ਵਿਦੇਸ਼ ਵਿਚ ਫਿਰ ਤੋਂ ਹੋਈ ਇਕ ਭਾਰਤੀ ਨੌਜਵਾਨ ਦੀ ਹੱਤਿਆ
Published : Feb 24, 2020, 2:11 pm IST
Updated : Feb 24, 2020, 2:17 pm IST
SHARE ARTICLE
File
File

ਲਾਸ ਏਂਜਲਸ ਵਿਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ-ਵਿਦੇਸ਼ਾਂ ਵਿਚ ਰੋਜ ਭਾਰਤੀ ਨੌਜਵਾਨਾਂ ਦੀ ਹੱਤਿਆ ਦੀ ਖ਼ਬਰਾਂ ਆਉਣਦੀਆਂ ਰਹਿੰਦਿਆ ਹਨ। ਹੁਣ ਇਕ ਖਬਰ ਅਮਰੀਕਾ ਦੇ ਲਾਸ ਏਂਜਲਸ ਤੋਂ ਆਈ ਹੈ। ਜਿਥੇ ਇਕ ਦੁਕਾਨ ਵਿਚ ਭਾਰਤੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ। ਦੇਰ ਸ਼ਾਮ ਨੂੰ ਇਕ ਸਟੋਰ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਬਦਮਾਸ਼ਾਂ ਨੇ ਇਕ ਭਾਰਤੀ ਨਾਗਰਿਕ ਮਨਿੰਦਰ ਸਿੰਘ ਸਾਹੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

FileFile

ਸਟੋਰ ਵਿੱਚ ਦੋ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ' ਤੇ ਪਹੁੰਚੀ ਕਾਤਲ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਹੀ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਆਏ ਨੂੰ ਉਸਨੂੰ ਛੇ ਮਹੀਨੇ ਵੀ ਨਹੀਂ ਹੋਏ ਸਨ।

FileFile

ਮਨਿੰਦਰ ਸਿੰਘ ਕੈਲੀਫੋਰਨੀਆ ਦੇ ਲਾਸ ਏਂਜਲਿਸ ਕਾਊਂਟੀ ਦੇ ਵਿਟੇਅਰ ਸਿਟੀ ਸਥਿਤ 7-ਇਲੇਵਨ ਗਰਾਸਰੀ ਸਟੋਰ ਵਿਚ ਕੰਮ ਕਰਦਾ ਸੀ। ਅਮਰੀਕਾ ਵਿਚ ਰਹਿੰਦੇ ਉਸਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਘਰ ਵਿਚ ਕਮਾਉਣ ਵਾਲਾ ਇਕਮਾਤਰ ਵਿਅਕਤੀ ਸੀ। ਉਹ ਆਪਣੀ ਪਤਨੀ ਅਤੇ ਬੱਚਿਆਂ ਲਈ ਘਰ ਵਿਚ ਪੈਸੇ ਭੇਜਦਾ ਸੀ। ਵਿਟੇਅਰ ਪੁਲਿਸ ਅਨੁਸਾਰ ਇਹ ਘਟਨਾ ਸਨਿਚਰਵਾਰ ਸਵੇਰੇ 5:43 ਵਾਪਰੀ।

FileFile

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਸ਼ੱਕੀ ਵਿਅਕਤੀ ਚੋਰੀ ਦੇ ਇਰਾਦੇ ਨਾਲ ਸਟੋਰ ਵਿਚ ਦਾਖਲ ਹੋਏ ਸਨ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਕਿਹਾ, "ਬਿਨਾਂ ਵਜ੍ਹਾ ਦੇ ਸ਼ੱਕੀ ਨੇ ਪਿਸਤੌਲ ਨਾਲ ਗੋਲੀ ਮਾਰੀ, ਜਿਸ ਵਿਚ ਕਲਰਕ ਦੀ ਮੌਤ ਹੋ ਗਈ।" ਸਾਹੀ ਦੇ ਭਰਾ ਨੇ ਪੈਸੇ ਇਕੱਤਰ ਕਰਨ ਲਈ 'ਗੋ-ਫੰਡ ਪੇਜ' ਬਣਾਇਆ ਹੈ।

FileFile

ਤਾਂ ਜੋ ਮ੍ਰਿਤਕ ਦੇਹ ਨੂੰ ਘਰ ਭੇਜਿਆ ਜਾ ਸਕੇ। ਉਸ ਦੇ ਭਰਾ ਨੇ ਐਤਵਾਰ ਨੂੰ ਗੋ-ਫੰਡ ਮੀ ਪੇਜ ਵਿਚ ਲਿਖਿਆ, ਉਸ ਦੇ ਪਰਿਵਾਰ ਵਿਚ ਮਾਂ-ਪਿਓ, ਪਤਨੀ ਅਤੇ ਪੰਜ ਅਤੇ ਨੌਂ ਸਾਲਾਂ ਦੇ ਦੋ ਛੋਟੇ ਬੱਚੇ ਹਨ। ਮੈਂ ਉਸਦੀ ਲਾਸ਼ ਨੂੰ ਘਰ ਭੇਜਣ ਲਈ ਮਦਦ ਦੀ ਮੰਗ ਕਰ ਰਿਹਾ ਹਾਂ ਤਾਂ ਜੋ ਉਸਦੀ ਪਤਨੀ ਅਤੇ ਬੱਚੇ ਉਸਨੂੰ ਆਖਰੀ ਵਾਰ ਵੇਖ ਸਕਣ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement