
ਅਮਰੀਕਾ ਵਿੱਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫ਼ਤੇ ਨਿਊ ਜਰਸੀ...
ਨਿਊ ਯਾਰਕ : ਅਮਰੀਕਾ ਵਿੱਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫ਼ਤੇ ਨਿਊ ਜਰਸੀ ਵਿਚ ਅਪਣੇ ਸਟੋਰ 'ਚ ਮ੍ਰਿਤਕ ਮਿਲਿਆ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਜਖ਼ਮ ਸਨ। ਬੀਤੇ ਤਿੰਨ ਹਫ਼ਤਿਆਂ ਦੌਰਾਨ ਵਿਚ ਘੱਟ ਗਿਣਤੀ ਸਿੱਖ ਸਮਾਜ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਇਹ ਤੀਜੀ ਘਟਨਾ ਵਾਪਰੀ ਸੀ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਨਾਮ ਦਾ ਸਿੱਖ ਵਿਅਕਤੀ ਵੀਰਵਾਰ ਨੂੰ ਅਪਣੇ ਹੀ ਸਟੋਰ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਸੀ।
Murder
ਉਨ੍ਹਾਂ ਦੀ ਛਾਤੀ 'ਤੇ ਚਾਕੂ ਮਾਰੇ ਜਾਣ ਦੇ ਨਿਸ਼ਾਨ ਸਨ। ਦਸਿਆ ਜਾ ਰਿਹਾ ਹੈ ਕਿ ਤਰਲੋਕ ਸਿੰਘ ਬਹੁਤ ਹੀ ਚੰਗੇ ਅਤੇ ਸ਼ਾਂਤ ਸੁਭਾਅ ਵਾਲੇ ਵਿਅਕਤੀ ਸਨ। ਉਨ੍ਹਾਂ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਨ ਜੋ ਭਾਰਤ ਵਿਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਨੇ ਸਟੋਰ ਬੰਦ ਕਰ ਦਿਤਾ ਹੈ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਤਰਲੋਕ ਸਿੰਘ ਦੀ ਮੌਤ ਨਾਲ ਸਥਾਨਕ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਵੱਡਾ ਸਦਮਾ ਪੁੱਜਿਆ ਹੈ ਕਿਉਂਕਿ ਉਹ ਇਕ ਮਿਲਣਸਾਰ ਇਨਸਾਨ ਸਨ।
Trilok Singh
ਰਿਪੋਰਟ ਮੁਤਾਬਕ ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਇਥੇ ਅਪਣਾ ਸਟੋਰ ਚਲਾ ਰਹੇ ਸਨ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸਿੱਖਾਂ 'ਤੇ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਕਈ ਘਟਨਾਵਾਂ ਦੇ ਨਸਲੀ ਭੇਦਭਾਵ ਕਾਰਨ ਹੋਈਆਂ। ਕਤਲ ਤੋਂ ਬਾਅਦ ਨਾਗਰਿਕ ਅਧਿਕਾਰ ਸੰਗਠਨ ਸਿੱਖ ਕੋਲਿਸ਼ਨ ਨੇ ਫੇਸਬੁੱਕ ਪੋਸਟ 'ਤੇ ਮ੍ਰਿਤਕ ਤਰਲੋਕ ਸਿੰਘ ਦੇ ਪਰਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਵੀ ਕੀਤਾ ਗਿਆ ਸੀ।
Crime
ਰਿਪੋਰਟ ਦੇ ਮੁਤਾਬਕ, ਐਸੈਕਸ ਕਾਉਂਟੀ ਦੇ ਸਾਂਭ ਸੰਭਾਲ ਪ੍ਰੌਸੀਕਿਊਟਰ ਰਾਬਰਟ ਲੌਰਿਨੋ ਨੇ ਦੱਸਿਆ ਕਿ ਨੇਵਾਰਕ ਦੇ 55 ਸਾਲ ਦਾ ਉਬਿਅਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸਿੰਘ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਉਬਿਅਰਾ ਨੂੰ ਹਿਰਾਸਤ ਵਿਚ ਲੈਣ 'ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ।