Italy Road Accident: ਇਟਲੀ ਵਿਚ ਵਾਪਰੇ ਸੜਕ ਹਾਦਸੇ ਦੌਰਾਨ 2 ਪੰਜਾਬੀਆਂ ਦੀ ਮੌਤ; ਕਈ ਜ਼ਖ਼ਮੀ
Published : May 14, 2024, 12:30 pm IST
Updated : May 14, 2024, 12:30 pm IST
SHARE ARTICLE
2 Punjabi Dies In Road Accident In Italy
2 Punjabi Dies In Road Accident In Italy

ਪਾਖਰ ਸਿੰਘ (64) ਅਤੇ ਸੁਖਦੀਪ ਸਿੰਘ (32) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

Italy Road Accident: ਇਟਲੀ ਵਿਚ ਵਾਪਰੇ ਸੜਕ ਹਾਦਸੇ ਦੌਰਾਨ 2 ਪੰਜਾਬੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 5,30 ਵਜੇ ਇਟਲੀ ਦੇ ਮਾਨਤੋਵਾ ਦੇ ਮੋਟਰਵੈਅ ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿਚ 2 ਪੰਜਾਬੀਆਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਵੈਨ (ਫਰਗੋਨਾ) ਵਿਚ 9 ਭਾਰਤੀ ਸਵਾਰ ਸਨ, ਜੋ ਕਿ ਕੰਮ ਤੋਂ ਵਾਪਸ ਪਰਤ ਰਹੇ ਸਨ,  ਇਕ ਹੋਰ ਵਾਹਨ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 9 ਸੀਟਾਂ ਵਾਲੀ ਵੈਨ ਪਲਟ ਗਈ, ਜਿਸ ਵਿਚ ਸਵਾਰ 2 ਪੰਜਾਬੀ ਪਾਖਰ ਸਿੰਘ (64) ਅਤੇ ਸੁਖਦੀਪ ਸਿੰਘ (32) ਦੀ ਮੌਤ ਹੋ ਗਈ। ਜਦਕਿ ਬਾਕੀ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸੁਰੱਖਿਆ ਟੀਮਾਂ ਘਟਨਾ ਸਥਾਨ ਉਤੇ ਤੁਰੰਤ ਪਹੁੰਚ ਗਈਆਂ। ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾ ਵਿਚ ਭੇਜਿਆ ਗਿਆ। ਘਟਨਾ ਦੀ ਖਬਰ ਮਿਲਦਿਆਂ ਹੀ ਇਟਲੀ ਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

(For more Punjabi news apart from 2 Punjabi Dies In Road Accident In Italy, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement