Italy News: ਇਟਲੀ ਦੇ ਨਗਰ ਕੌਂਸਲ ਲੇਨੋ ਤੋਂ ਸਲਾਹਕਾਰ ਚੋਣ ਲੜੇਗੀ ਪੰਜਾਬਣ ਜਸਪ੍ਰੀਤ ਕੌਰ
Published : May 24, 2024, 7:41 am IST
Updated : May 24, 2024, 7:41 am IST
SHARE ARTICLE
Jaspreet Kaur will contest advisory election from the city council of Leno in Italy
Jaspreet Kaur will contest advisory election from the city council of Leno in Italy

ਹੁਸ਼ਿਆਰਪੁਰ ਦੇ ਪਿੰਡ ਜਹੂਰਾ ਨਾਲ ਸਬੰਧਤ

Italy News: ਕੈਨੇਡਾ, ਅਮਰੀਕਾ ਇੰਗਲੈਂਡ ਅਤੇ ਹੋਰਨਾਂ ਮੁਲਕਾਂ ਵਾਂਗ ਇਟਲੀ ਵਿਚ ਵੀ ਵੱਡੀ ਗਿਣਤੀ ਵਿਚ ਪੰਜਾਬੀ ਵਸੇ ਹਨ। ਇਟਲੀ ਵਿਚ ਪੰਜਾਬੀ ਰਾਜਨੀਤਕ ਤੌਰ ’ਤੇ ਅੱਗੇ ਵਧੇ ਕਾਫ਼ੀ ਤਤਪਰ ਹਨ। 8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਵਿਚ ਕਈ ਪੰਜਾਬੀ ਹਿੱਸਾ ਲੈ ਰਹੇ ਹਨ। ਇਟਲੀ ਦੇ ਲੇਨੋ ਨਗਰ ਕੌਂਸਲ ਦੀ ਸਲਾਹਕਾਰ ਚੋਣ ਲਈ ਪੰਜਾਬਣ ਜਸਪ੍ਰੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਜਸਪ੍ਰੀਤ ਕੌਰ ਜੋ ਕਿ ਇਟਲੀ ਦੇ ਜੰਮਪਲ ਹਨ ਅਤੇ ਪਿਛੋਕੜ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਨਾਲ ਸਬੰਧਤ ਹਨ, ਉਹ ਪਿਛਲੇ ਕਈ ਸਾਲਾਂ ਤੋਂ ਅਕਾਊਂਟੈਂਟ ਵਜੋਂ ਨੌਕਰੀ ਕਰਨ ਦੇ ਨਾਲ-ਨਾਲ ਸਮਾਜਕ ਅਤੇ ਧਾਰਮਕ ਖੇਤਰ ਅੰਦਰ ਵੀ ਸਰਗਰਮ ਹੋ ਕੇ ਜ਼ਿਕਰਯੋਗ ਭੂਮਿਕਾ ਨਿਭਾਉਦੇ ਆ ਰਹੇ ਹਨ।

ਬੀਤੇ ਦਿਨੀ ਨਗਰ ਕੌਂਸਲ ਦੀ ਮੇਅਰ ਕ੍ਰਿਸਤੀਨਾ ਤੇਦਾਲਦੀ ਦੁਆਰਾ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਵਿਖੇ ਪਹੁੰਚ ਕੇ ਜਸਪ੍ਰੀਤ ਕੌਰ ਨੂੰ ਨਗਰ ਕੌਸਲ ਦੇ ਸਲਾਹਕਾਰ ਲਈ ਉਮੀਦਵਾਰ ਐਲਾਨਿਆ। ਉਨ੍ਹਾਂ ਨੂੰ ਚੋਣਾਂ ਵਿਚ ਉਮਦੀਵਾਰ ਐਲਾਨੇ ਜਾਣ ਨਾਲ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ।

ਜਸਪ੍ਰੀਤ ਕੌਰ ਨੂੰ ਲੇਨੋ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਮੂਲ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਕਾਮਯਾਬ ਕਰੋ। ਇਸ ਮੌਕੇ ਬੋਲਦਿਆਂ ਜਗੀਰ ਸਿੰਘ ਔਲਖ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਨਗਰ ਕੌਂਸਲ ਚੋਣਾਂ ਲਈ ਮੇਅਰ ਦੁਆਰਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਪਹੁੰਚ ਕਰ ਕੇ ਉਮੀਦਵਾਰ ਲਈ ਸਲਾਹ ਮਸ਼ਵਰਾ ਕੀਤਾ ਗਿਆ। ਪ੍ਰਬੰਧਕ ਕਮੇਟੀ ਅਤੇ ਲੇਨੋ ਵਿਚ ਵਸਦੇ ਭਾਰਤੀ ਭਾਈਚਾਰੇ ਨਾਲ ਮਿਲ ਕੇ ਹੀ ਜਸਪ੍ਰੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ।

 

Tags: italy

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement