Jasleen Kaur News: ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ
Published : Apr 24, 2024, 9:30 pm IST
Updated : Apr 24, 2024, 9:30 pm IST
SHARE ARTICLE
Scottish Sikh artist Jasleen Kaur shortlisted for prestigious Turner Prize
Scottish Sikh artist Jasleen Kaur shortlisted for prestigious Turner Prize

ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ ਜਸਲੀਨ ਕੌਰ ਦੀਆਂ ਰਚਨਾਵਾਂ

Jasleen Kaur News: ਗਲਾਸਗੋ ’ਚ ਜਨਮੀ ਸਿੱਖ ਕਲਾਕਾਰ ਜਸਲੀਨ ਕੌਰ ਬੁਧਵਾਰ  ਨੂੰ ਬਰਤਾਨੀਆਂ  ਦੇ ਵੱਕਾਰੀ ਟਰਨਰ ਪੁਰਸਕਾਰ ਲਈ ਫਾਈਨਲ ’ਚ ਪਹੁੰਚਣ ਵਾਲੇ ਆਖਰੀ ਚਾਰ ਮੁਕਾਬਲੇਬਾਜ਼ਾਂ ’ਚ ਸ਼ਾਮਲ ਹੈ। ਇਸ ਸਾਲ ਪੁਰਸਕਾਰ ਦੇ 40 ਸਾਲ ਪੂਰੇ ਹੋ ਰਹੇ ਹਨ। ਜਸਲੀਨ ਕੌਰ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ।

ਜਸਲੀਨ ਕੌਰ ਨੂੰ ਗਲਾਸਗੋ ਦੇ ਟ੍ਰਾਮਵੇ ਆਰਟਸ ਸੈਂਟਰ ’ਚ ‘ਆਲਟਰ ਆਲਟਰ’ ਨਾਂ ਦੀ ਸੋਲੋ ਪ੍ਰਦਰਸ਼ਨੀ ਲਈ ਨਾਮਜ਼ਦ ਕੀਤਾ ਗਿਆ ਹੈ। ਲੰਡਨ ਦੀ ਰਹਿਣ ਵਾਲੀ ਜਸਲੀਨ ਕੌਰ ਨੇ ਪ੍ਰਦਰਸ਼ਨੀ ਵਿਚ ਅਪਣੀਆਂ ਕਲਾਕ੍ਰਿਤੀਆਂ ਲਈ ਅਪਣੇ  ਪਰਵਾਰਕ ਜੀਵਨ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ।

ਜਸਲੀਨ ਕੌਰ, ਕਲਾਕਾਰ ਪੀਓ ਅਬਾਦ, ਕਲਾਉਡੇਟ ਜਾਨਸਨ ਅਤੇ ਡੇਲੇਨ ਲੀ ਬਾਸ ਵੀ ਪੁਰਸਕਾਰ ਲਈ ਫਾਈਨਲਿਸਟਾਂ ’ਚ ਸ਼ਾਮਲ ਹਨ। ਜੇਤੂ ਦਾ ਐਲਾਨ 3 ਦਸੰਬਰ ਨੂੰ ਇਕ  ਪੁਰਸਕਾਰ ਸਮਾਰੋਹ ’ਚ ਕੀਤਾ ਜਾਵੇਗਾ। ਜੇਤੂ ਨੂੰ 25,000 ਪੌਂਡ ਅਤੇ ਹੋਰ ਤਿੰਨ ਕਲਾਕਾਰਾਂ ਨੂੰ 10,000 ਪੌਂਡ ਦਿਤੇ ਜਾਣਗੇ। ਚਾਰਾਂ ਕਲਾਕਾਰਾਂ ਦੀਆਂ ਰਚਨਾਵਾਂ ਦੀ ਪ੍ਰਦਰਸ਼ਨੀ 25 ਸਤੰਬਰ ਤੋਂ ਲੰਡਨ ਦੇ ਇਕ ਅਜਾਇਬ ਘਰ ਵਿਚ ਲਗਾਈ ਜਾਵੇਗੀ ਅਤੇ ਅਗਲੇ ਸਾਲ ਫ਼ਰਵਰੀ ਦੇ ਅੱਧ ਤਕ  ਚੱਲੇਗੀ।  

ਇਹ ਪੁਰਸਕਾਰ 1984 ’ਚ ਸਥਾਪਤ ਕੀਤਾ ਗਿਆ ਸੀ ਅਤੇ ਇਸ ਦਾ ਨਾਮ ਚਿੱਤਰਕਾਰ ਜੇ.ਐਮ.ਡਬਲਯੂ. ਟਰਨਰ (1775-1851) ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦੇ ਤਹਿਤ ਹਰ ਸਾਲ ਕਿਸੇ ਬ੍ਰਿਟਿਸ਼ ਕਲਾਕਾਰ ਨੂੰ ਉਨ੍ਹਾਂ ਦੇ ਕੰਮ ਦੀ ਸ਼ਾਨਦਾਰ ਪ੍ਰਦਰਸ਼ਨੀ ਜਾਂ ਹੋਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਸਮਕਾਲੀ ਬ੍ਰਿਟਿਸ਼ ਕਲਾ ’ਚ ਨਵੇਂ ਵਿਕਾਸ ਦੀ ਜਨਤਕ ਚਰਚਾ ਨੂੰ ਉਤਸ਼ਾਹਤ ਕਰਨਾ ਹੈ।

(For more Punjabi news apart from Scottish Sikh artist Jasleen Kaur shortlisted for prestigious Turner Prize, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement