
ਇਹਨਾਂ ਤੋਂ ਇਲਾਵਾ ਡੈਨੀਅਲ ਸਮਿਥ ਵੱਲੋਂ ਕਾਕਸ ਲੀਡਰਸ਼ਿਪ ਦੇ ਅਹੁਦਿਆਂ ਅਤੇ ਖ਼ਜ਼ਾਨਾ ਬੋਰਡ ਦੇ ਮੈਂਬਰਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਕੈਲਗਰੀ: ਕੈਨੇਡਾ ਦੇ ਸੂਬੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਪਹਿਲੀ ਕੈਬਨਿਟ ਦਾ ਐਲਾਨ ਕੀਤਾ ਹੈ। ਇਸ ਨਵੀਂ ਕੈਬਨਿਟ ਵਿਚ 2 ਪੰਜਾਬੀਆਂ ਸਣੇ 24 ਕੈਬਨਿਟ ਮੰਤਰੀ, 17 ਸੰਸਦੀ ਸਕੱਤਰ ਚੁਣੇ ਗਏ ਹਨ। ਇਹਨਾਂ ਤੋਂ ਇਲਾਵਾ ਡੈਨੀਅਲ ਸਮਿਥ ਵੱਲੋਂ ਕਾਕਸ ਲੀਡਰਸ਼ਿਪ ਦੇ ਅਹੁਦਿਆਂ ਅਤੇ ਖ਼ਜ਼ਾਨਾ ਬੋਰਡ ਦੇ ਮੈਂਬਰਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਡੈਨੀਅਲ ਸਮਿਥ ਦੀ ਕੈਬਨਿਟ ਵਿਚ ਪੰਜਾਬੀ ਮੂਲ ਦੀ ਰਾਜਨ ਸਾਹਨੀ ਨੂੰ ਵਪਾਰ, ਇੰਮੀਗ੍ਰੇਸ਼ਨ ਅਤੇ ਬਹੁਸੱਭਿਆਚਾਰ ਮੰਤਰੀ ਜਦਕਿ ਪੰਜਾਬੀ ਮੂਲ ਦੇ ਦਵਿੰਦਰ ਸਿੰਘ ਤੂਰ ਨੂੰ ਬਹੁਸੱਭਿਆਚਾਰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੈਲਰਗੀ ਨਾਰਥ ਈਜ਼ਟ ਤੋਂ ਭਾਈਚਾਰੇ ਨਾਲ ਸਬੰਧਤ ਰਾਜਨ ਸਾਹਨੀ ਇਸ ਤੋਂ ਪਹਿਲਾਂ ਵੀ ਉਹ ਮਨਿਸਟਰ ਆਫ ਟ੍ਰਾਂਸਪੋਰਟੇਸ਼ਨ ਦਾ ਅਹੁਦਾ ਸੰਭਾਲ ਚੁੱਕੇ ਹਨ।
ਉਧਰ ਪਾਕਿਸਤਾਨੀ ਮੂਲ ਦੇ ਮੁਹੰਮਦ ਯਾਸੀਨ ਨੂੰ ਕਮਿਊਨਿਟੀ ਆਊਟਰੀਚ ਸੰਸਦੀ ਸਕੱਤਰ ਬਣਾਇਆ ਗਿਆ ਹੈ। ਅਲਬਰਟਾ ਦੀ ਨਵੀਂ ਸਰਕਾਰ ਦੇ ਮੰਤਰੀ ਸੋਮਵਾਰ 24 ਅਕਤੂਬਰ ਨੂੰ 11 ਵਜੇ ਸਹੁੰ ਚੁੱਕਣਗੇ।