
ਆਸਟ੍ਰੇਲੀਆ 'ਚ ਰਹਿ ਰਹੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ
ਕੈਨਬਰਾ- ਆਸਟ੍ਰੇਲੀਆ 'ਚ ਰਹਿ ਰਹੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ। ਕੈਨਬਰਾ ਦੀ ਪੁਲਿਸ ਵੱਲੋਂ ਉਨ੍ਹਾਂ ਨੂੰ ਰਾਜਧਾਨੀ ਕੈਨਬਰਾ 'ਚ ਬਿਨਾਂ ਹੈਲਮਟ ਪਾਏੇ ਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਕੈਨਬਰਾ ਸਰਕਾਰ ਨੇ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਇਹ ਛੋਟ ਦਿੱਤੀ ਹੈ।
File
ਉਹ ਸਿਰ ਢੱਕਣ ਵਾਲੇ ਧਾਰਮਿਕ ਚਿੰਨ੍ਹ ਪਾ ਕੇ ਬਿਨਾ ਹੈਲਮਟ ਦੇ ਸਾਈਕਲ ਚਲਾ ਸਕਦੇ ਹਨ। ਏ. ਸੀ. ਟੀ. ਸੜਕ ਮੰਤਰੀ ਸ਼ੇਨ ਰੈਟਨਬਰੀ ਨੇ ਕਿਹਾ ਕਿ ਨਵਾਂ ਕਾਨੂੰਨ ਸਿੱਖਾਂ ਲਈ ਵਿਸ਼ੇਸ਼ ਮਹੱਤਵਪੂਰਨ ਹੈ ਕਿਉਂਕਿ ਦਸਤਾਰ ਦੇ ਉੱਪਰ ਦੀ ਹੈਲਮਟ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
File
ਇੱਥੇ ਰਹਿ ਰਹੇ ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ ਪਰ ਉਨ੍ਹਾਂ ਦੀ ਇੱਛਾ ਹੈ ਕਿ ਇਹ ਛੋਟ ਪੂਰੇ ਦੇਸ਼ 'ਚ ਲਾਗੂ ਹੋਵੇ। ਤੁਹਾਨੂੰ ਦੱਸ ਦਈਏ ਕਿ ਨਿਊ ਸਾਊਥ ਵੇਲਜ਼ 'ਚ ਬਿਨਾਂ ਹੈਲਮਟ ਸਾਈਕਲ ਚਲਾਉਣ 'ਤੇ 344 ਡਾਲਰ ਜੁਰਮਾਨਾ ਲੱਗਦਾ ਹੈ।
File
ਇੱਥੋਂ ਦੀ ਸਰਕਾਰ ਅੱਗੇ ਕਈ ਵਾਰ ਇਸ ਸਬੰਧੀ ਅਪੀਲ ਕੀਤੀ ਗਈ ਹੈ ਪਰ ਅਜੇ ਤਕ ਇਸ ਨੂੰ ਮੰਨਿਆ ਨਹੀਂ ਗਿਆ। ਇਹ ਛੋਟ ਉਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਜੋ ਆਪਣੇ ਸਿਰ 'ਤੇ ਧਾਰਮਿਕ ਚਿੰਨ੍ਹ ਪਾਏ ਬਿਨਾ ਸਾਈਕਲ ਚਲਾਉਣਗੇ।
File
ਜ਼ਿਕਰਯੋਗ ਹੈ ਕਿ ਇਸ ਛੋਟ ਨਾਲ ਲੋਕ ਗੱਡੀਆਂ ਦੀ ਥਾਂ ਸਾਈਕਲਾਂ 'ਤੇ ਹੀ ਨੇੜਲੇ ਸਥਾਨਾਂ ਤਕ ਜਾ ਸਕਣਗੇ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ 'ਚ ਸਫਲਤਾ ਮਿਲੇਗੀ।