
ਸਿੱਖ ਅਪਣੇ ਧਰਮ ਦਾ ਸਤਿਕਾਰ ਬਹੁਤ ਹੀ ਜਿਆਦਾ ਮਾਨ ਮਰਿਆਦਾ......
ਰੋਮ (ਭਾਸ਼ਾ): ਸਿੱਖ ਅਪਣੇ ਧਰਮ ਦਾ ਸਤਿਕਾਰ ਬਹੁਤ ਹੀ ਜਿਆਦਾ ਮਾਨ ਮਰਿਆਦਾ ਵਿਚ ਰਹਿ ਕਿ ਕਰਦੇ ਹਨ। ਪੰਜਾਬੀ ਭਾਈਚਾਰਾ ਭਾਵੇਂ ਦੇਸ਼ਾਂ ਵਿਦੇਸ਼ਾਂ ਵਿਚ ਰਹਿੰਦਾ ਹੈ ਪਰ ਫਿਰ ਵੀ ਅਪਣੇ ਧਰਮ ਦਾ ਸਤਿਕਾਰ ਪੂਰੀ ਸਰਧਾ ਭਾਵਨਾ ਦੇ ਨਾਲ ਕਰਦਾ ਹੈ। ਦੱਸ ਦਈਏ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਫ਼ਲਸਫੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਇਟਲੀ ਦੀ ਸਮੁੱਚੀ ਸਿੱਖ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਵੇਗੀ।
Nagar Kirtan
ਇਸ ਨਗਰ ਕੀਰਤਨ ਵਿਚ ਪੰਜਾਬੀ ਭਾਈਚਾਰਾ ਭਾਰੀ ਇਕੱਠ ਦੇ ਨਾਲ ਹਿੱਸਾ ਲੈ ਰਿਹਾ ਹੈ। ਸ਼ਹਿਰ ਪੁਨਤੀਨੀਆ ਵਿਖੇ 25 ਨਵੰਬਰ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਵਿਚ ਇਟਲੀ ਭਰ ਦੀਆਂ ਸੰਗਤਾਂ ਵੀ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਦੱਸ ਦਈਏ ਕਿ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ)ਦੀ ਪ੍ਰਬੰਧਕ ਕਮੇਟੀ ਨੇ ਦਿੰਦਿਆਂ ਕਿਹਾ ਕਿ ਗੁਰਪੂਰਬ ਸਮਾਗਮ ਵਿਚ ਪੰਥ ਦੇ ਸਿਰਮੌਰ ਢਾਡੀ ਗਿਆਨੀ ਮਨਦੀਪ ਸਿੰਘ ਹੀਰਾਂਵਾਲੀਆ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਏਗਾ।
Nagar Kirtan
ਇਸ ਮੌਕੇ ਪੰਥ ਦੇ ਕਈ ਹੋਰ ਵੀ ਰਾਗੀ, ਢਾਡੀ, ਕੀਰਤਨੀਏ, ਕਥਾ ਵਾਚਕ ਤੇ ਪ੍ਰਚਾਰਕ ਸੰਗਤਾਂ ਦੇ ਦਰਸ਼ਨ ਕਰਨਗੇ। ਦੱਸ ਦਈਏ ਕਿ ਕੱਲ੍ਹ ਪੂਰੀ ਦੁਨਿਆ ਵਿਚ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਬ ਪੂਰੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਹੈ। ਪੰਜਾਬੀ ਭਾਈਚਾਰਾ ਅਪਣੇ ਗੁਰੂ ਦਾ ਪ੍ਰਕਾਸ਼ ਪੂਰਬ ਪੂਰੀ ਦੁਨਿਆ ਦੇ ਵਿਚ ਧੂਮ-ਧਾਮ ਦੇ ਨਾਲ ਮਨਾਉਂਦਾ ਹੈ।