Italy News: ਪੋਪ ਫਰਾਂਸਿਸ ਨੇ ਇਟਲੀ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਿਹਾ
Published : May 10, 2024, 3:46 pm IST
Updated : May 10, 2024, 3:46 pm IST
SHARE ARTICLE
Pope urges Italians to have more babies to tackle low birth rate
Pope urges Italians to have more babies to tackle low birth rate

ਪੋਪ ਨੇ ਪਰਿਵਾਰਾਂ ਦੀ ਮਦਦ ਲਈ ਲੰਬੀ ਮਿਆਦ ਦੀਆਂ ਨੀਤੀਆਂ ਦੀ ਵੀ ਮੰਗ ਕੀਤੀ।

Italy News: ਪੋਪ ਫਰਾਂਸਿਸ ਨੇ ਇਟਲੀ ਦੇ ਲੋਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਅਤੇ ਚਿਤਾਵਨੀ ਦਿਤੀ ਕਿ ਦੇਸ਼ ਦਾ ਜਨਸੰਖਿਆ ਸੰਕਟ ਭਵਿੱਖ ਲਈ ਖਤਰਾ ਹੈ। ਪੋਪ ਨੇ ਪਰਿਵਾਰਾਂ ਦੀ ਮਦਦ ਲਈ ਲੰਬੀ ਮਿਆਦ ਦੀਆਂ ਨੀਤੀਆਂ ਦੀ ਵੀ ਮੰਗ ਕੀਤੀ।

 ਉਨ੍ਹਾਂ ਕਿਹਾ, “ਜਨਮ ਦੀ ਗਿਣਤੀ ਲੋਕਾਂ ਦੀਆਂ ਉਮੀਦਾਂ ਨੂੰ ਦਰਸਾਉਂਦੀ ਹੈ। ਬੱਚਿਆਂ ਅਤੇ ਨੌਜਵਾਨਾਂ ਤੋਂ ਬਿਨਾਂ ਦੇਸ਼ ਦੀ ਭਵਿੱਖ ਲਈ ਕੋਈ ਇੱਛਾ ਨਹੀਂ ਰਹਿ ਜਾਂਦੀ। ’’ ਇਟਲੀ ਵਿਚ ਜਨਮ ਦਰ ਪਹਿਲਾਂ ਹੀ ਕਾਫ਼ੀ ਘੱਟ ਹੈ ਅਤੇ ਇਹ 15 ਸਾਲਾਂ ਤੋਂ ਲਗਾਤਾਰ ਡਿੱਗ ਰਹੀ ਹੈ। ਇਹ ਪਿਛਲੇ ਸਾਲ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ। ਪਿਛਲੇ ਸਾਲ ਦੇਸ਼ 'ਚ 3,79,000 ਬੱਚਿਆਂ ਦਾ ਜਨਮ ਹੋਇਆ ਸੀ।

ਵੈਟੀਕਨ ਦੇ ਮਜ਼ਬੂਤ ਸਮਰਥਨ ਨਾਲ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਨੇ 2033 ਤਕ ਸਾਲਾਨਾ ਘੱਟੋ ਘੱਟ 5,00,000 ਬੱਚਿਆਂ ਦੇ ਜਨਮ ਨੂੰ ਉਤਸ਼ਾਹਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ।

ਆਬਾਦੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਟਲੀ ਦੀ ਆਰਥਿਕਤਾ ਨੂੰ ਇਸ ਦੀ ਵਧਦੀ ਆਬਾਦੀ ਦੇ ਬੋਝ ਹੇਠ ਡਿੱਗਣ ਤੋਂ ਰੋਕਣ ਲਈ ਇਹ ਦਰ ਜ਼ਰੂਰੀ ਹੈ। ਪੋਪ ਨੇ ਜੋੜਿਆਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਲਈ ਲੰਬੀ ਮਿਆਦ ਦੀਆਂ ਨੀਤੀਆਂ ਦੀ ਵੀ ਮੰਗ ਕੀਤੀ।

(For more Punjabi news apart from Pope urges Italians to have more babies to tackle low birth rate, stay tuned to Rozana Spokesman)

 

Tags: pope francis

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement