UK Education : ਯੂਨੀਵਰਸਿਟੀ ਕਾਲਜ ਲੰਡਨ ਨੇ 100 ਬਿਹਤਰੀਨ ਭਾਰਤੀ ਵਿਦਿਆਰਥੀਆਂ ਲਈ ਨਵੇਂ ਵਜੀਫ਼ਿਆਂ ਦਾ ਐਲਾਨ ਕੀਤਾ
Published : Nov 22, 2023, 9:52 pm IST
Updated : Nov 22, 2023, 9:52 pm IST
SHARE ARTICLE
UK Education
UK Education

2024-25 ਅਕਾਦਮਿਕ ਸਾਲ ਲਈ 33 ਵਜ਼ੀਫੇ ਉਨ੍ਹਾਂ ਵਿਦਿਆਰਥੀਆਂ ਨੂੰ ਦਿਤੇ ਜਾਣਗੇ

UK Education : ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐਲ.) ਨੇ ਭਾਰਤ ਦੇ 100 ਹੋਣਹਾਰ ਵਿਦਿਆਰਥੀਆਂ ਨੂੰ ਬਰਤਾਨੀਆਂ ’ਚ ਪੜ੍ਹਾਈ ਕਰਨ ਦਾ ਮੌਕਾ ਦੇਣ ਲਈ ਇਕ ਨਵੇਂ ਵਜੀਫ਼ੇ ਅਤੇ ਸਕੂਲੀ ਵਿਦਿਆਰਥੀਆਂ ਲਈ ਦੇਸ਼ ਦੇ ਪਹਿਲੇ ‘ਸਮਰ ਸਕੂਲ’ ਦਾ ਐਲਾਨ ਕੀਤਾ ਹੈ।

ਬਰਤਾਨੀਆਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚੋਂ ਇਕ ਯੂ.ਸੀ.ਐਲ. ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਨਵੀਂ ‘ਇੰਡੀਆ ਐਕਸੀਲੈਂਸ ਸਕਾਲਰਸ਼ਿਪ’ ਬਿਹਤਰੀਨ ਅਕਾਦਮਿਕ ਰੀਕਾਰਡ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸੰਸਥਾਨ ’ਚ ਫੁੱਲ-ਟਾਈਮ ਪੋਸਟ ਗ੍ਰੈਜੂਏਟ ਡਿਗਰੀਆਂ ਹਾਸਲ ਕਰਨ ’ਚ ਮਦਦ ਕਰੇਗੀ।

ਸੰਸਥਾ ਨੇ ਕਿਹਾ ਕਿ 2024-25 ਅਕਾਦਮਿਕ ਸਾਲ ਲਈ 33 ਵਜ਼ੀਫੇ ਉਨ੍ਹਾਂ ਵਿਦਿਆਰਥੀਆਂ ਨੂੰ ਦਿਤੇ ਜਾਣਗੇ ਜਿਨ੍ਹਾਂ ਨੇ ਪਹਿਲੀ ਸ਼੍ਰੇਣੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਜਾਂ ਉਸ ਦਿਸ਼ਾ ’ਚ ਅੱਗੇ ਵਧ ਰਹੇ ਹਨ। ਸੰਸਥਾ ਅਨੁਸਾਰ, ਬਾਕੀ ਬਚੇ 67 ਵਜ਼ੀਫੇ ਅਗਲੇ ਦੋ ਸਾਲਾਂ ’ਚ ਦਿਤੇ ਜਾਣਗੇ।

ਯੂ.ਸੀ.ਐਲ. ਦੇ ਮੁਖੀ ਡਾ. ਮਾਈਕਲ ਸਪੈਂਸ ਨੇ ਕਿਹਾ: ‘‘ਸਾਨੂੰ ਇਹ ਨਵੇਂ ਅਤੇ ਵੱਖੋ-ਵੱਖ ਮੌਕਿਆਂ ਦੀ ਪੇਸ਼ਕਸ਼ ਕਰ ਕੇ ਖੁਸ਼ੀ ਹੋ ਰਹੀ ਹੈ, ਜੋ ਭਾਰਤੀ ਵਿਦਿਆਰਥੀਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਅਤੇ ਭਾਰਤ ਨਾਲ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਨ।’’

ਉਨ੍ਹਾਂ ਕਿਹਾ, ‘‘ਭਾਰਤੀ ਵਿਦਿਆਰਥੀ ਯੂ.ਸੀ.ਐਲ. ਦੇ ਗਲੋਬਲ ਕਮਿਊਨਿਟੀ ਦੇ ਮਹੱਤਵਪੂਰਨ ਮੈਂਬਰ ਹਨ ਅਤੇ ਅਸੀਂ ਇਨ੍ਹਾਂ ’ਚੋਂ ਕੁਝ ਹੁਸ਼ਿਆਰ ਵਿਦਿਆਰਥੀਆਂ ਦੀ ਯੂ.ਕੇ. ’ਚ ਸਾਡੇ ਨਾਲ ਅਪਣੇ ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ’ਚ ਮਦਦ ਕਰਨ ਲਈ ਵਧੇਰੇ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ ਹਾਂ।’’ 

(For more news apart from UK Education , stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement