ਭਾਰਤ ਦੇ ਮੈਟਲ ਪਾਈਪਾਂ 'ਤੇ ਅਮਰੀਕਾ ਨੇ ਲਗਾਈ ਐਂਟੀ ਡੰਪਿਗ ਡਿਊਟੀ
Published : Aug 23, 2018, 12:07 pm IST
Updated : Aug 23, 2018, 12:07 pm IST
SHARE ARTICLE
US Impose anti dumping Duty on Metal Pipes
US Impose anti dumping Duty on Metal Pipes

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਆਯਾਤ ਉੱਤੇ ਸਖਤੀ ਹੋਰ ਵਧਾ ਦਿਤੀ ਹੈ। ਉਸ ਨੇ ਭਾਰਤ, ਚੀਨ ਅਤੇ ਚਾਰ ਹੋਰ ਦੇਸ਼ਾਂ ਤੋਂ ਆਯਾਤ ਕੀਤੀ ਮੈਟਲ ਪਾਈਪਾਂ ਉੱਤੇ ਭਾਰੀ ਐਂਟੀ ...

ਵਾਸ਼ਿੰਗਟਨ :- ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਆਯਾਤ ਉੱਤੇ ਸਖਤੀ ਹੋਰ ਵਧਾ ਦਿਤੀ ਹੈ। ਉਸ ਨੇ ਭਾਰਤ, ਚੀਨ ਅਤੇ ਚਾਰ ਹੋਰ ਦੇਸ਼ਾਂ ਤੋਂ ਆਯਾਤ ਕੀਤੀ ਮੈਟਲ ਪਾਈਪਾਂ ਉੱਤੇ ਭਾਰੀ ਐਂਟੀ ਡੰਪਿੰਗ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤੀ ਪਾਈਪਾਂ ਉੱਤੇ 50.55 ਪ੍ਰਤੀਸ਼ਤ ਪ੍ਰਾਇਮਰੀ ਡਿਊਟੀ ਲਗਾਈ ਗਈ ਹੈ। ਅਮਰੀਕਾ ਵਿਚ ਛੇ ਪਾਈਪ ਨਿਰਮਾਤਾਵਾਂ ਨੇ ਵਣਜ ਵਿਭਾਗ ਵਿਚ ਐਂਟੀ ਡੰਪਿੰਗ ਦੀ ਸ਼ਿਕਾਇਤ ਦਰਜ ਕਰਾਈ ਸੀ। ਪਾਈਪਾਂ ਦੇ ਆਯਾਤ ਵਿਚ ਐਂਟੀ ਡੰਪਿੰਗ ਡਿਊਟੀ ਦੀ ਜਾਂਚ ਦੇ ਨਤੀਜੇ ਦੀ ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਛੇ ਦੇਸ਼ਾਂ ਤੋਂ ਗੈਸ, ਤੇਲ ਅਤੇ ਹੋਰ ਤਰਲ ਪਦਾਰਥਾਂ ਦੇ ਟ੍ਰਾਂਸਪੋਰਟ ਵਿਚ ਇਸਤੇਮਾਲ ਹੋਣ ਵਾਲੇ ਵੱਡੇ ਵਿਆਸ ਵਾਲੀਆਂ ਪਾਈਪਾਂ ਦੀ ਸਪਲਾਈ ਬੇਹੱਦ ਘੱਟ ਕੀਮਤ ਉੱਤੇ ਕੀਤੀ ਜਾ ਰਹੀ ਹੈ,

Metal pipesMetal pipes

ਇਸ ਨਾਲ ਅਮਰੀਕੀ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਵਿਭਾਗ ਨੇ ਭਾਰਤ ਵਿਚ 50.55 ਫ਼ੀ ਸਦੀ ਡਿਊਟੀ ਲਗਾਉਣ ਦੀ ਘੋਸ਼ਣਾ ਕੀਤੀ ਹੈ। ਪਿਛਲੇ ਸਾਲ ਭਾਰਤ ਤੋਂ ਅਮਰੀਕਾ ਨੂੰ 29.47 ਕਰੋੜ ਡਾਲਰ ਦੀ ਪਾਈਪਾਂ ਦੀ ਸਪਲਾਈ ਕੀਤੀ ਗਈ ਸੀ। ਹੋਰ ਦੇਸ਼ਾਂ ਵਿਚ ਚੀਨ ਉੱਤੇ 132.63 ਫ਼ੀ ਸਦੀ, ਗਰੀਸ ਉੱਤੇ 22.51 ਫ਼ੀ ਸਦੀ, ਕੈਨੇਡਾ ਉੱਤੇ 24.38 ਫ਼ੀ ਸਦੀ, ਦੱਖਣ ਕੋਰੀਆ ਉੱਤੇ 14.97 ਤੋਂ 22.21 ਫ਼ੀ ਸਦੀ ਅਤੇ ਤੁਰਕੀ ਉੱਤੇ 3.45 ਤੋਂ 5.49 ਫ਼ੀ ਸਦੀ ਸ਼ੁਲਕ ਲਗਾਇਆ ਗਿਆ ਹੈ। ਅਮਰੀਕੀ ਵਣਜ ਵਿਭਾਗ ਦੇ ਬਿਆਨ ਦੇ ਅਨੁਸਾਰ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੇਕਸ਼ਨ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਯਾਤ ਕੀਤੀਆਂ ਪਾਈਪਾਂ ਉੱਤੇ ਇਹ ਸ਼ੁਲਕ ਜਮਾਂ ਕਰਾਏਗਾ।

Metal pipesanti dumping duty

ਟਰੰਪ ਪ੍ਰਸ਼ਾਸਨ ਦਾ ਫੋਕਸ ਅਮਰੀਕੀ ਵਪਾਰਕ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕਰਣ ਉੱਤੇ ਹੈ। ਟਰੰਪ ਸਰਕਾਰ ਆਉਣ ਤੋਂ ਬਾਅਦ ਵਣਜ ਵਿਭਾਗ ਐਂਟੀ ਡੰਪਿੰਗ ਅਤੇ ਕਾਉਂਟਰਵੇਲਿੰਗ ਡਿਊਟੀ ਦੇ 120 ਮਾਮਲਿਆਂ ਦੀ ਜਾਂਚ ਸ਼ੁਰੂ ਕਰ ਚੁੱਕਿਆ ਹੈ। ਇਹ ਪਿਛਲੇ ਪ੍ਰਸ਼ਾਸਨ ਦੀ ਤੁਲਨਾਤਮਿਕ ਮਿਆਦ ਵਿਚ ਜਾਂਚਾਂ ਦੇ ਮੁਕਾਬਲੇ 216 ਫ਼ੀ ਸਦੀ ਜ਼ਿਆਦਾ ਹਨ। ਵਿਭਾਗ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਅਸੀ ਨਵੰਬਰ ਵਿਚ ਅੰਤਮ ਫ਼ੈਸਲਾ ਦੇਣਗੇ ਕਿ ਭਾਰਤ ਅਤੇ ਚੀਨ ਮੈਟਲ ਪਾਈਪਾਂ ਦੀ ਅਮਰੀਕਾ ਵਿਚ ਡੰਪਿੰਗ ਕਰ ਰਹੇ ਹਨ ਜਾਂ ਨਹੀਂ। ਜੇਕਰ ਆਜਾਦ ਅੰਤਰਰਾਸ਼ਟਰੀ ਵਪਾਰ ਕਮਿਸ਼ਨ ਨੂੰ ਪਤਾ ਚੱਲਦਾ ਹੈ ਕਿ ਆਯਾਤ ਤੋਂ ਅਮਰੀਕੀ ਉਦਯੋਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਤਾਂ ਇਕਠੀ ਕੀਤੀ ਗਈ ਡਿਊਟੀ ਵਾਪਸ ਕਰ ਦਿਤੀ ਜਾਵੇਗੀ। ਕੈਨੇਡਾ, ਗਰੀਸ, ਦੱਖਣ ਕੋਰੀਆ ਅਤੇ ਤੁਰਕੀ ਦੇ ਆਯਾਤ ਦੀ ਜਾਂਚ ਰਿਪੋਰਟ ਜਨਵਰੀ ਵਿਚ ਜਾਰੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement