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ।
ਅਜਿਹੀ ਹੀ ਮੰਦਭਾਗੀ ਘਟਨਾ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ 23 ਸਾਲਾ ਨਵਦੀਪ ਕੌਰ ਦੀਪੂ ਦੇ ਨਾਲ ਵਾਪਰੀ।
ਕਰੀਬ ਦੋ ਸਾਲ ਪਹਿਲਾਂ ਮਾਤਾ ਪਿਤਾ ਨੇ ਆਪਣੀ ਲੜਕੀ ਨੂੰ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ। ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨਹੈਮਰਜ ਦੇ ਨਾਲ ਮੌਤ ਹੋ ਗਈ ਹੈ।
ਪੀੜਿਤ ਪਰਿਵਾਰ ਦੀਆਂ ਸਿਰਫ ਦੋ ਹੀ ਬੇਟੀਆਂ ਸਨ ਅਤੇ ਨਵਦੀਪ ਕੌਰ ਵੱਡੀ ਬੇਟੀ ਸੀ ਅਤੇ ਜਿਸ ਨੇ ਮਿਹਨਤ ਕਰ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਤੁਹਾਡਾ ਸਹਾਰਾ ਬਣਾਂਗੀ। ਪਰਿਵਾਰ ਨੇ ਜ਼ਮੀਨ ਵੇਚ ਕੇ ਨਵਦੀਪ ਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਨੇ ਪੜ੍ਹਾਈ ਕਰਨ ਤੋਂ ਬਾਅਦ ਹੁਣ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ।
5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਜਨਮ ਦਿਨ ਨੂੰ ਹੀ ਪਰਿਵਾਰ ਦੀ ਗੱਲ ਹੋਈ ਉਸ ਤੋਂ ਬਾਅਦ ਹੁਣ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ। ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਹੁਣ ਆਪਣੀ ਲਾਡਲੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਧੀ ਦਾ ਅੰਤਿਮ ਸਸਕਾਰ ਕਰ ਸਕਣ।
ਇਸ ਮੌਕੇ ਤੇ ਮ੍ਰਿਤਕ ਨਵਦੀਪ ਕੌਰ ਦੇ ਪਿਤਾ ਅਤੇ ਛੋਟੀ ਭੈਣ ਨੇ ਕਿਹਾ ਕਿ ਨਵਦੀਪ ਕੌਰ ਮੇਰੀ ਵੱਡੀ ਲੜਕੀ ਸੀ ਅਤੇ ਇਸ ਤੋਂ ਇੱਕ ਛੋਟੀ ਲੜਕੀ ਹੈ। ਉਸ ਨੂੰ ਆਪਣੀ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਅਤੇ ਉਸ ਦੇ ਦਿਮਾਗ ’ਤੇ ਵੀ ਬਹੁਤ ਬੋਝ ਸੀ ਕਿ ਮੇਰੇ ਪਰਿਵਾਰ ਨੇ ਸਭ ਕੁਝ ਵੇਚ ਕੇ ਮੇਰੇ ’ਤੇ ਲਗਾ ਦਿੱਤਾ ਹੈ, ਪਰ ਉਸ ਨੂੰ ਅਸੀਂ ਹੌਸਲਾ ਦਿੰਦੇ ਸੀ ਕੋਈ ਨਹੀਂ ਅਸੀਂ ਤੇਰੇ ਲਈ ਸਭ ਕੁਝ ਹੀ ਕਰਾਂਗੇ। ਅਤੇ ਕਨੇਡਾ ਵਿੱਚ ਕੰਮ ਨਾ ਮਿਲਣ ਕਰ ਕੇ ਅਸੀਂ 5 ਲੱਖ ਰੁਪਏ ਦਾ ਲੋਨ ਵੀ ਲਿਆ ਅਤੇ ਉੱਥੇ ਉਸ ਦੀ ਫੀਸ ਦਿੱਤੀ, ਪਰ ਇਕਦਮ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨੂੰ ਬਰੇਨ ਹੈਮਰਜ ਹੋ ਗਿਆ ਹੈ ਤੇ ਉਹ ਸੀਰੀਅਸ ਹੈ, ਅਤੇ ਫਿਰ ਸਾਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਕਿਉਂਕਿ ਸਾਨੂੰ ਲੜਕੀ ਦਾ ਬਹੁਤ ਸਹਾਰਾ ਸੀ।
ਪਰ ਹੁਣ ਤਾਂ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਲੜਕੀ ਦੀ ਲਾਸ਼ ਪਿੰਡ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਿਮ ਰਸਮਾਂ ਅਦਾ ਕਰ ਸਕੀਏ, ਅਸੀਂ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇੱਕੋ ਹੀ ਮੰਗ ਕਰਦੇ ਹਾਂ।
ਇਸ ਮੌਕੇ ਪਿੰਡ ਨਿਵਾਸੀ ਨੇ ਕਿਹਾ ਕਿ ਸਾਡੇ ਪਿੰਡ ਦੀ ਇਸ ਧੀ ਨੇ ਬਹੁਤ ਮਿਹਨਤ ਕੀਤੀ ਸੀ, ਪਰ ਜਦੋਂ ਇਹ ਮੌਤ ਦੀ ਖਬਰ ਮਿਲੀ ਤਾਂ ਸਾਡੇ ਪਿੰਡ ਵਿੱਚ ਸਨਾਟਾ ਫੈਲ ਗਿਆ, ਕਿਉਂਕਿ ਪਰਿਵਾਰ ਵੱਲੋਂ ਜਿੱਥੇ ਆਪਣਾ ਸਭ ਕੁਝ ਵੇਚ ਕੇ ਕੈਨੇਡਾ ਭੇਜਿਆ ਉੱਥੇ ਹੀ ਕੰਮ ਨਾ ਮਿਲਣ ਕਰ ਕੇ ਫੀਸ ਵੀ ਲੋਨ ਲੈ ਕੇ ਭੇਜੀ, ਅਤੇ ਹੁਣ ਇਹਨਾਂ ਦੀ ਛੋਟੀ ਬੇਟੀ ਹੀ ਪਿੱਛੇ ਰਹਿ ਗਈ ਹੈ।
ਪਰਿਵਾਰ ਨੂੰ ਬਹੁਤ ਉਮੀਦਾਂ ਸਨ ਜਿਨ੍ਹਾਂ ਨੇ ਜ਼ਮੀਨ ਵੇਚ ਕੇ ਸਾਰੀ ਪੂੰਜੀ ਆਪਣੀ ਲੜਕੀ ’ਤੇ ਲਗਾ ਦਿੱਤੀ। ਪਰ ਇਸ ਮੰਦਭਾਗੀ ਘਟਨਾ ਨੇ ਸਾਰੇ ਹੀ ਪਰਿਵਾਰ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ, ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਲੜਕੀ ਦੀ ਡੈਡ ਬਾਡੀ ਭਾਰਤ ਲਿਆਂਦੀ ਜਾਵੇ ਤਾਂ ਜੋ ਅੰਤਿਮ ਰਸਮਾਂ ਦੇ ਨਾਲ ਉਸ ਦਾ ਸਸਕਾਰ ਕੀਤਾ ਜਾਵੇ।