
ਅੱਜ ਐਤਵਾਰ ਸਵੇਰੇ ਯੂਪੀ ਦੀ ਰਾਜਧਾਨੀ ਲਖਨਉ ਦੇ ਹਜਰਤਗੰਜ ਇਲਾਕੇ ਵਿਚ ਵਿਸ਼ਵ ਹਿੰਦੂ ਮਹਾਸਭਾ ਦੇ ਪ੍ਰਧਾਨ ਰੰਜੀਤ ਯਾਦਵ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ...
ਲਖਨਉ : ਅੱਜ ਐਤਵਾਰ ਸਵੇਰੇ ਯੂਪੀ ਦੀ ਰਾਜਧਾਨੀ ਲਖਨਉ ਦੇ ਹਜਰਤਗੰਜ ਇਲਾਕੇ ਵਿਚ ਵਿਸ਼ਵ ਹਿੰਦੂ ਮਹਾਸਭਾ ਦੇ ਪ੍ਰਧਾਨ ਰੰਜੀਤ ਯਾਦਵ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ ਸਨ ਉਦੋਂ ਹੀ ਮੋਟਰਸਾਇਕਲ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੇ ਸਿਰ ਵਿਚ ਗੋਲੀਆਂ ਮਾਰ ਦਿੱਤੀਆ ਜਿਸ ਕਰਕੇ ਉਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਹੈ।
File Photo
ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੱਜ ਸਵੇਰੇ 6 ਵਜੇ ਉਦੋਂ ਅੰਜਾਮ ਦਿੱਤਾ ਗਿਆ ਹੈ ਜਦੋਂ ਰੰਜੀਤ ਯਾਦਵ ਆਪਣੇ ਇਕ ਸਾਥੀ ਆਸ਼ੀਸ ਸ਼ਿਰਵਾਸਤਵ ਨਾਲ ਸਵੇਰ ਦੀ ਸੈਰ ਉੱਤੇ ਨਿਕਲੇ ਸਨ ਅਤੇ ਜਦੋਂ ਉਹ ਗਲੋਬਲ ਪਾਰਕ ਤੋਂ ਨਿਕਲ ਰਹੇ ਸਨ ਉਦੋਂ ਹੀ ਬਾਇਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
File Photo
ਸਿਰ ਵਿਚ ਗੋਲੀਆ ਲੱਗਣ ਕਰਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਸ ਪੂਰੀ ਘਟਨਾ ਵਿਚ ਉਨ੍ਹਾਂ ਦੇ ਸਾਥੀ ਆਸ਼ੀਸ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਟਰੋਮਾ ਸੈਟਰ ਭਰਤੀ ਕਰਵਾਇਆ ਗਿਆ ਹੈ।ਬਾਇਕ ਸਵਾਰ ਬਦਮਾਸ਼ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ ਪਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਅਤੇ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਇਸ ਘਟਨਾ ਦੀ ਜਾਂਟ ਵਿਚ ਜੁੱਟ ਗਏ ਹਨ।
File Photo
ਦੱਸ ਦਈਏ ਕਿ ਰੰਜੀਤ ਯਾਦਵ ਹਜਰਤਗੰਜ ਦੇ ਓਸੀਆਰ ਬਿੰਲਡਿੰਗ ਵਿਚ ਰਹਿੰਦੇ ਸਨ ਅਤੇ ਮੂਲ ਰੂਪ ਤੋਂ ਉਹ ਗੋਰਖਪੁਰ ਦੇ ਰਹਿਣ ਵਾਲੇ ਸਨ। ਰੰਜੀਤ ਸਮਾਜਵਾਦੀ ਪਾਰਟੀ ਦੇ ਸੰਸਕ੍ਰਿਤਿਕ ਪ੍ਰੋਗਰਾਨ ਵੀ ਕਰਿਆ ਕਰਦੇ ਸਨ। ਇਸ ਤੋਂ ਪਹਿਲਾਂ ਵੀ ਲਖਨਉ ਵਿਚ ਦਿਨ-ਦਿਹਾੜੇ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾਰੀ ਦੀ ਗੱਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ 'ਤੇ ਕਾਫ਼ੀ ਬਵਾਲ ਮਚਿਆ ਸੀ।